Kangana Ranaut News: ਕੰਗਨਾ ਵਿਰੁਧ ਭੱਦੀ ਪੋਸਟ ਨੂੰ ਲੈ ਕੇ ਹੰਗਾਮਾ, ਮਹਿਲਾ ਕਮਿਸ਼ਨ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ
Published : Mar 26, 2024, 10:02 am IST
Updated : Mar 26, 2024, 10:02 am IST
SHARE ARTICLE
NCW writes to EC against comments on Kangana Ranaut by Congress leader
NCW writes to EC against comments on Kangana Ranaut by Congress leader

ਕਾਂਗਰਸੀ ਆਗੂਆਂ ਵਿਰੁਧ ਕਾਰਵਾਈ ਦੀ ਕੀਤੀ ਮੰਗ

Kangana Ranaut News: ਰਾਸ਼ਟਰੀ ਮਹਿਲਾ ਕਮਿਸ਼ਨ (NCW) ਨੇ ਸੋਮਵਾਰ ਨੂੰ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਦੀ ਉਮੀਦਵਾਰ ਅਭਿਨੇਤਰੀ ਕੰਗਨਾ ਰਣੌਤ 'ਤੇ ਕਥਿਤ ਤੌਰ 'ਤੇ ਅਪਮਾਨਜਨਕ ਟਿੱਪਣੀ ਕਰਨ ਲਈ ਕਾਂਗਰਸੀ ਆਗੂਆਂ ਸੁਪ੍ਰੀਆ ਸ਼ਰੀਨੇਤ ਅਤੇ ਐੱਚ.ਐੱਸ. ਅਹੀਰ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸ਼੍ਰੀਨੇਤ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਰਣੌਤ ਬਾਰੇ ਕਥਿਤ ਤੌਰ 'ਤੇ ਇਤਰਾਜ਼ਯੋਗ ਪੋਸਟ ਕੀਤੀ ਗਈ ਸੀ, ਜਿਸ ਨੂੰ ਬਾਅਦ ਵਿਚ ਡਿਲੀਟ ਕਰ ਦਿਤਾ ਗਿਆ ਸੀ।

ਕਿਸਾਨ ਕਾਂਗਰਸ ਦੇ ਸੂਬਾ ਜੁਆਇੰਟ ਕੋਆਰਡੀਨੇਟਰ ਅਹੀਰ ਨੇ ਵੀ ਰਣੌਤ ਵਿਰੁਧ ਕਥਿਤ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਮਹਿਲਾ ਕਮਿਸ਼ਨ ਨੇ ਕਿਹਾ ਕਿ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਸ਼੍ਰੀਨੇਤ ਅਤੇ ਅਹੀਰ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ।

ਉਨ੍ਹਾਂ ਨੇ ਅਪਣੀ ਪੋਸਟ ਵਿਚ ਕਿਹਾ, “ਰਾਸ਼ਟਰੀ ਮਹਿਲਾ ਕਮਿਸ਼ਨ ਸੁਪ੍ਰਿਆ ਸ਼੍ਰੀਨੇਤ ਦੇ ਘਿਣਾਉਣੇ ਵਿਵਹਾਰ ਤੋਂ ਹੈਰਾਨ ਹੈ। ਸੁਪ੍ਰੀਆ ਸ਼੍ਰੀਨੇਤ ਅਤੇ ਸ਼੍ਰੀ. ਐੱਚ.ਐੱਸ. ਅਹੀਰ ਨੇ ਸੋਸ਼ਲ ਮੀਡੀਆ 'ਤੇ ਕੰਗਨਾ ਰਣੌਤ ਬਾਰੇ ਅਸ਼ਲੀਲ ਅਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਅਜਿਹਾ ਵਿਵਹਾਰ ਅਸਹਿਣਯੋਗ ਅਤੇ ਔਰਤਾਂ ਦੇ ਸਨਮਾਨ ਦੇ ਵਿਰੁਧ ਹੈ। ਰੇਖਾ ਸ਼ਰਮਾ ਨੇ ਚੋਣ ਕਮਿਸ਼ਨਰ ਨੂੰ ਪੱਤਰ ਭੇਜ ਕੇ ਉਨ੍ਹਾਂ ਵਿਰੁਧ ਤੁਰੰਤ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਆਓ ਆਪਾਂ ਸਾਰੀਆਂ ਔਰਤਾਂ ਦੀ ਇੱਜ਼ਤ ਬਣਾਈ ਰੱਖੀਏ। ਔਰਤਾਂ ਦਾ ਸਤਿਕਾਰ ਕਰੋ”। ਰਣੌਤ ਨੇ ਸ਼੍ਰੀਨੇਤ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਸ ਨੇ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਹਨ ਅਤੇ ਹਰ ਔਰਤ ਸਨਮਾਨ ਦੀ ਹੱਕਦਾਰ ਹੈ।

ਪੂਰੇ ਘਟਨਾਕ੍ਰਮ 'ਤੇ ਸਪੱਸ਼ਟੀਕਰਨ ਦਿੰਦੇ ਹੋਏ, ਸ਼੍ਰੀਨੇਤ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਕੋਲ ਉਸ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਉਂਟਸ ਦਾ ਐਕਸੈਸ ਹੈ ਅਤੇ ਉਨ੍ਹਾਂ ਵਿਚੋਂ ਇਕ ਨੇ ਅਜ ਇਕ ਬਹੁਤ ਹੀ ਅਣਉਚਿਤ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕਿਹਾ, ''ਜਿਵੇਂ ਹੀ ਮੈਨੂੰ ਪਤਾ ਲੱਗਿਆ, ਮੈਂ ਉਸ ਪੋਸਟ ਨੂੰ ਹਟਾ ਦਿਤਾ। ਜੋ ਲੋਕ ਮੈਨੂੰ ਜਾਣਦੇ ਹਨ ਉਹ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੈਂ ਕਦੇ ਵੀ ਕਿਸੇ ਵੀ ਔਰਤ ਪ੍ਰਤੀ ਨਿੱਜੀ ਅਤੇ ਅਸ਼ਲੀਲ ਟਿੱਪਣੀ ਨਹੀਂ ਕਰ ਸਕਦੀ। ਮੈਂ ਜਾਣਨਾ ਚਾਹੁੰਦੀ ਹਾਂ ਕਿ ਇਹ ਕਿਵੇਂ ਹੋਇਆ।”

ਦਸਿਆ ਜਾ ਰਿਹਾ ਹੈ ਕਿ ਇਸ ਪੋਸਟ ’ਚ ਕੰਗਨਾ ਰਣੌਤ ਦੀ ਇਕ ਬਹੁਤ ਘੱਟ ਕਪੜਿਆਂ ਵਾਲੀ ਤਸਵੀਰ ਵਿਖਾਈ ਗਈ ਹੈ ਅਤੇ ਇਸ ਹੇਠ ਭੱਦੀ ਸ਼ਬਦਾਵਲੀ ਲਿਖੀ ਗਈ। ਪੋਸਟ ਤੇ ਐਕਸ ’ਤੇ ਪੋਸਟ ਕੀਤੇ ਗਏ ਇਕ ਸੰਦੇਸ਼ ਵਿਚ ਰਣੌਤ ਨੇ ਸ਼੍ਰੀਨੇਤ ’ਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਲੋਕਾਂ ਨੂੰ ‘ਸੈਕਸ ਵਰਕਰਾਂ ਦੀ ਚੁਨੌਤੀਪੂਰਨ ਜ਼ਿੰਦਗੀ ਜਾਂ ਹਾਲਾਤ ਨੂੰ ਕਿਸੇ ਕਿਸਮ ਦੀ ਦੁਰਵਿਵਹਾਰ ਜਾਂ ਟਿਪਣੀ ਵਜੋਂ ਵਰਤਣ ਤੋਂ ਪਰਹੇਜ਼’ ਕਰਨਾ ਚਾਹੀਦਾ ਹੈ।

ਇੰਸਟਾਗ੍ਰਾਮ ’ਤੇ ਸ਼੍ਰੀਨੇਤ ਦੀ ਪੋਸਟ, ਜਿਸ ਨੂੰ ਹੁਣ ਡਿਲੀਟ ਕਰ ਦਿਤਾ ਗਿਆ ਹੈ, ’ਚ ਰਣੌਤ ਦੀ ਤਸਵੀਰ ਦੇ ਨਾਲ ਪੁਛਿਆ ਗਿਆ, ‘‘ਕੀ ਕੀਮਤ ਚਲ ਰਹੀ ਹੈ ਮੰਡੀ ’ਚ, ਕੋਈ ਦਸੇਗਾ?’’ ਇਸ ਪੋਸਟ ’ਤੇ ਭਾਜਪਾ ਅਤੇ ਰਣੌਤ ਨੇ ਤਿੱਖੀ ਪ੍ਰਤੀਕਿਰਿਆ ਦਿਤੀ। ਬਾਲੀਵੁੱਡ ਅਦਾਕਾਰਾ ਨੇ ਐਕਸ ’ਤੇ ਅਪਣੀ ਪ੍ਰਤੀਕਿਰਿਆ ਸਾਂਝੀ ਕਰਦਿਆਂ ਕਿਹਾ ਕਿ ‘ਹਰ ਔਰਤ ਅਪਣੀ ਇੱਜ਼ਤ ਦੀ ਹੱਕਦਾਰ ਹੈ।’

ਰਨੌਤ ਨੈ ਕਿਹਾ, ‘‘ਪਿਆਰੀ ਸੁਪ੍ਰਿਆ ਜੀ, ਇਕ ਕਲਾਕਾਰ ਵਜੋਂ ਅਪਣੇ ਪਿਛਲੇ 20 ਸਾਲਾਂ ਦੇ ਕਰੀਅਰ ’ਚ ਮੈਂ ਹਰ ਤਰ੍ਹਾਂ ਦੀਆਂ ਔਰਤਾਂ ਦਾ ਕਿਰਦਾਰ ਨਿਭਾਇਆ ਹੈ। ਰਾਣੀ ’ਚ ਇਕ ਭੋਲੀ-ਭਾਲੀ ਕੁੜੀ ਤੋਂ ਧਾਕੜ ’ਚ ਇਕ ਮੋਹਕ ਜਾਸੂਸ ਤਕ, ਮਣੀਕਰਣਿਕਾ ’ਚ ਦੇਵੀ ਤੋਂ ਲੈ ਕੇ ਚੰਦਰਮੁਖੀ ’ਚ ਰਾਖਸ ਤਕ, ਰੱਜੋ ’ਚ ਵੇਸਵਾ ਤੋਂ ਲੈ ਕੇ ਥਲਾਈਵੀ ’ਚ ਇਕ ਕ੍ਰਾਂਤੀਕਾਰੀ ਨੇਤਾ ਤਕ।’’ ਉਨ੍ਹਾਂ ਅੱਗੇ ਕਿਹਾ, ‘‘ਸਾਨੂੰ ਅਪਣੀਆਂ ਧੀਆਂ ਨੂੰ ਪੱਖਪਾਤ ਦੇ ਬੰਧਨਾਂ ਤੋਂ ਮੁਕਤ ਕਰਨਾ ਚਾਹੀਦਾ ਹੈ, ਸਾਨੂੰ ਉਨ੍ਹਾਂ ਦੇ ਸਰੀਰ ਦੇ ਅੰਗਾਂ ਬਾਰੇ ਉਤਸੁਕਤਾ ਤੋਂ ਉੱਪਰ ਉੱਠਣਾ ਚਾਹੀਦਾ ਹੈ ਅਤੇ ਸੱਭ ਤੋਂ ਵੱਧ ਸਾਨੂੰ ਸੈਕਸ ਵਰਕਰਾਂ ਨੂੰ ਜ਼ਿੰਦਗੀ ਜਾਂ ਹਾਲਾਤ ਨੂੰ ਚੁਨੌਤੀ ਦੇਣ ਵਾਲੇ ਕਿਸੇ ਕਿਸਮ ਦੇ ਸੋਸ਼ਣ ਜਾਂ ਗਾਲ੍ਹਾਂ ਵਜੋਂ ਵਰਤਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਹਰ ਔਰਤ ਅਪਣੀ ਇੱਜ਼ਤ ਦੀ ਹੱਕਦਾਰ ਹੈ।’’

 (For more Punjabi news apart from NCW writes to EC against comments on Kangana Ranaut by Congress leader, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement