ਸੁਖਬੀਰ ਸਿੰਘ ਬਾਦਲ ਨੂੰ ਤਜਰਬੇ ਦੀ ਘਾਟ, ਵੱਡੇ ਬਾਦਲ ਸਾਹਿਬ ਦੀ ਜੂਠੀ ਰੋਟੀ ਖਾ ਲਵੇ:ਮਦਨ ਮੋਹਨ ਮਿੱਤਲ
Published : Sep 25, 2020, 7:39 am IST
Updated : Sep 25, 2020, 7:39 am IST
SHARE ARTICLE
Sukhbir Singh Badal with Parkash Singh Badal
Sukhbir Singh Badal with Parkash Singh Badal

ਅਸੀ 117 ਦੀ ਤਿਆਰੀ ਕਰੀ ਬੈਠੇ ਹਾਂ, 58/59 ਦੇ ਫ਼ਾਰਮੂਲੇ ਦੇ ਲੜਨੈ ਜਾਂ ਇਕੱਲੇ, ਸੁਖਬੀਰ ਦੀ ਮਰਜ਼ੀ

ਰੂਪਨਗਰ : ਸੁਖਬੀਰ ਸਿੰਘ ਬਾਦਲ ਨੂੰ ਲਗਦਾ ਹੈ ਕਿ ਅਸੀਂ ਇਕੱਲੇ ਰਹਿ ਕੇ ਅੱਗੇ ਵਧ ਸਕਦੇ ਹਾਂ ਤਾਂ ਇਹ ਉਸ ਦੀ ਗ਼ਲਤਫ਼ਹਿਮੀ ਹੈ ਅਤੇ ਰਾਜਨੀਤਕ ਤਜਰਬੇ ਦੀ ਘਾਟ ਹੈ, ਉਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਜੂਠੀ ਰੋਟੀ ਖਾਣੀ ਚਾਹੀਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਪੋਕਸਮੈਨ ਨਾਲ ਵਿਸ਼ੇਸ਼ ਇੰਟਰਵਿਊ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਜ਼ੀਰ ਮਦਨ ਮੋਹਨ ਮਿੱਤਲ ਨੇ ਕੀਤਾ।

Sukhbir Singh BadalSukhbir Singh Badal

ਉਨ੍ਹਾਂ ਬੀਬੀ ਹਰਸਿਮਰਤ ਕੌਰ ਬਾਦਲ ਦੇ ਦਿਤੇ ਗਏ ਅਸਤੀਫ਼ੇ ਬਾਰੇ ਬੋਲਦਿਆਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਸਾਡੀ ਨੂੰਹ ਹੈ ਅਤੇ ਉਸ ਦਾ ਇਹ ਲਿਆ ਗਿਆ ਫ਼ੈਸਲਾ ਜਲਦਬਾਜ਼ੀ ਵਾਲਾ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਜੋ ਕੱਦ ਅਤੇ ਸੂਝ-ਬੂਝ ਵੱਡੇ ਬਾਦਲ ਸਾਹਿਬ ਦੀ ਹੈ ਉਸ ਦੀ ਸੁਖਬੀਰ ਸਿੰਘ ਬਾਦਲ ਵਿਚ ਕਮੀ ਹੈ।

Harsimrat kaur badal Harsimrat kaur badal

ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਦੇ ਸੰਸਦ ਵਿਚ ਚੁਣ ਕੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸਦਨ ਵਿਚ ਬੋਲਣ ਲੱਗਾ ਹੈ। ਉਨ੍ਹਾਂ ਕਿਹਾ ਕਿ ਖੇਤੀ ਆਰਡੀਨੈਂਸ ਨੂੰ ਲੈ ਕੇ ਸਦਨ ਵਿਚ ਚਰਚਾਵਾਂ ਹੋਈਆਂ ਸਨ ਅਤੇ ਜੇਕਰ ਕੋਈ ਕਮੀ ਸੀ ਤਾਂ ਉੱਥੇ ਹਰਸਿਮਰਤ ਕੌਰ ਬਾਦਲ ਬੋਲ ਸਕਦੀ ਸੀ। ਉਨ੍ਹਾਂ ਨੇ ਸੁਖਬੀਰ ਬਾਦਲ ਦੇ ਇਸ ਫ਼ੈਸਲੇ ਨੂੰ ਜਲਦਬਾਜ਼ੀ ਵਿਚ ਲਿਆ ਗਿਆ ਫ਼ੈਸਲਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਉਸ ਨੂੰ ਪਹਿਲਾਂ ਐਕਟ ਪੜਨ੍ਹਾ ਚਾਹੀਦਾ ਸੀ ਅਤੇ ਜੇਕਰ ਸਮਝ ਨਹੀਂ ਆਉਂਦੀ ਸੀ ਤਾਂ ਕਿਸੇ ਨੂੰ ਪੁਛ ਲੈਂਦਾ ।

Sukhbir Badal, Harsimrat Kaur BadalSukhbir Badal, Harsimrat Kaur Badal

ਮਦਨ ਮੋਹਨ ਮਿੱਤਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਵੱਡੇ  ਬਾਦਲ ਸਾਹਿਬ ਦੀ ਸਲਾਹ ਨਾਲ ਚਲਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਗਰਮ ਖਿਆਲੀ ਜਥੇਬੰਦੀਆਂਂ ਦੇ ਦਬਾਅ ਹੇਠ ਆਰਡੀਨੈਂਸ ਦਾ ਵਿਰੋਧ ਕਰ ਰਹੇ ਹਨ ਉਹ ਸਿਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਸੀਮਤ ਹਨ

Madan Mohan MittalMadan Mohan Mittal

ਅਤੇ ਉਨ੍ਹਾਂ ਦਾ ਨਿਸ਼ਾਨਾ ਸਿਰਫ਼ ਸ਼੍ਰੋਮਣੀ ਕਮੇਟੀ ਹੈ ਉਨ੍ਹਾਂ 2022 ਵਿੱਚ ਇਕੱਠੇ ਚੋਣ ਲੜਨ ਦੀ ਗੱਲ ਨੂੰ ਸ਼ਖਤੀ ਨਾਲ  ਦੁਬਾਰਾ ਦੁਹਰਾਉਂਦਿਆਂ ਕਿਹਾ ਕਿ ਉਹ ਤਾਂ 117 ਸੀਟਾਂ ਤੇ ਹੀ ਤਿਆਰੀ ਕਰ ਰਹੇ ਹਨ ਅਤੇ 58 ਤੇ 59ਵਾਲੇ ਫਾਰਮੂਲੇ ਦਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਰਨਾ ਹੈ ਜੇ ਫਾਰਮੂਲਾ ਪਸੰਦ ਹੈ ਤਾਂ ਠੀਕ ਹੈ ਨਹੀਂ ਤਾਂ ਭਾਜਪਾ ਦਾ 117 ਲੜਨ ਨੂੰ ਤਿਆਰ ਬੈਠੀ ਹੈ ।

PM Narinder ModiPM Narinder Modi

ਖੇਤੀ ਆਰਡੀਨੈਂਸ  ਬਿੱਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਭਾਜਪਾ ਦੇ ਸੀਨੀਅਰ ਲੀਡਰਾਂ ਵੱਲੋਂ ਇਹ ਗੱਲ ਬਿਲਕੁਲ ਸਾਫ਼ ਕਰ ਦਿੱਤੀ ਗਈ ਹੈ ਕਿ ਨਾ ਤਾਂ ਐਮਐਸਪੀ ਅਤੇ ਨਾ ਹੀ ਆੜ੍ਹਤੀਆਂ ਨੂੰ ਖਤਮ ਕੀਤਾ ਜਾਵੇਗਾ ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement