
ਉਹਨਾਂ ਕਿਹਾ ਕਿ ਕਈ ਵਾਰ ਮੈਨੂੰ ਲੱਗਦਾ ਹੈ ਕਿ ਸਿਆਸਤ ਕਦੋਂ ਛੱਡਾਂ ਅਤੇ ਕਦੋਂ ਨਹੀਂ ਕਿਉਂਕਿ ਰਾਜਨੀਤੀ ਤੋਂ ਇਲਾਵਾ ਜ਼ਿੰਦਗੀ ਵਿਚ ਕਈ ਕੰਮ ਹਨ ਜੋ ਕਰਨ ਯੋਗ ਹਨ।
ਨਵੀਂ ਦਿੱਲੀ: ਕੇਂਦਰੀ ਮੰਤਰੀ ਨਿਤਿਨ ਗਡਕਰੀ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਕੋਈ ਵੀ ਵਿਸ਼ਾ ਹੋਵੇ ਉਹ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰਦੇ ਹਨ। ਇਸੇ ਤਰ੍ਹਾਂ ਹੁਣ ਉਹਨਾਂ ਨੇ ਰਾਜਨੀਤੀ ਬਾਰੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਇੰਨਾ ਹੀ ਨਹੀਂ ਗਡਕਰੀ ਨੇ ਰਾਜਨੀਤੀ ਦੇ ਉਦੇਸ਼ 'ਤੇ ਵੀ ਆਪਣੇ ਵਿਚਾਰ ਰੱਖੇ।
ਦਰਅਸਲ ਨਿਤਿਨ ਗਡਕਰੀ ਐਤਵਾਰ ਨੂੰ ਇਕ ਨਿੱਜੀ ਪ੍ਰੋਗਰਾਮ ਵਿਚ ਸ਼ਾਮਲ ਹੋਏ ਸਨ। ਇਸ ਦੌਰਾਨ ਉਹਨਾਂ ਕਿਹਾ ਕਿ ਕਈ ਵਾਰ ਮੈਨੂੰ ਲੱਗਦਾ ਹੈ ਕਿ ਸਿਆਸਤ ਕਦੋਂ ਛੱਡਾਂ ਅਤੇ ਕਦੋਂ ਨਹੀਂ ਕਿਉਂਕਿ ਰਾਜਨੀਤੀ ਤੋਂ ਇਲਾਵਾ ਜ਼ਿੰਦਗੀ ਵਿਚ ਕਈ ਕੰਮ ਹਨ ਜੋ ਕਰਨ ਯੋਗ ਹਨ।
ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਨਿਤਿਨ ਗਡਕਰੀ ਨੇ ਕਿਹਾ ਕਿ ਸਾਨੂੰ ਸਮਝਣਾ ਚਾਹੀਦਾ ਹੈ ਕਿ ਆਖਿਰ ਰਾਜਨੀਤੀ ਕੀ ਹੁੰਦੀ ਹੈ। ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਰਾਜਨੀਤੀ ਸਮਾਜ ਲਈ ਹੁੰਦੀ ਹੈ। ਸਮਾਜ ਦਾ ਵਿਕਾਸ ਕਰਨਾ ਹੈ। ਪਰ ਮੌਜੂਦਾ ਸਮੇਂ ਵਿਚ ਰਾਜਨੀਤੀ 100% ਸ਼ਕਤੀ ਨੀਤੀ (ਸੱਤਾ ਲਈ) ਬਣ ਚੁੱਕੀ ਹੈ। ਉਹਨਾਂ ਕਿਹਾ ਕਿ ਮਹਾਤਮਾ ਗਾਂਧੀ ਦੇ ਸਮੇਂ ਤੋਂ ਸਿਆਸਤ ਦੇਸ਼, ਸਮਾਜ, ਵਿਕਾਸ ਲਈ ਹੁੰਦੀ ਸੀ ਹੁਣ ਸਿਆਸਤ ਸਿਰਫ਼ ਸੱਤਾ ਲਈ ਹੁੰਦੀ ਹੈ।