
ਚੰਡੀਗੜ੍ਹ, 8 ਅਗੱਸਤ, (ਨੀਲ ਭਲਿੰਦਰ ਸਿੰਘ) : ਵਿਵਾਦਾਂ ਚ ਘਿਰੇ ਹਰਿਆਣਾ ਬੀਜੇਪੀ ਪ੍ਰਧਾਨ ਸੁਭਾਸ਼ ਬਰਾਲਾ ਦੇ ਪਰਵਾਰ ਨਾਲ ਜੁੜਿਆ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ।
ਚੰਡੀਗੜ੍ਹ, 8 ਅਗੱਸਤ, (ਨੀਲ ਭਲਿੰਦਰ ਸਿੰਘ) : ਵਿਵਾਦਾਂ ਚ ਘਿਰੇ ਹਰਿਆਣਾ ਬੀਜੇਪੀ ਪ੍ਰਧਾਨ ਸੁਭਾਸ਼ ਬਰਾਲਾ ਦੇ ਪਰਵਾਰ ਨਾਲ ਜੁੜਿਆ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਨਾਬਾਲਗ਼ ਪੀੜਤਾ ਵਲੋਂ ਪਹਿਲਾਂ ਹੀ ਨਿਆਂ ਦੀ ਗੁਹਾਰ ਲਗਾਉਂਦੇ ਹੋਏ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕੀਤੀ ਜਾ ਚੁੱਕੀ ਹੈ ਜਿਸ 'ਤੇ ਸੁਣਵਾਈ ਕਰਦੇ ਹੋਏ ਮੰਗਲਵਾਰ ਨੂੰ ਹਾਈ ਕੋਰਟ ਨੇ ਰਾਜ ਸਰਕਾਰ ਕੋਲੋਂ ਸਟੇਟਸ ਰੀਪੋਰਟ ਤਲਬ ਕੀਤੀ ਹੈ ਅਤੇ ਹਰਿਆਣਾ ਸਰਕਾਰ ਨੂੰ ਇਕ ਨੋਟਿਸ ਵੀ ਜਾਰੀ ਕੀਤਾ ਹੈ ਜਿਸ ਦੇ ਨਾਲ ਹੀ ਹੁਣ ਸੁਭਾਸ਼ ਬਰਾਲਾ ਅਤੇ ਉਨ੍ਹਾਂ ਦੇ ਪਰਵਾਰ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਸਕਦੀਆਂ ਹਨ .
ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਪਰਵਾਰ ਵਿਰੁਧ ਪਹਿਲਾਂ ਵੀ ਇਕ ਨਬਾਲਗ ਕੁੜੀ ਨੂੰ ਉਧਾਲਣ ਦੀ ਕੋਸ਼ਿਸ਼ ਅਤੇ ਛੇੜਖਾਨੀ ਦਾ ਮੁਕੱਦਮਾ ਦਰਜ ਹੋ ਚੁਕਿਆ ਹੈ।
ਪਰ ਪੀੜਿਤ ਪਰਵਾਰ ਨੂੰ ਸੁਭਾਸ਼ ਬਰਾਲਾ ਦੇ ਰਾਜਸੀ ਰਸੂਖ ਕਾਰਨ ਇੰਸਾਫ ਨਹੀਂ ਮਿਲਿਆ. ਇਸ ਲਈ ਫਤੇਹਾਬਾਦ ਦੇ ਟੋਹਾਣਾ ਨਿਵਾਸੀ ਇਸ ਪੀੜਿਤ ਪਰਵਾਰ ਨੇ ਹੁਣ ਹਾਈਕੋਰਟ ਦਾ ਦਰਵਾਜਾ ਖੜਕਾਇਆ ਹੈ. ਦੋਸ਼ ਹੈ ਕਿ ਮਈ ਮਹੀਨੇ ਸੁਭਾਸ਼ ਬਰਾਲਾ ਦੇ ਰਿਸ਼ਤੇ ਵਿੱਚ ਪੋਤਰੇ ਲੱਗਦੇ ਉਨ੍ਹਾਂ ਦੇ ਪਰਵਾਰ ਦੇ ਦੋ ਮੁੰਿਡਆਂ ਕੁਲਦੀਪ ਬਰਾਲਾ ਅਤੇ ਵਿਕਰਮ ਬਰਾਲਾ ਨੇ ਟੋਹਾਣਾ ਦੇ ਹੀ ਇੱਕ ਪਿੰਡ ਦੀ ਨਬਾਲਿਗ ਕੁੜੀ ਦੀ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਉਸਦੇ ਨਾਲ ਛੇੜਖਾਨੀ ਵੀ ਕੀਤੀ। ਇਸਦੇ ਬਾਅਦ ਹਰਿਆਣਾ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਹੀ ਦਰਜ ਨਹੀਂ ਕੀਤੀ .
ਜਿਸ ਮਗਰੋਂ ਪੀੜਿਤ ਕੁੜੀ ਦਾ ਪਰਵਾਰ ਅਤੇ ਪਿੰਡ ਦੇ ਲੋਕ ਸੜਕਾਂ ਉੱਤੇ ਉੱਤਰ ਆਏ. ਪੁਲਿਸ ਨੂੰ ਦਬਾਅ ਕਾਰਨ ਬਾਅਦ ਵਿੱਚ ਮੁਕੱਦਮਾ ਤਾਂ ਦਰਜ ਕਰਨਾ ਪਿਆ ਪਰ ਇਸ ਦੇ ਬਾਵਜੂਦ ਪੁਲਿਸ ਨੇ ਪ੍ਰਦੇਸ਼ ਬੀਜੇਪੀ ਪ੍ਰਧਾਨ ਸੁਭਾਸ਼ ਬਰਾਲਾ ਦੇ ਰਾਜਸੀ ਰਸੂਖ ਅਤੇ ਦਬਾਅ ਕਾਰਨ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਉਲਟਾ ਨਬਾਲਿਗ ਪੀੜਿਤ ਕੁੜੀ ਉੱਤੇ ਹੀ ਆਪਣੇ ਬਿਆਨ ਬਦਲਣ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਪੁਲਿਸ ਦੇ ਇਸ ਵਤੀਰੇ ਤੋਂ ਤੰਗ ਆ ਕੇ ਪੀੜਿਤ ਕੁੜੀ ਦੇ ਪਰਵਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰ ਪੁਲਿਸ ਦੀ ਕਾਰਵਾਈ ਉੱਤੇ ਸਵਾਲ ਖੜੇ ਕੀਤੇ ਅਤੇ ਇਸ ਮਾਮਲੇ ਵਿੱਚ ਹਾਈਕੋਰਟ ਕੋਲ ਇੰਸਾਫ ਦੀ ਗੁਹਾਰ ਲਗਾਈ . ਇਸ ਦੇ ਚਲਦੇ ਮੰਗਲਵਾਰ ਨੂੰ ਹਾਈਕੋਰਟ ਨੇ ਰਾਜ ਸਰਕਾਰ ਤੋਂ ਸਟੇਟਸ ਰਿਪੋਰਟ ਤਲਬ ਕੀਤੀ ਤੇ ਨਾਲ ਹੀ ਹਰਿਆਣਾ ਸਰਕਾਰ ਨੂੰ ਇੱਕ ਨੋਟਿਸ ਵੀ ਜਾਰੀ ਕਰ ਦਿੱਤਾ.