ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ : ਕਈ ਸੀਟਾਂ ’ਤੇ ਭਾਜਪਾ ਅਤੇ ਕਾਂਗਰਸ ਨੇ ਰਿਸ਼ਤੇਦਾਰਾਂ ਨੂੰ ਹੀ ਉਤਾਰਿਆ ਇਕ-ਦੂਜੇ ਵਿਰੁਧ
Published : Oct 24, 2023, 3:42 pm IST
Updated : Oct 24, 2023, 3:42 pm IST
SHARE ARTICLE
Representative image.
Representative image.

ਭਾਜਪਾ ਲਈ ਮੱਧ ਪ੍ਰਦੇਸ਼ ਇਕ ਪਰਿਵਾਰ ਹੈ : ਭਾਜਪਾ ਬੁਲਾਰਾ ਪੰਕਜ ਚਤੁਰਵੇਦੀ

ਇਹ ਮਹਿਜ਼ ਇਤਫ਼ਾਕ ਹੈ : ਕਾਂਗਰਸ ਮੀਡੀਆ ਵਿਭਾਗ ਪ੍ਰਧਾਨ ਕੇ.ਕੇ. ਮਿਸ਼ਰਾ

ਭੋਪਾਲ: ਮੱਧ ਪ੍ਰਦੇਸ਼ ਦੀਆਂ ਕੁਝ ਵਿਧਾਨ ਸਭਾ ਸੀਟਾਂ ’ਤੇ ਵੱਖ-ਵੱਖ ਸਿਆਸੀ ਪਿਛੋਕੜ ਵਾਲੇ ਇਕੋ ਪਰਿਵਾਰ ਦੇ ਮੈਂਬਰਾਂ ਵਿਚਾਲੇ ਚੋਣ ਲੜਾਈ ਵੇਖਣ ਨੂੰ ਮਿਲ ਸਕਦੀ ਹੈ। ਸੱਤਾਧਾਰੀ ਭਾਜਪਾ ਅਤੇ ਵਿਰੋਧੀ ਧਿਰ ਕਾਂਗਰਸ ਨੇ ਰਿਸ਼ਤੇਦਾਰਾਂ ਨੂੰ ਟਿਕਟਾਂ ਦੇ ਕੇ ਸੱਤਾ ਦੀ ਤਲਾਸ਼ ’ਚ ਇਕ-ਦੂਜੇ ਵਿਰੁਧ ਖੜਾ ਕਰ ਦਿਤਾ ਹੈ। ਸੂਬੇ ਦੀਆਂ 230 ਵਿਧਾਨ ਸਭਾ ਸੀਟਾਂ ਲਈ 17 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ’ਚ ਭਰਾ, ਚਾਰਾ-ਭਤੀਜਾ, ਦੇਓਰ-ਭਰਜਾਈ, ਕੁੜਮ ਆਦਿ ਨੇੜੇ ਅਤੇ ਦੂਰ ਦੇ ਰਿਸ਼ਤੇਦਾਰ ਆਹਮੋ-ਸਾਹਮਣੇ ਖੜੇ ਹੋ ਗਏ ਹਨ।

ਸਾਬਕਾ ਵਿਧਾਨ ਸਭਾ ਸਪੀਕਰ ਅਤੇ ਨਰਮਦਾਪੁਰਮ ਤੋਂ ਭਾਜਪਾ ਉਮੀਦਵਾਰ ਸੀਤਾਸ਼ਰਨ ਸ਼ਰਮਾ ਦਾ ਮੁਕਾਬਲਾ ਉਨ੍ਹਾਂ ਦੇ ਭਰਾ ਗਿਰੀਜਾਸ਼ੰਕਰ ਸ਼ਰਮਾ ਨਾਲ ਹੈ, ਜੋ ਕਿ ਕਾਂਗਰਸ ਉਮੀਦਵਾਰ ਹੈ। ਭਾਜਪਾ ਦੇ ਸਾਬਕਾ ਵਿਧਾਇਕ ਗਿਰੀਜਾਸ਼ੰਕਰ ਸ਼ਰਮਾ ਪਿੱਛੇ ਜਿਹੇ ਹੀ ਸੱਤਾਧਾਰੀ ਪਾਰਟੀ ਵਲੋਂ ਟਿਕਟ ਨਾ ਦਿਤੇ ਜਾਣ ਤੋਂ ਬਾਅਦ ਅਪਣੀ ਪਾਰਟੀ ਬਦਲ ਕੇ ਕਾਂਗਰਸ ’ਚ ਸ਼ਾਮਲ ਹੋ ਗਏ ਹਨ।

ਸਾਗਰ ਵਿਧਾਨ ਸਭਾ ਸੀਟ ’ਤੇ ਕਾਂਗਰਸ ਦੀ ਨਿਧੀ ਸੁਨੀਲ ਜੈਨ ਅਪਣੇ ਜੇਠ ਅਤੇ ਭਾਜਪਾ ਦੇ ਮੌਜੂਦਾ ਵਿਧਾਇਕ ਸ਼ੈਲੇਂਦਰ ਜੈਨ ਨਾਲ ਹੈ। ਨਿਧੀ ਜੈਨ, ਸ਼ੈਲੇਂਦਰ ਜੈਨ ਦੇ ਛੋਟਾ ਭਰਾ ਅਤੇ ਦੇਵਰੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਸੁਨੀਲ ਜੈਨ ਦੀ ਪਤਨੀ ਹਨ। ਇਸੇ ਤਰ੍ਹਾਂ ਰੀਵਾ ਜ਼ਿਲ੍ਹੇ ਦੇ ਦੇਵਤਲਾਬ ’ਚ ਕਾਂਗਰਸ ਨੇ ਭਾਜਪਾ ਵਿਧਾਇਕ ਅਤੇ ਮੌਜੂਦਾ ਵਿਧਾਨ ਸਭਾ ਸਪੀਕਰ ਗਿਰੀਸ਼ ਗੌਤਮ ਦੇ ਖਿਲਾਫ ਪਦਮੇਸ਼ ਗੌਤਮ ਨੂੰ ਮੈਦਾਨ ’ਚ ਉਤਾਰਿਆ ਹੈ, ਗਿਰੀਸ਼ ਗੌਤਮ ਪਦਮੇਸ਼ ਦੇ ਚਾਚਾ ਹਨ। ਪਦਮੇਸ਼ ਗੌਤਮ ਨੇ ਇਸ ਤੋਂ ਪਹਿਲਾਂ ਪੰਚਾਇਤ ਚੋਣਾਂ ’ਚ ਮੌਜੂਦਾ ਵਿਧਾਇਕ ਦੇ ਪੁੱਤਰ ਰਾਹੁਲ ਗੌਤਮ ਨੂੰ ਹਰਾਇਆ ਸੀ।

ਇਕ ਹੋਰ ਅੰਤਰ-ਪਰਿਵਾਰਕ ਚੋਣ ਲੜਾਈ ’ਚ, ਭਾਜਪਾ ਦੇ ਮੌਜੂਦਾ ਵਿਧਾਇਕ ਅਤੇ ਪਾਰਟੀ ਉਮੀਦਵਾਰ ਸੰਜੇ ਸ਼ਾਹ ਹਰਦਾ ਜ਼ਿਲ੍ਹੇ ਦੇ ਟਿਮਰਨੀ ’ਚ ਕਾਂਗਰਸ ਦੇ ਆਪਣੇ ਭਤੀਜੇ ਅਭਿਜੀਤ ਸ਼ਾਹ ਵਿਰੁਧ ਲੜ ਰਹੇ ਹਨ। ਅਭਿਜੀਤ ਸ਼ਾਹ ਦੂਜੀ ਵਾਰ ਅਪਣੇ ਚਾਚਾ ਵਿਰੁਧ ਚੋਣ ਲੜ ਰਹੇ ਹਨ। ਭਾਜਪਾ ਦੀ ਸਾਬਕਾ ਰਾਜ ਮੰਤਰੀ ਇਮਰਤੀ ਦੇਵੀ ਗਵਾਲੀਅਰ ਜ਼ਿਲ੍ਹੇ ਦੇ ਦਾਬਰਾ ’ਚ ਅਪਣੇ ਰਿਸ਼ਤੇਦਾਰ ਅਤੇ ਮੌਜੂਦਾ ਕਾਂਗਰਸ ਵਿਧਾਇਕ ਸੁਰੇਸ਼ ਰਾਜੇ ਵਿਰੁਧ ਚੋਣ ਲੜ ਰਹੀ ਹੈ। ਭਾਜਪਾ ਸੂਤਰਾਂ ਨੇ ਦਸਿਆ ਕਿ ਇਮਰਤੀ ਦੇਵੀ ਦੀ ਭਤੀਜੀ ਦਾ ਵਿਆਹ ਰਾਜੇ ਦੇ ਪਰਿਵਾਰ ’ਚ ਹੋਇਆ ਹੈ।

ਇਨ੍ਹਾਂ ਸੀਟਾਂ ’ਤੇ ਇਕ-ਦੂਜੇ ਵਿਰੁਧ ਰਿਸ਼ਤੇਦਾਰਾਂ ਨੂੰ ਮੈਦਾਨ ਵਿਚ ਉਤਾਰਨ ਬਾਰੇ ਪੁੱਛੇ ਜਾਣ ’ਤੇ ਸੂਬਾ ਭਾਜਪਾ ਦੇ ਬੁਲਾਰੇ ਪੰਕਜ ਚਤੁਰਵੇਦੀ ਨੇ ਕਿਹਾ, ‘‘ਭਾਜਪਾ ਲਈ ਮੱਧ ਪ੍ਰਦੇਸ਼ ਇਕ ਪਰਿਵਾਰ ਹੈ। ਪਾਰਟੀ ਵਰਕਰ ਇਸ ਪਰਿਵਾਰ ਦਾ ਹਿੱਸਾ ਹਨ। ਪਾਰਟੀ ਇਕ ਉਚਿਤ ਵਰਕਰਾਂ ਨੂੰ ਮੈਦਾਨ ਵਿਚ ਉਤਾਰਨ ਬਾਰੇ ਫੈਸਲੇ ਲੈਂਦੀ ਹੈ।’’ ਚਤੁਰਵੇਦੀ ਨੇ ਕਿਹਾ ਕਿ ਕਾਂਗਰਸ ਇਕ ਵੰਸ਼ਵਾਦੀ ਪਾਰਟੀ ਹੈ ਜਿੱਥੇ ਸਾਰੇ ਵੱਡੇ ਫੈਸਲੇ ਇਕ ਪ੍ਰਵਾਰ ਵਲੋਂ ਲਏ ਜਾਂਦੇ ਹਨ ਜਦਕਿ ਭਾਜਪਾ ਇਕ ਕੇਡਰ ਅਧਾਰਤ ਸੰਗਠਨ ਹੈ।

ਰਿਸ਼ਤੇਦਾਰਾਂ ਬਨਾਮ ਰਿਸ਼ਤੇਦਾਰਾਂ ਵਿਚਕਾਰ ਚੋਣ ਲੜਾਈ ਬਾਰੇ ਪੁੱਛੇ ਜਾਣ ’ਤੇ ਮੱਧ ਪ੍ਰਦੇਸ਼ ਕਾਂਗਰਸ ਦੇ ਮੀਡੀਆ ਵਿਭਾਗ ਦੇ ਪ੍ਰਧਾਨ ਕੇ.ਕੇ. ਮਿਸ਼ਰਾ ਨੇ ਇਸ ਨੂੰ ਮਹਿਜ਼ ਇਤਫ਼ਾਕ ਦਸਿਆ। ਮਿਸ਼ਰਾ ਨੇ ਕਿਹਾ, ‘‘ਵੱਖ-ਵੱਖ ਵਿਚਾਰਧਾਰਾ ਵਾਲੇ ਲੋਕ ਇਕ ਛੱਤ ਹੇਠਾਂ ਰਹਿ ਸਕਦੇ ਹਨ ਅਤੇ ਇਹੀ ਲੋਕਤੰਤਰ ਦੀ ਖੂਬਸੂਰਤੀ ਹੈ। ਇਸ ਲਈ ਇਹ ਇਤਫ਼ਾਕ ਚੋਣ ਮੈਦਾਨ ’ਚ ਵੀ ਵਾਪਰ ਸਕਦਾ ਹੈ।’’

ਉਨ੍ਹਾਂ ਕਿਹਾ ਕਿ ਸਿਆਸੀ ਅਤੇ ਵਿਚਾਰਧਾਰਕ ਮਤਭੇਦਾਂ ਦੇ ਬਾਵਜੂਦ ਮੁਕਾਬਲੇਬਾਜ਼ੀ ’ਚ ਵਸੁਧੈਵ ਕੁਟੁੰਬਕਮ (ਸੰਸਾਰ ਇਕ ਪਰਿਵਾਰ ਹੈ) ਦੀ ਭਾਵਨਾ ਨੂੰ ਕਾਇਮ ਰਖਿਆ ਜਾਣਾ ਚਾਹੀਦਾ ਹੈ। ਸੀਨੀਅਰ ਪੱਤਰਕਾਰ ਅਤੇ ਸਿਆਸੀ ਮਾਹਿਰ ਆਨੰਦ ਪਾਂਡੇ ਨੇ ਕਿਹਾ ਕਿ ਇਹ ਵਿਚਾਰਧਾਰਾਵਾਂ ਦੀ ਲੜਾਈ ਨਹੀਂ, ਸਗੋਂ ਸੱਤਾ ਅਤੇ ਅਹੁਦੇ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਸਿਆਸਤ ਨਵੀਂ ਦਿਸ਼ਾ ਵਲ ਜਾ ਰਹੀ ਹੈ। ਦੋਵੇਂ ਸ਼ਰਮਾ ਭਰਾ (ਸੀਤਾਸ਼ਰਨ ਅਤੇ ਗਿਰੀਜਾਸ਼ੰਕਰ) ਨਰਮਦਾਪੁਰਮ ’ਚ ਇਕ ਦੂਜੇ ਦੇ ਵਿਰੁਧ ਚੋਣ ਲੜ ਰਹੇ ਹਨ, ਭਾਜਪਾ ਦੇ ਵਿਧਾਇਕ ਸਨ ਅਤੇ ਉਨ੍ਹਾਂ ’ਚੋਂ ਇਕ ਹੁਣ ਦੂਜੀ ਪਾਰਟੀ ਤੋਂ ਚੋਣ ਲੜ ਰਿਹਾ ਹੈ ਕਿਉਂਕਿ ਉਸ ਨੂੰ ਟਿਕਟ ਨਹੀਂ ਦਿਤੀ ਗਈ ਹੈ।

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸਾਗਰ, ਟਿਮਰਨੀ ਅਤੇ ਦੇਵਤਲਾਬ ’ਚ ਵੀ ਨਜ਼ਦੀਕੀ ਪਰਿਵਾਰਕ ਮੈਂਬਰ ਆਪਸ ’ਚ ਲੜ ਰਹੇ ਹਨ। ਪਾਂਡੇ ਨੇ ਕਿਹਾ, ‘‘ਸੂਬੇ ’ਚ ਇੰਨੇ ਵੱਡੇ ਪੱਧਰ ’ਤੇ ਇਹ ਪਹਿਲੀ ਵਾਰ ਹੈ ਕਿ ਭਰਾਵਾਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਅਪਣੇ ਰਿਸ਼ਤਿਆਂ ਤੋਂ ਉੱਪਰ ਸਿਆਸਤ ਅਤੇ ਸੱਤਾ ਦੀ ਖੇਡ ਨੂੰ ਰਖਿਆ ਹੈ।’’ ਪਾਂਡੇ ਨੇ ਕਿਹਾ ਕਿ ਪਹਿਲਾਂ ਇਕੋ ਪਰਿਵਾਰ ਦੇ ਮੈਂਬਰ ਵੱਖ-ਵੱਖ ਪਾਰਟੀਆਂ ’ਚ ਹੁੰਦੇ ਸਨ, ਪਰ ਵਿਧਾਨ ਸਭਾ ’ਚ ਦਾਖ਼ਲੇ ਲਈ ਉਨ੍ਹਾਂ ਦਰਮਿਆਨ ਸਿੱਧੀ ਲੜਾਈ ਘੱਟ ਹੀ ਹੁੰਦੀ ਸੀ। ਮੱਧ ਪ੍ਰਦੇਸ਼ ’ਚ 17 ਨਵੰਬਰ ਨੂੰ ਇਕ ਪੜਾਅ ’ਚ ਵੋਟਿੰਗ ਹੋਵੇਗੀ ਅਤੇ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ।

SHARE ARTICLE

ਏਜੰਸੀ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement