
ਅੱਜ ਤੜਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਨਵੀਂ ਦਿੱਲੀ: ਅੱਜ ਤੜਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਰਾਜਸਥਾਨ, ਮੇਘਾਲਿਆ ਅਤੇ ਲੱਦਾਖ ਦੀ ਧਰਤੀ ’ਤੇ ਮਹਿਸੂਸ ਕੀਤੇ ਗਏ। ਰਾਜਸਥਾਨ ਦੇ ਬੀਕਾਨੇਰ ਵਿਚ ਭੂਚਾਲ ਦੀ ਤੀਬਰਤਾ 5.3 ਰਹੀ। ਇਸ ਤੋਂ ਇਲਾਵਾ ਮੇਘਾਲਿਆ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
Earthquake
ਹੋਰ ਪੜ੍ਹੋ: ਭਾਰਤ ਵਿਚ ਕੋਰੋਨਾ ਕਾਰਨ ਕਰੀਬ 50 ਲੱਖ ਮੌਤਾਂ, ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡੀ ਤ੍ਰਾਸਦੀ- ਰਿਪੋਰਟ
ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਦੱਸਿਆ ਹੈ ਕਿ ਰਾਜਸਥਾਨ ਦੇ ਬੀਕਾਨੇਰ ਵਿਚ ਸਵੇਰੇ 5:24 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 5.3 ਮਾਪੀ ਗਈ। ਇਸ ਤੋਂ ਇਲਾਵਾ ਕੇਂਦਰੀ ਸ਼ਾਸਿਤ ਪ੍ਰਦੇਸ਼ ਲਦਾਖ਼ ਵਿਚ ਦਰਮਿਆਨੇ ਪੱਧਰ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
Earthquake
ਹੋਰ ਪੜ੍ਹੋ: ਚੀਨ ਵਿਚ ਹੜ੍ਹ ਦਾ ਕਹਿਰ: ਹਜ਼ਾਰਾਂ ਲੋਕ ਘਰ ਛੱਡਣ ਨੂੰ ਮਜਬੂਰ, 12 ਲੋਕਾਂ ਦੀ ਮੌਤ
ਲੇਹ ਵਿਚ 3.6 ਦੀ ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਇਸ ਤੋਂ ਪਹਿਲਾਂ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਦੱਸਿਆ ਸੀ ਕਿ ਮੇਘਾਲਿਆ ਦੇ ਪੱਛਮੀ ਗਾਰੋ ਹਿੱਲਜ਼ ਖੇਤਰ ਵਿਚ ਸਵੇਰੇ 2.10 ਵਜੇ ਭੂਚਾਲ ਆਇਆ ਸੀ। ਇਹਨਾਂ ਝਟਕਿਆਂ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.1 ਮਾਪੀ ਗਈ। ਇਸ ਤੋਂ ਪਹਿਲਾਂ 18 ਜੁਲਾਈ ਨੂੰ ਗੁਜਰਾਤ ਦੇ ਕੱਛ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ।