
ਹੈਦਰਾਬਾਦ ਹਾਊਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ : ਜਰਮਨੀ ਦੇ ਚਾਂਸਲਰ ਓਲਾਫ਼ ਸਕੋਲਜ਼ ਸ਼ਨੀਵਾਰ ਨੂੰ ਦੋ ਦਿਨਾਂ ਦੌਰੇ 'ਤੇ ਭਾਰਤ ਪਹੁੰਚੇ ਜਿੱਥੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਸਬੰਧਾਂ ਅਤੇ ਮਹੱਤਵਪੂਰਨ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਕਰਨਗੇ।
ਦੋਹਾਂ ਨੇਤਾਵਾਂ ਵਿਚਾਲੇ ਬੈਠਕ 'ਚ ਯੂਕਰੇਨ ਯੁੱਧ, ਇੰਡੋ-ਪੈਸੀਫਿਕ ਖੇਤਰ ਦੀ ਸਥਿਤੀ, ਸਵੱਛ ਊਰਜਾ, ਵਪਾਰ ਅਤੇ ਨਵੀਂ ਤਕਨੀਕ ਸਮੇਤ ਦੁਵੱਲੇ ਸਬੰਧਾਂ 'ਚ ਤੇਜ਼ੀ ਲਿਆਉਣ ਦੇ ਕਦਮਾਂ 'ਤੇ ਚਰਚਾ ਹੋਵੇਗੀ।
ਇਹ ਵੀ ਪੜ੍ਹੋ : ਪੁਲਿਸ ਮੁਲਾਜ਼ਮ ਨੇ CPR ਦੇ ਕੇ ਬਚਾਈ ਵਿਅਕਤੀ ਦੀ ਜਾਨ, ਬੱਸ 'ਚੋਂ ਉਤਰਦੇ ਸਮੇਂ ਪਿਆ ਸੀ ਦਿਲ ਦਾ ਦੌਰਾ
ਭਾਰਤ ਪੁੱਜਣ 'ਤੇ ਜਰਮਨ ਚਾਂਸਲਰ ਓਲਾਫ਼ ਸਕੋਲਜ਼ ਨੇ ਰਾਸ਼ਟਰਪਤੀ ਭਵਨ ਵਿਖੇ ਗਾਰਡ ਆਫ਼ ਆਨਰ ਦਾ ਨਿਰੀਖਣ ਕੀਤਾ। ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਆਪਣੇ ਟਵੀਟ 'ਚ ਕਿਹਾ ਕਿ ਚਾਂਸਲਰ ਸਕੋਲਜ਼ ਦਾ ਦੌਰਾ ਬਹੁ-ਪੱਖੀ ਭਾਰਤ-ਜਰਮਨ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਦਾ ਮੌਕਾ ਪ੍ਰਦਾਨ ਕਰੇਗਾ।
ਇਸ ਤੋਂ ਪਹਿਲਾਂ, ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਭਾਰਤ ਪਹੁੰਚਣ 'ਤੇ ਹਵਾਈ ਅੱਡੇ 'ਤੇ ਜਰਮਨ ਚਾਂਸਲਰ ਸਕੋਲਜ਼ ਦਾ ਸਵਾਗਤ ਕੀਤਾ। ਇਸ ਉੱਚ ਅਹੁਦੇ 'ਤੇ ਐਂਜੇਲਾ ਮਾਰਕੇਲ ਦੇ 16 ਸਾਲ ਦੇ ਇਤਿਹਾਸਕ ਕਾਰਜਕਾਲ ਤੋਂ ਬਾਅਦ ਦਸੰਬਰ, 2021 ਵਿਚ ਜਰਮਨੀ ਦਾ ਚਾਂਸਲਰ ਬਣਨ ਮਗਰੋਂ ਓਲਾਫ਼ ਸਕੋਲਜ਼ ਦੀ ਇਹ ਪਹਿਲੀ ਭਾਰਤ ਯਾਤਰਾ ਹੈ।
ਇਹ ਵੀ ਪੜ੍ਹੋ : ਰਾਸ਼ਟਰੀ ਸਿੱਖਿਆ ਨੀਤੀ ਨੇ ਭਵਿੱਖ ਦੀਆਂ ਮੰਗਾਂ ਅਨੁਸਾਰ ਸਿੱਖਿਆ ਪ੍ਰਣਾਲੀ ਨੂੰ ਦਿਤੀ ਨਵੀਂ ਦਿਸ਼ਾ : ਪ੍ਰਧਾਨ ਮੰਤਰੀ ਮੋਦੀ
ਭਾਰਤ 'ਚ ਜਰਮਨ ਰਾਜਦੂਤ ਫਿਲਿਪ ਐਕਰਮੈਨ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ, "ਅਸੀਂ ਜਰਮਨ ਚਾਂਸਲਰ ਸਕੋਲਜ਼ ਅਤੇ ਪ੍ਰਧਾਨ ਮੰਤਰੀ ਮੋਦੀ ਵਿਚਾਲੇ ਹੋਈ ਬੈਠਕ 'ਚ ਏਜੰਡੇ 'ਤੇ ਰੂਸ-ਯੂਕਰੇਨ ਯੁੱਧ ਨੂੰ ਬਹੁਤ ਉੱਚਾ ਦੇਖਦੇ ਹਾਂ।" ਇਹ ਏਜੰਡੇ ਦਾ ਅਹਿਮ ਹਿੱਸਾ ਹੋਵੇਗਾ।