
ਸ਼ਾਨਦਾਰ ਜਿੱਤ ਹਾਸਲ ਕਰਕੇ ਫਿਰ ਤੋਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਮਮਤਾ ਬੈਨਰਜੀ ਹੁਣ ਸੂਬੇ ਤੋਂ ਬਾਹਰ ਪੂਰੇ ਦੇਸ਼ ਵਿਚ ਅਪਣੀ ਪਾਰਟੀ ਫੈਲਾਉਣ ਜਾ ਰਹੀ ਹੈ।
ਨਵੀਂ ਦਿੱਲੀ: ਪੱਛਮੀ ਬੰਗਾਲ (Chief Minister of West Bengal) ਵਿਚ ਸ਼ਾਨਦਾਰ ਜਿੱਤ ਹਾਸਲ ਕਰਕੇ ਫਿਰ ਤੋਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਮਮਤਾ ਬੈਨਰਜੀ ਹੁਣ ਸੂਬੇ ਤੋਂ ਬਾਹਰ ਪੂਰੇ ਦੇਸ਼ ਵਿਚ ਅਪਣੀ ਪਾਰਟੀ ਫੈਲਾਉਣ ਜਾ ਰਹੀ ਹੈ। ਇਸ ਦਾ ਪਹਿਲਾ ਕਦਮ ਉਹ ਕੋਲਕਾਤਾ ਵਿਚ ਸ਼ਹੀਦ ਦਿਵਸ ਦੇ ਪ੍ਰੋਗਰਾਮ ਵਿਚ ਭਾਸ਼ਣ ਦੇ ਕੇ ਵਧਾਉਣਗੇ।
Mamata Banerjee
ਹੋਰ ਪੜ੍ਹੋ: ਤਿੰਨ ਸੂਬਿਆਂ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਬੀਕਾਨੇਰ ਵਿਚ ਭੂਚਾਲ ਦੀ ਤੀਬਰਤਾ ਰਹੀ 5.3
ਉਹਨਾਂ ਦੇ ਇਸ ਭਾਸ਼ਣ ਨੂੰ ਦੇਸ਼ ਦੀਆਂ ਸਾਰੀਆਂ ਸੂਬਾਈ ਭਾਸ਼ਾਵਾਂ ਵਿਚ ਅਨੁਵਾਦ ਕਰਕੇ ਰਾਜਧਾਨੀਆਂ ਅਤੇ ਵੱਡੇ-ਵੱਡੇ ਸ਼ਹਿਰਾਂ ਵਿਚ ਟੀਵੀ ਸਕਰੀਨ ’ਤੇ ਪ੍ਰਸਾਰਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 1993 ਵਿਚ 21 ਜੁਲਾਈ ਨੂੰ ਕੋਲਕਾਤਾ ਵਿਚ ਮਮਤਾ ਬੈਨਰਜੀ (Mamata Banerjee speech) ਦੀ ਅਗਵਾਈ ਵਿਚ ਆਯੋਜਿਤ ਯੂਥ ਕਾਂਗਰਸ ਦੇ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਦੀ ਗੋਲੀਬਾਰੀ ਵਿਚ 13 ਵਰਕਰਾਂ ਦੀ ਮੌਤ ਹੋ ਗਈ ਸੀ।
Mamata Banerjee
ਹੋਰ ਪੜ੍ਹੋ: ਭਾਰਤ ਵਿਚ ਕੋਰੋਨਾ ਕਾਰਨ ਕਰੀਬ 50 ਲੱਖ ਮੌਤਾਂ, ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡੀ ਤ੍ਰਾਸਦੀ- ਰਿਪੋਰਟ
ਉਦੋਂ ਤੋਂ ਟੀਐਮਸੀ ਮੁਖੀ ਨੇ ਇਸ ਦਿਨ ਨੂੰ ਸ਼ਹੀਦ ਦਿਵਸ ( Martyr Day) ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। ਦੱਸ ਦਈਏ ਕਿ ਮਮਤਾ ਬੈਨਰਜੀ (Mamata Banerjee to expand TMC base) ਅਪਣਾ ਭਾਸ਼ਣ ਬੰਗਾਲੀ ਭਾਸ਼ਾ ਵਿਚ ਹੀ ਦੇਵੇਗੀ ਪਰ ਇਸ ਨੂੰ ਵੱਖ-ਵੱਖ ਸੂਬਿਆਂ ਦੀਆਂ ਭਾਸ਼ਾਵਾਂ ਵਿਚ ਸੁਣਾਇਆ ਜਾਵੇਗਾ। ਮਮਤਾ ਬੈਨਰਜੀ ਦਾ ਮੰਨਣਾ ਹੈ ਕਿ ਜੇਕਰ ਉਹਨਾਂ ਨੇ ਰਾਸ਼ਟਰੀ ਰਾਜਨੀਤੀ ਵਿਚ ਉਤਰਨਾ ਹੈ ਤਾਂ ਪੂਰੇ ਦੇਸ਼ ਦੀ ਜਨਤਾ ਨਾਲ ਉਹਨਾਂ ਦੀ ਹੀ ਭਾਸ਼ਾ ਵਿਚ ਗੱਲ ਕਰਨੀ ਹੋਵੇਗੀ।