Manjit Singh GK: ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਕੀਤੀ ਵਾਪਸੀ; ਸੁਖਬੀਰ ਬਾਦਲ ਨੇ ਮੁੜ ਮੰਗੀ ਮੁਆਫ਼ੀ
Published : Dec 25, 2023, 2:22 pm IST
Updated : Dec 25, 2023, 2:22 pm IST
SHARE ARTICLE
Manjit Singh GK rejoins Akali Dal in presence of Sukhbir Badal
Manjit Singh GK rejoins Akali Dal in presence of Sukhbir Badal

ਕਿਹਾ, ਇਕ ਤਾਕਤ ਬਣ ਕੇ ਕੌਮ ਦੇ ਮਸਲੇ ਹੱਲ ਕਰਵਾਵਾਂਗੇ

Manjit Singh GK: ਜਾਗੋ ਪਾਰਟੀ ਦੇ ਮੁਖੀ ਮਨਜੀਤ ਸਿੰਘ ਜੀਕੇ ਨੇ ਅੱਜ ਅਪਣੀ ਰਿਹਾਇਸ਼ ਨਵੀਂ ਦਿੱਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਸੀਨੀਅਰ ਆਗੂਆਂ ਦੀ ਹਾਜ਼ਰੀ ਵਿਚ ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਵਾਪਸੀ ਕੀਤੀ ਹੈ। ਇਸ ਮੌਕੇ ਦਿੱਲੀ ਕਮੇਟੀ ਦੇ ਕਈ ਸੀਨੀਅਰ ਆਗੂਆਂ ਨੇ ਵੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ। ਅਕਾਲੀ ਦਲ ਵਿਚ ਵਾਪਸੀ ਤੋਂ ਬਾਅਦ ਮਨਜੀਤ ਸਿੰਘ ਜੀਕੇ ਨੇ ਕਿਹਾ,''ਮੈਂ ਬਿਨਾਂ ਕਿਸੇ ਸ਼ਰਤ ਵਾਪਸੀ ਕਰ ਰਿਹਾ ਹਾਂ। ਅੱਜ ਸਿੱਖਾਂ ਦੇ ਮਸਲਿਆਂ 'ਤੇ ਸਾਨੂੰ ਇਕਜੁੱਟ ਹੋਣ ਦੀ ਲੋੜ ਹੈ। ਅਸੀਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਾਂਗੇ। ਕੌਮ ਦੇ ਹਿੱਤ ਸਾਡੇ ਲਈ ਸੱਭ ਤੋਂ ਉੱਪਰ ਹਨ।'' ਜੀਕੇ ਨੇ ਬੰਦੀ ਸਿੱਖਾਂ ਦੀ ਰਿਹਾਈ ਤੋਂ ਇਲਾਵਾ ਪੰਜਾਬ ਦੇ ਕਈ ਹੋਰ ਮੁੱਦਿਆਂ ਲਈ ਵੀ ਇਕਜੁੱਟ ਹੋਣ ਦੀ ਲੋੜ ਉਤੇ ਜ਼ੋਰ ਦਿਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਮੌਕੇ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਰਹਿਮ ਦੀ ਪਟੀਸ਼ਨ ਨੂੰ ਲੈ ਕੇ ਦਿਤੇ ਬਿਆਨ ਬਾਰੇ ਸਵਾਲ ਚੁੱਕਦਿਆਂ ਕਿਹਾ ਕਿ ਕੀ ਬਿਲਕਿਸ ਬਾਨੋ ਦੇ ਕਾਤਲਾਂ ਨੇ ਕਿਥੇ ਮੁਆਫ਼ੀ ਮੰਗੀ ਸੀ? ਮਨਜੀਤ ਜੀਕੇ ਨੇ ਕਿਹਾ ਕਿ ਦੇਸ਼ ਭਰ ਵਿਚ ਜਿਹੋ ਜਿਹੇ ਹਾਲਾਤ ਬਣ ਚੁੱਕੇ ਹਨ, ਜਿਵੇਂ ਸਮੇਂ ਦੀਆਂ ਸਰਕਾਰਾਂ ਗੱਲ ਨਹੀਂ ਸੁਣ ਰਹੀਆਂ, ਇਸ ਸੱਭ ਦੇ ਚੱਲਦਿਆਂ ਸਾਰੀਆਂ ਪੰਥਕ ਧਿਰਾਂ ਨੂੰ ਇੱਕਜੁਟ ਹੋਣ ਦੀ ਲੋੜ ਹੈ। ਇਸ ਦੇ ਮੱਜੇਨਜ਼ਰ ਅਸੀਂ ਪੰਥ ਦੀ ਤਾਕਤ, ਕੌਮ ਦੀ ਤਾਕਤ ਅਤੇ ਮਸਲਿਆਂ ਦੀ ਲੜਾਈ ਲਈ ਅਕਾਲੀ ਦਲ ਵਿਚ ਮੁੜ ਜਾਣ ਦਾ ਫ਼ੈਸਲਾ ਲਿਆ ਹੈ। ਅਸੀਂ ਇਕ ਤਾਕਤ ਬਣ ਕੇ ਕੌਮ ਦੇ ਮਸਲੇ ਹੱਲ ਕਰਵਾਵਾਂਗੇ।

ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਲਈ ਕੌਮ ਸੱਭ ਤੋਂ ਉੱਪਰ ਹੈ। ਇਸ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਤੋਂ ਕੋਈ ਗਲਤੀ ਹੋਈ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ। ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਮਨਜੀਤ ਜੀਕੇ ਨਾਲ ਬਹੁਤ ਲਗਾਅ ਹੈ, ਪਾਰਟੀ ਨੂੰ ਉਨ੍ਹਾਂ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਹੁਣ ਦਿੱਲੀ ਦੀਆਂ ਤਿੰਨ ਪੰਥਕ ਪਾਰਟੀਆਂ ਇਕ ਹੋ ਗਈਆਂ ਹਨ, ਪੰਜਾਬ ਵਿਚ ਵੀ ਸੱਭ ਇਕੱਠੇ ਹੋ ਰਹੇ ਹਨ। ਇਸ ਤਾਕਤ ਨੂੰ ਦੇਖ ਕੇ ਹੀ ਵਿਰੋਧੀ ਝੁਕਣਗੇ ਅਤੇ ਕੌਮ ਦੇ ਮਸਲੇ ਹੱਲ ਹੋ ਸਕਣਗੇ।  

ਮਨਜੀਤ ਸਿੰਘ ਜੀਕੇ ਨੇ ਇਸ ਤੋਂ ਪਹਿਲਾਂ ਕਿਹਾ ਕਿ ਅਸੀਂ ਜਾਗੋ ਪਾਰਟੀ ਦਾ ਢਾਂਚਾ ਭੰਗ ਕਰ ਰਹੇ ਹਾਂ, ਉਨ੍ਹਾਂ ਸਮੇਤ ਦਿੱਲੀ ਕਮੇਟੀ ਦੀ ਸੀਨੀਅਰ ਲੀਡਰਸ਼ਿਪ ਸਮੇਤ ਹੋਰ ਕਈ ਆਗੂ ਮੁੜ ਤੋਂ ਪਾਰਟੀ ਵਿਚ ਸ਼ਾਮਲ ਹੋਣਗੇ। ਇਸ ਦੇ ਲਈ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਦੇ ਸੀਨੀਅਰ ਆਗੂ ਐਤਵਾਰ ਨੂੰ ਹੀ ਦਿੱਲੀ ਪਹੁੰਚ ਗਏ ਸਨ।

ਜ਼ਿਕਰਯੋਗ ਹੈ ਕਿ ਸਾਲ 2019 ਵਿਚ ਮਨਜੀਤ ਸਿੰਘ ਜੀਕੇ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ 'ਚ ਘਿਰੇ ਹੋਣ ਦੇ ਚਲਦਿਆਂ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾ ਦਿਤਾ ਗਿਆ ਸੀ। ਜਿਸ ਮਗਰੋਂ ਉਨ੍ਹਾਂ ਨੇ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਤੋਂ ਵੀ ਅਸਤੀਫ਼ਾ ਦੇ ਦਿਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਪਣੀ ਨਵੀਂ ਪਾਰਟੀ 'ਜਾਗੋ' ਦਾ ਐਲਾਨ ਕੀਤਾ ਸੀ।

(For more Punjabi news apart from Manjit Singh GK rejoins Akali Dal in presence of Sukhbir Badal, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਤੁਹਾਡਾ ਇਕ-ਇਕ ਵੋਟ ਕਿੰਨਾ ਜ਼ਰੂਰੀ ਹੈ ਦੇਸ਼ ਲਈ? ਖ਼ਾਸ ਪ੍ਰੋਗਰਾਮ ਰਾਹੀਂ ਵੋਟਰਾਂ ਨੂੰ ਕੀਤਾ ਗਿਆ ਜਾਗਰੂਕ

19 May 2024 10:24 AM

ਵੱਡੇ ਲੀਡਰਾਂ ਨੂੰ ਵਖ਼ਤ ਪਾਉਣ ਲਈ ਚੋਣਾਂ 'ਚ ਖੜ੍ਹ ਗਈ PhD ਪਕੌੜੇ ਵਾਲੀ ਕੁੜੀ, ਕਹਿੰਦੀ - 'ਹਵਾਵਾਂ ਬਦਲ ਦਵਾਂਗੀ!'

19 May 2024 9:57 AM

BBMB ਦੇ ਲਾਪਤਾ ਮੁਲਾਜ਼ਮ ਦੀ ਲ** ਨਹਿਰ 'ਚੋਂ ਹੋਈ ਬ**ਮਦ, ਪੀੜਤ ਪਰਿਵਾਰ ਨੇ ਇੱਕ ਔਰਤ ਖਿਲਾਫ ਮਾਮਲਾ ਕਰਵਾਇਆ ਦਰਜ

19 May 2024 9:51 AM

Congress ਦਾ ਸਾਥ ਦੇਣ 'ਤੇ Sidhu Moosewala ਦੇ ਪਿਤਾ 'ਤੇ ਸਵਾਲ ਹੋਏ ਖੜ੍ਹੇ, ਸਿੱਖ ਚਿੰਤਕ ਨੇ ਕਿਹਾ | Latest News

19 May 2024 8:37 AM

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM
Advertisement