ਸੰਵਿਧਾਨ 'ਤੇ ਹਮਲਾ ਕਰ ਰਹੀ ਹੈ ਭਾਜਪਾ : ਰਾਹੁਲ
Published : Mar 25, 2018, 12:18 am IST
Updated : Jun 25, 2018, 12:22 pm IST
SHARE ARTICLE
Rahul Gandhi
Rahul Gandhi

ਨੋਟਬੰਦੀ ਅਤੇ ਜੀਐਸਟੀ ਰਾਹੀਂ ਭਾਜਪਾ ਨਾ ਸਿਰਫ਼ ਲੋਕਾਂ ਦਾ ਪੈਸਾ ਲੁੱਟ ਰਹੀ ਹੈ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਭਾਜਪਾ ਉਪਰ ਸੰਵਿਧਾਨ 'ਤੇ 'ਹਮਲਾ' ਕਰਨ ਦਾ ਦੋਸ਼ ਲਗਾਉਂਦਿਆਂ ਕਾਨੂੰਨ ਬਦਲਣ ਦੇ ਉਨ੍ਹਾਂ ਦੇ ਕਿਸੇ ਵੀ ਯਤਨ ਨੂੰ ਅਸਫ਼ਲ ਕਰਨ ਦਾ ਸੰਕਲਪ ਜਤਾਇਆ।ਚਾਮੁੰਡੇਸ਼ਵਰੀ ਮੰਦਰ ਵਿਚ ਦਰਸ਼ਨ ਤੋਂ ਬਾਅਦ ਚੋਣਾਂ ਵਾਲੇ ਰਾਜ ਕਰਨਾਟਕ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਨੋਟਬੰਦੀ ਅਤੇ ਜੀਐਸਟੀ ਰਾਹੀਂ ਭਾਜਪਾ ਨਾ ਸਿਰਫ਼ ਲੋਕਾਂ ਦਾ ਪੈਸਾ ਲੁੱਟ ਰਹੀ ਹੈ ਬਲਕਿ ਉਥੇ ਇਕ ਨਵਾਂ ਚਲਨ ਵੀ ਹੈ ਉਹ ਸੰਵਿਧਾਨ 'ਤੇ ਹਮਲਾ ਕਰ ਰਹੇ ਹਨ।'' ਰਾਹੁਲ ਨੇ ਕਿਹਾ, ''ਇਥੋਂ ਸੁਣ ਲਵੋ। ਅਸੀਂ ਭਾਜਪਾ ਨੂੰ ਸੰਵਿਧਾਨ ਨਹੀਂ ਬਦਲਣ ਦਵਾਂਗੇ। ਭਾਜਪਾ ਸੰਵਿਧਾਨ ਨੂੰ ਬਦਲਣ ਦੀ ਜਿੰਨੀ ਵੀ ਕੋਸ਼ਿਸ਼ ਕਰੇ, ਅਸੀਂ ਇਹ ਨਿਸ਼ਚਿਤ ਕਰਾਂਗੇ ਕਿ ਕਾਂਗਰਸ ਅੰਬੇਦਕਰ ਜੀ ਦੇ ਕਾਰਜਾਂ ਨੂੰ ਸੁਰੱਖਿਅਤ ਰੱਖੇ।''

Narendra ModiNarendra Modi

ਕਰਨਾਟਕ ਵਿਚ ਚੌਥੇ ਪੜਾਅ ਵਿਚ ਚੋਣ ਮੁਹਿੰਮ ਵਿਚ ਅਪਣੀ ਦੋ ਰੋਜ਼ਾ ਯਾਤਰਾ 'ਤੇ ਰਾਹੁਲ ਮਾਂਡਿਆ, ਮੈਸੂਰ ਅਤੇ ਚਾਮਰਾਜਨਗਰ ਜ਼ਿਲ੍ਹਿਆਂ ਦੇ ਦੌਰੇ 'ਤੇ ਹਨ। ਇਸ ਤੋਂ ਪਹਿਲਾਂ ਰਾਹੁਲ ਉੱਤਰੀ, ਤੱਟਵਰਤੀ ਅਤੇ ਮਨਾਡ ਖੇਤਰਾਂ ਦਾ ਦੌਰਾ ਕਰ ਚੁੱਕੇ ਹਨ। ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਲੋਕਾਂ ਨੂੰ ਨੌਕਰੀ ਤੇ ਨੋਟਬੰਦੀ ਸਬੰਧੀ ਪ੍ਰੇਸ਼ਾਨੀਆਂ ਲਈ ਅਸੰਵੇਦਨਸ਼ੀਲ ਹੋਣ ਦਾ ਦੋਸ਼ ਵੀ ਲਗਾਇਆ।  (ਪੀ.ਟੀ.ਆਈ.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement