ਕਾਂਗਰਸ ਦੇ ਰਿਮੋਟ ਕੰਟਰੋਲ ਦਾ ਬਟਨ ਦੱਬਦੈ ਤਾਂ ਗ਼ਰੀਬਾਂ ਨੂੰ ਫ਼ਾਇਦਾ ਹੁੰਦੈ : ਰਾਹੁਲ ਗਾਂਧੀ
Published : Sep 25, 2023, 9:12 pm IST
Updated : Sep 25, 2023, 9:12 pm IST
SHARE ARTICLE
Rahul Gandhi in Train to Raipur.
Rahul Gandhi in Train to Raipur.

ਕਿਹਾ, ਭਾਜਪਾ ਦੇ ਰਿਮੋਟ ਕੰਟਰੋਲ ਦਾ ਬਟਨ ਦੱਬਦੈ ਤਾਂ ਨਾਲ ਅਡਾਨੀ ਨੂੰ ਬੰਦਰਗਾਹਾਂ, ਰੇਲਵੇ ਦੇ ਠੇਕੇ ਅਤੇ ਹਵਾਈ ਅੱਡੇ ਮਿਲਦੇ ਹਨ

ਬਿਲਾਸਪੁਰ: ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਛੱਤੀਸਗੜ੍ਹ ’ਚ ਇਕ ਸਮਾਗਮ ਦੌਰਾਨ ਇਕ ਇਕੱਠ ’ਚ ਰਿਮੋਟ ਕੰਟਰੋਲ ਵਿਖਾਉਂਦੇ ਹੋਏ ਕਿਹਾ ਕਿ ਜਦੋਂ ਵੀ ਉਨ੍ਹਾਂ ਦੀ ਪਾਰਟੀ ਇਸ ਨੂੰ ਦਬਾਉਂਦੀ ਹੈ ਤਾਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਫਾਇਦਾ ਹੁੰਦਾ ਹੈ ਪਰ ਜਦੋਂ ਭਾਜਪਾ ਅਜਿਹਾ ਕਰਦੀ ਹੈ ਤਾਂ ਅਡਾਨੀ ਨੂੰ ਬੰਦਰਗਾਹ, ਰੇਲਵੇ ਦਾ ਠੇਕਾ ਅਤੇ ਹਵਾਈ ਅੱਡੇ ਮਿਲ ਜਾਂਦੇ ਹਨ।

ਸੂਬੇ ਦੇ ਬਿਲਾਸਪੁਰ ਜ਼ਿਲ੍ਹੇ ਦੇ ਪਰਸਾਦਾ ਪਿੰਡ ’ਚ ‘ਆਵਾਸ ਨਿਆਂ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਤਾਂ ਦੀ ਮਰਦਮਸ਼ੁਮਾਰੀ ਤੋਂ ਕਿਉਂ ਡਰਦੇ ਹਨ? ਕਾਨਫਰੰਸ ’ਚ ਰਾਹੁਲ ਗਾਂਧੀ ਨੇ ਭੂਪੇਸ਼ ਬਘੇਲ ਸਰਕਾਰ ਦੀ ‘ਗ੍ਰਾਮੀਣ ਆਵਾਸ ਨਿਆਂ ਯੋਜਨਾ’ ਦੀ ਸ਼ੁਰੂਆਤ ਕੀਤੀ, ਜਿਸ ਦਾ ਉਦੇਸ਼ ਪੇਂਡੂ ਇਲਾਕਿਆਂ ’ਚ ਬੇਘਰੇ ਅਤੇ ਕੱਚੇ ਘਰਾਂ ਵਾਲੇ ਪ੍ਰਵਾਰਾਂ ਨੂੰ ਵਿੱਤੀ ਮਦਦ ਪ੍ਰਦਾਨ ਕਰਨਾ ਹੈ।

ਅਪਣੇ ਸੰਬੋਧਨ ਦੀ ਸ਼ੁਰੂਆਤ ਕਰਦਿਆਂ ਗਾਂਧੀ ਨੇ ਅਪਣੇ ਹੱਥ ’ਚ ਰਿਮੋਟ ਕੰਟਰੋਲ ਵਿਖਾਉਂਦੇ ਹੋਏ ਕਿਹਾ, ‘‘ਅੱਜ ਮੈਂ ਰਿਮੋਟ ਦਾ ਬਟਨ ਦਬਾਇਆ ਅਤੇ ਹਜ਼ਾਰਾਂ ਕਰੋੜ ਰੁਪਏ ਛੱਤੀਸਗੜ੍ਹ ਦੇ ਲੋਕਾਂ ਦੇ ਖਾਤਿਆਂ ’ਚ ਚਲੇ ਗਏ।’’ ਉਨ੍ਹਾਂ ਕਿਹਾ ਕਿ ਅੱਜ ਸ਼ੁਰੂ ਕੀਤੀ ਗਈ ਰਿਹਾਇਸ਼ੀ ਯੋਜਨਾ ਦਾ ਲਾਭ ਉਨ੍ਹਾਂ ਲਾਭਪਾਤਰੀਆਂ ਨੂੰ ਵੀ ਦਿਤਾ ਜਾਵੇਗਾ ਜੋ ਕੇਂਦਰੀ ਯੋਜਨਾ (ਪ੍ਰਧਾਨ ਮੰਤਰੀ ਆਵਾਸ ਯੋਜਨਾ) ਹੇਠ ਮਦਦ ਲੈਣ ਦੇ ਹੱਕਦਾਰ ਸਨ ਪਰ ਉਨ੍ਹਾਂ ਨੂੰ ਇਹ ਮਦਦ ਪ੍ਰਾਪਤ ਨਹੀਂ ਹਈ। ਉਨ੍ਹਾਂ ਕਿਹਾ ਕਿ ਸੂਬੇ ਵਲੋਂ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਕੇਂਦਰ ਨੇ ਪੈਸਾ ਜਾਰੀ ਨਹੀਂ ਕੀਤਾ ਅਤੇ ਅਪਣੀ ਜ਼ਿੰਮੇਵਾਰੀ ਨਿਭਾਉਣ ’ਚ ਅਸਫਲ ਰਿਹਾ।

ਰਾਹੁਲ ਨੇ ਕਿਹਾ, ‘‘ਅਸੀਂ ਕੈਮਰੇ ਦੇ ਸਾਹਮਣੇ ਰਿਮੋਟ ਕੰਟਰੋਲ ਦਬਾਉਂਦੇ ਹਾਂ। ਭਾਜਪਾ ਵੀ ਰਿਮੋਟ ਕੰਟਰੋਲ ਦਬਾਉਂਦੀ ਹੈ ਪਰ ਗੁਪਤ ਰੂਪ ’ਚ। ਜਦੋਂ ਭਾਜਪਾ ਰਿਮੋਟ ਕੰਟਰੋਲ ਦਬਾਉਂਦੀ ਹੈ ਤਾਂ ਅਡਾਨੀ ਨੂੰ ਮੁੰਬਈ ਏਅਰਪੋਰਟ ਅਤੇ ਰੇਲਵੇ ਦੇ ਠੇਕੇ ਮਿਲ ਜਾਂਦੇ ਹਨ।’’

ਉਨ੍ਹਾਂ ਅੱਗੇ ਕਿਹਾ, ‘‘ਦੋ ਰਿਮੋਟ ਕੰਟਰੋਲ ਹਨ। ਜਦੋਂ ਅਸੀਂ ਰਿਮੋਟ ਦਬਾਉਂਦੇ ਹਾਂ, ਤਾਂ ਕਿਸਾਨਾਂ ਨੂੰ ਨਿਆਂ ਸਕੀਮ ਰਾਹੀਂ ਅਪਣੇ ਖਾਤਿਆਂ ’ਚ ਪੈਸੇ ਮਿਲ ਜਾਂਦੇ ਹਨ ਅਤੇ ਅੰਗਰੇਜ਼ੀ ਮੀਡੀਅਮ ਵਾਲੇ ਸਕੂਲ (ਛੱਤੀਸਗੜ੍ਹ ’ਚ) ਖੁੱਲ੍ਹਦੇ ਹਨ, ਪਰ ਜਦੋਂ ਭਾਜਪਾ ਰਿਮੋਟ ਦਬਾਉਂਦੀ ਹੈ, ਤਾਂ ਜਨਤਕ ਖੇਤਰ ਦਾ ਨਿੱਜੀਕਰਨ ਹੋ ਜਾਂਦਾ ਹੈ ਅਤੇ ਜਲ-ਜੰਗਲ ਦੀ ਜ਼ਮੀਨ ਅਡਾਨੀ ਕੋਲ ਚਲੀ ਜਾਂਦੀ ਹੈ।’’ ਗਾਂਧੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਸੰਸਦ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਅਡਾਨੀ ਨਾਲ ਸਬੰਧਾਂ ਬਾਰੇ ਸਵਾਲ ਪੁੱਛੇ ਤਾਂ ਉਨ੍ਹਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰ ਦਿਤੀ ਗਈ। ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਲਾਉਂਦਿਆਂ ਹੋਏ ਉਨ੍ਹਾਂ ’ਤੇ ਜਾਤਾਂ ਦੀ ਮਰਦਮਸ਼ੁਮਾਰੀ ਤੋਂ ਡਰਨ ਦਾ ਦੋਸ਼ ਲਗਾਇਆ।

ਉਨ੍ਹਾਂ ਕਿਹਾ, ‘‘ਕਾਂਗਰਸ ਨੇ ਜਾਤਾਂ ਦੀ ਮਰਦਮਸ਼ੁਮਾਰੀ ਕਰਵਾਈ ਸੀ ਜਿਸ ’ਚ ਦੇਸ਼ ਦੀ ਹਰ ਜਾਤ ਦੀ ਆਬਾਦੀ ਦਾ ਰੀਕਾਰਡ ਹੈ। ਭਾਰਤ ਸਰਕਾਰ ਕੋਲ ਇਹ ਰੀਪੋਰਟ ਹੈ ਪਰ ਮੋਦੀ ਜੀ ਇਸ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਨਹੀਂ ਚਾਹੁੰਦੇ।’’ ਕਾਂਗਰਸ ਨੇਤਾ ਨੇ ਕਿਹਾ, ‘‘ਮੋਦੀ ਜੀ ਜਾਤਾਂ ਦੀ ਮਰਦਮਸ਼ੁਮਾਰੀ ਨਹੀਂ ਕਰਵਾਉਣਗੇ, ਇਸ ਲਈ ਜੇਕਰ ਅਸੀਂ ਸੱਤਾ ’ਚ ਆਉਂਦੇ ਹਾਂ ਤਾਂ ਸਾਡਾ ਪਹਿਲਾ ਕਦਮ ਜਾਤੀ ਜਨਗਣਨਾ ਕਰਵਾਉਣਾ ਅਤੇ ਓ.ਬੀ.ਸੀ. ਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣਾ ਹੋਵੇਗਾ।’’ 

ਬਿਲਾਸਪੁਰ ’ਚ ਰੈਲੀ ਤੋਂ ਬਾਅਦ ਰਾਹੁਲ ਗਾਂਧੀ ਅਤੇ ਹੋਰ ਆਗੂ ਰੇਲ ਗੱਡੀ ਰਾਹੀਂ ਰਾਏਪੁਰ ਪੁੱਜੇ

ਰਾਏਪੁਰ: ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਸੋਮਵਾਰ ਨੂੰ ਛੱਤੀਸਗੜ੍ਹ ਦੇ ਬਿਲਾਸਪੁਰ ਸ਼ਹਿਰ ’ਚ ਇਕ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਰੇਲ ਗੱਡੀ ਰਾਹੀਂ ਰਾਏਪੁਰ ਪੁੱਜੇ।  ਬਿਲਾਸਪੁਰ ਜ਼ਿਲ੍ਹੇ ਦੇ ਤਖਤਪੁਰ ਵਿਕਾਸ ਬਲਾਕ ਦੇ ਪਰਸਾਦਾ ਪਿੰਡ ’ਚ ਸੂਬਾ ਸਰਕਾਰ ਦੇ ਪ੍ਰੋਗਰਾਮ ‘ਆਵਾਸ ਨਿਆਂ ਸੰਮੇਲਨ’ ’ਚ ਸ਼ਾਮਲ ਹੋਣ ਤੋਂ ਬਾਅਦ, ਗਾਂਧੀ ਬਿਲਾਸਪੁਰ ਰੇਲਵੇ ਸਟੇਸ਼ਨ ਪਹੁੰਚੇ ਅਤੇ ਬਿਲਾਸਪੁਰ-ਇਤਵਾੜੀ ਇੰਟਰਸਿਟੀ ਐਕਸਪ੍ਰੈਸ ਰੇਲਗੱਡੀ ’ਚ ਸਵਾਰ ਹੋ ਗਏ। ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਭੁਪੇਸ਼ ਬਘੇਲ, ਪਾਰਟੀ ਦੀ ਸੂਬਾ ਇੰਚਾਰਜ ਕੁਮਾਰੀ ਸ਼ੈਲਜਾ, ਸੂਬਾ ਪ੍ਰਧਾਨ ਦੀਪਕ ਬੈਜ ਅਤੇ ਹੋਰ ਆਗੂ ਹਾਜ਼ਰ ਸਨ। ਕਾਂਗਰਸੀ ਆਗੂਆਂ ਨੇ ਸਲੀਪਰ ਕੋਚ ’ਚ ਸਫ਼ਰ ਕੀਤਾ।

ਕਾਂਗਰਸ ਵਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ’ਚ ਰਾਹੁਲ ਗਾਂਧੀ ਮੁਸਾਫ਼ਰਾਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਰੇਲਗੱਡੀ ਸ਼ਾਮ 5:50 ਵਜੇ ਰਾਏਪੁਰ ਰੇਲਵੇ ਸਟੇਸ਼ਨ ਪਹੁੰਚੀ, ਜਿੱਥੇ ਪਾਰਟੀ ਵਿਧਾਇਕ ਕੁਲਦੀਪ ਜੁਨੇਜਾ ਸਮੇਤ ਵੱਡੀ ਗਿਣਤੀ ’ਚ ਕਾਂਗਰਸੀ ਵਰਕਰਾਂ ਨੇ ਗਾਂਧੀ ਦਾ ਸਵਾਗਤ ਕੀਤਾ।
ਰਾਹੁਲ ਨੇ ਰਾਏਪੁਰ ਸਫ਼ਰ ਦੌਰਾਨ ਜਿਸ ਨੌਜਵਾਨ ਕੁੜੀ ਨਾਲ ਗੱਲਬਾਤ ਕੀਤੀ, ਜਿਸ ਨੇ ਕਿਹਾ ਕਿ ਉਹ ਹਾਕੀ ਖਿਡਾਰਨ ਹੈ। ਉਸ ਨੇ ਰਾਜਨੰਦਗਾਉਂ ’ਚ ‘ਐਸਟ੍ਰੋ ਟਰਫ’ ਹਾਕੀ ਮੈਦਾਨ ਦੀ ਮਾੜੀ ਹਾਲਤ ਬਾਰੇ ਕਾਂਗਰਸ ਨੇਤਾ ਨੂੰ ਦਸਿਆ। ਸੂਬੇ ਦੇ ਰਾਜਨੰਦਗਾਉਂ ਜ਼ਿਲ੍ਹੇ ਦੀ ਰਹਿਣ ਵਾਲੀ ਕੁੜੀ ਨੇ ਕਿਹਾ, ‘‘ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਸਾਨੂੰ ਨਵੇਂ ਮੈਦਾਨ ਦੀ ਜ਼ਰੂਰਤ ਹੈ।’’ ਕੁੜੀ ਨਾਲ ਹੋਰ ਖਿਡਾਰੀ ਵੀ ਸਨ।

ਖਿਡਾਰੀਆਂ ਦੇ ਨਾਲ ਆਏ ਇਕ ਵਿਅਕਤੀ ਨੇ ਦਸਿਆ ਕਿ ਰਾਹੁਲ ਗਾਂਧੀ ਨੇ ਰਾਜਨੰਦਗਾਉਂ ਸਥਿਤ ਖੇਲੋ ਇੰਡੀਆ ਕੇਂਦਰ ’ਚ ਖਿਡਾਰੀਆਂ ਨੂੰ ਦਿਤੀ ਜਾ ਰਹੀ ਸਿਖਲਾਈ ਅਤੇ ਸਹੂਲਤਾਂ ਬਾਰੇ ਪੁਛਿਆ। ਛੱਤੀਸਗੜ੍ਹ ਦੀ ਸੱਤਾਧਾਰੀ ਪਾਰਟੀ ਕਾਂਗਰਸ ਨੇ ਇਸ ਮਹੀਨੇ ਦੇ ਸ਼ੁਰੂ ’ਚ ਸੂਬੇ ਅੰਦਰ ਚੱਲਣ ਵਾਲੀਆਂ ਕਈ ਰੇਲ ਗੱਡੀਆਂ ਨੂੰ ਰੱਦ ਕਰਨ ਦੇ ਵਿਰੋਧ ’ਚ ਪੂਰੇ ਸੂਬੇ ’ਚ ਰੇਲ ਰੋਕੋ ਪ੍ਰਦਰਸ਼ਨ ਕੀਤਾ ਸੀ। ਕਾਂਗਰਸੀ ਨੇਤਾਵਾਂ ਨੇ ਦਾਅਵਾ ਕੀਤਾ ਸੀ ਕਿ ਪਿਛਲੇ ਕੁਝ ਮਹੀਨਿਆਂ ’ਚ ਛੱਤੀਸਗੜ੍ਹ ’ਚ ਚੱਲਣ ਵਾਲੀਆਂ ਕਈ ਰੇਲ ਗੱਡੀਆਂ ਰੱਦ ਕਰ ਦਿਤੀਆਂ ਗਈਆਂ ਸਨ, ਜਿਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ।

SHARE ARTICLE

ਏਜੰਸੀ

Advertisement

Uppal Farm Girl Viral Video : ਉੱਪਲ ਫਾਰਮ ਵਾਲੀ ਕੁੜੀ ਦੀ ਵੀਡੀਓ ਵਾਇਰਲ ਮਾਮਲੇ 'ਤੇ ਜਲੰਧਰ SSP ਨੇ ਕੀਤੇ ਖ਼ੁਲਾਸੇ

21 Aug 2025 3:28 PM

Uppal Farm Girl Update : ਵਕੀਲ ਨੇ ਵੀਡੀਓ ਵਾਇਰਲ ਕਰਨ ਵਾਲੇ ਮੁੰਡੇ ਨੂੰ ਦਿੱਤੀ WARNING !

21 Aug 2025 3:27 PM

Ferozpur Flood News : ਫ਼ਿਰੋਜ਼ਪੁਰ ਦਾ ਹੜ ਕਰਕੇ ਹੋਇਆ ਬੁਰਾ ਹਾਲ, ਲੋਕਾਂ ਦੀਆਂ ਫ਼ਸਲਾਂ ਹੋਈਆਂ ਖ਼ਰਾਬ

21 Aug 2025 3:26 PM

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM
Advertisement