ਦਲਿਤ ਮੁੱਖ ਮੰਤਰੀ ਵਾਲਾ ਕਾਂਗਰਸ ਦਾ ਪੱਤਾ ਕਿੰਨਾ ਕੁ ਫ਼ਾਇਦੇਮੰਦ?
Published : Sep 27, 2021, 7:57 am IST
Updated : Sep 27, 2021, 7:57 am IST
SHARE ARTICLE
Harish Rawat - Navjot Sidhu - Charanjit Channi
Harish Rawat - Navjot Sidhu - Charanjit Channi

ਮਾਲਵਾ-ਮਾਝਾ ਵਿਚ ਘੱਟ, ਦੋਆਬੇ ਦੀਆਂ 24 ਸੀਟਾਂ ਰੰਗ ਦਿਖਾਉਣਗੀਆਂ, ਜੱਟ ਨੇਤਾ ਕਿਵੇਂ ਹਜ਼ਮ ਕਰਨਗੇ ਇਹ ਨਮੋਸ਼ੀ?

ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਇਕ ਹਫ਼ਤਾ ਪਹਿਲਾਂ ਸਰਹੱਦੀ ਸੂਬੇ ਪੰਜਾਬ ਵਿਚ ਦੋ ਤਿਹਾਈ ਬਹੁਮਤ ਵਾਲੀ ਕਾਂਗਰਸ ਸਰਕਾਰ ਦੀ ਪਾਰਟੀ ਹਾਈ ਕਮਾਂਡ ਨੇ ਸਾਢੇ 4 ਸਾਲ ਬਾਅਦ ਇਕ ਮਜ਼ਬੂਤ ਰਾਸ਼ਟਰੀ ਪੱਧਰ ਦੇ ਨੇਤਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਦਲ ਕੇ ਅਨੁਸੂਚਿਤਜਾਤੀ ਦੇ ਕੈਬਨਿਟ ਮੰਤਰੀ ਕੋਲ ਸਰਕਾਰ ਦੀ ਕਮਾਨ ਸੌਂਪ ਦਿਤੀ, ਕੇਵਲ ਇਸ ਕਰ ਕੇ ਕਿ 4 ਮਹੀਨੇ ਮਗਰੋਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਜਿੱਤ ਲਗਾਤਾਰ ਦੂਜੀ ਵਾਰ ਹੋ ਜਾਵੇ।

Punjab Chief Minister Charanjit Singh ChanniPunjab Chief Minister Charanjit Singh Channi

ਹੋਰ ਪੜ੍ਹੋ: ਸ਼ੁਰੂ ਤੋਂ ਹੀ ਮਨੂੰਵਾਦੀਏ ਸਿੱਖੀ ਨਾਲ ਦੁਸ਼ਮਣੀ ਕਮਾਉਂਦੇ ਆਏ ਹਨ: ਪਰਮਜੀਤ ਕੌਰ ਖਾਲੜਾ

ਇਸ ਵੱਡੇ ਤੇ ਮਹੱਤਵਪੂਰਨ ‘ਦਲਿਤ ਪੱਤਾ’ ਖੋਲ੍ਹਣ ਵਾਲੀ ਪਾਰਟੀ ਵਲੋਂ ਲਏ ਗਏ ਫ਼ੈਸਲੇ ’ਤੇ ਜਿਥੇ ਖ਼ੁਦ ਕੈਪਟਨ ਅਮਰਿੰਦਰ ਸਿੰਘ ਨਾਰਾਜ਼ ਹੋੋਣ ਉਪਰੰਤ ਬਹੁਤ ਕੁੱਝ ਭਲਾ ਬੁਰਾ ਕਹਿ ਚੁੱਕੇ ਹਨ ਬਲਕਿ ਪਾਰਟੀ ਦੀ ਸੰਭਾਵੀ ਕਾਮਯਾਬੀ ਅਤੇ ਸ਼ੰਕਾ ਪ੍ਰਗਟ ਕਰ ਕੇ ਪ੍ਰਧਾਨ ਨਵਜੋਤ ਸਿੱਧੂ ’ਤੇ ਸਿੱਧਾ ਮੁਕਾਬਲਾ ਵਾਲੇ ਬਿਆਨ ਦੇ ਰਹੇ ਹਨ,ਉਥੇ ਸਿਆਸੀ ਮਾਹਰ, ਅੰਕੜਾ ਵਿਗਿਆਨੀ, ਸਮਾਜ ਸੇਵੀ ਤੇ ਦਲਿਤ ਜਥੇਬੰਦੀਆਂ ਆਉਂਦੀ ਚੋਣ ’ਤੇ ਵਖੋ ਵਖਰੇ ਰਾਏ ਤੇ ਅੰਦਾਜ਼ੇ ਲਗਾ ਰਹੇ ਹਨ। ਰੋਜ਼ਾਨਾ ਸਪੋਕਸਮੈਨ ਵਲੋਂ ਸਿਆਸੀ ਤਜਰਬੇਕਾਰ ਤੇ ਵੈਟਰਨ ਨੇਤਾਵਾਂ ਨਾਲ ਇਸ ਮੁੱਦੇ ’ਤੇ ਕੀਤੀ ਚਰਚਾ ਉਪਰੰਤ ਇਹ ਸੰਭਾਵਨਾ ਤੇ ਨਤੀਜੇ ’ਤੇ ਪਹੁੰਚਿਆ ਗਿਆ ਹੈ ਕਿ ਮੁਲਕ ਵਿਚ ਸੱਭ ਤੋਂ ਵੱਧ ਦਲਿਤ ਅਬਾਦੀ ਵਾਲੇ ਇਸ ਸੂਬੇ ਪੰਜਾਬ ਵਿਚ ਭਾਵੇਂ ਪਹਿਲੀ ਵਾਰ ਇਕ ਅਨੁਸੂਚਿਤ ਜਾਤੀ ਮੁੱਖ ਮੰਤਰੀ ਕਾਂਗਰਸ ਨੇ ਬਣਾਇਆ ਹੈ ਪਰ ਇਤਿਹਾਸ ਗਵਾਹ ਹੈ ਕਿ 1972-77 ਸਰਕਾਰ ਗਿਆਨੀ ਜ਼ੈਲ ਸਿੰਘ ਵਾਲੀ ਨੂੰ ਛੱਡ ਕੇ ਹੁਣ ਤਕ ਜੱਟ ਸਿੱਖ ਹੀ ਮੁੱਖ ਮੰਤਰੀ ਰਹੇ ਹਨ।

Punjab CongressCongress

ਹੋਰ ਪੜ੍ਹੋ: ਕਿਸਾਨ ਮੋਰਚੇ ਵਲੋਂ ਅੱਜ ਭਾਰਤ ਬੰਦ, ਸਵੇਰੇ ਛੇ ਤੋਂ ਸ਼ਾਮ 4 ਵਜੇ ਤੱਕ ਰਹੇਗਾ ਬੰਦ

ਸਿਆਸੀ ਮਾਹਰ ਦਸਦੇ ਹਨ ਕਿ ਕੁਲ 117 ਵਿਧਾਨ ਸਭਾ ਹਲਕਿਆਂ ਵਿਚ 34 ਰਿਜ਼ਰਵ ਸੀਟਾਂ ਤੋਂ ਇਲਾਵਾ ਵੀ ਅਨੁਸੂਚਿਤ ਜਾਤੀ ਵੋਟਰ, ਵਿਸ਼ੇਸ਼ ਕਰ ਕੇ ਦੋਆਬੇ ਦੀਆਂ 24 ਸੀਟਾਂ ’ਤੇ ਮਜ਼ਬੂਤ ਪਕੜ ਰੱਖਦਾ ਹੈ ਅਤੇ ਦਿਲੋਂ ਜੱਟ ਸਿੱਖ ਨੂੰ ਹੀ ਬਤੌਰ ਮੁੱਖ ਮੰਤਰੀ ਬਣਦਾ ਦੇਖ ਕੇ ਖ਼ੁਸ਼ ਹੁੰਦਾ ਹੈ। ਮੁੱਖ ਮੰਤਰੀ ਚੰਨੀ ਦੇ ਅਹੁਦਾ ਸੰਭਾਲਣ ’ਤੇ ਉਂਜ ਤਾਂ ਦਲਿਤ ਜਥੇਬੰਦੀਆਂ, ਖੇਤ ਮਜ਼ਦੂਰ ਯੂਨੀਅਨ, ਸਾਂਝਾ ਮੋਰਚਾ ਮਜ਼ਦੂਰ ਮੁਕਤੀ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਇਸ ਵੱਡੇ ਫ਼ੈਸਲੇ ਨੂੰ ਚੋਣ ਸਟੰਟ ਕਰਾਰ ਦਿਤਾ ਹੈ ਪਰ ਕਈ ਮਾਹਰਾਂ ਨੇ ਇਹ ਵੀ ਇਸ਼ਾਰਾ ਕੀਤਾ ਹੈ ਕਿ ਕਮਜ਼ੋਰ ਵਰਗ ਦੇ ਵੋਟਰਾਂ ਤੇ ਵਿਸ਼ੇਸ਼ ਕਰ ਕੇ ਸਿੱਖ ਨੇਤਾਵਾਂ ਦੇ ਮਨਾਂ ਵਿਚ ਇਹ ਡੂੰਘਾ ਵਿਸ਼ਵਾਸ ਘਰ ਗਿਆ ਹੈ ਕਿ ਚੰਨੀ ਨੂੰ ਕੇਵਲ ਕੁੱਝ ਮਹੀਨੇ ਵਰਤ ਕੇ ਦਲਿਤ ਵੋਟ ਬਟੋਰ ਕੇ ਇਨ੍ਹਾਂ ਜੱਟ ਨੇਤਾਵਾਂ ਨੇ ਪਾਸੇ ਕਰ ਕੇ ਮੁੱਖ ਮੰਤਰੀ ਦੀ ਕੁਰਸੀ ’ਤੇ ਕਬਜ਼ਾ ਕਰਨਾ ਹੈ।

Captain Amarinder SinghCaptain Amarinder Singh

ਹੋਰ ਪੜ੍ਹੋ: ਅੱਜ ਦਾ ਹੁਕਮਨਾਮਾ (27 ਸਤੰਬਰ 2021)

ਜ਼ਿਕਰਯੋਗ ਹੈ ਕਿ ਇਹ ਦਲਿਤ ਵੋਟ ਪੱਤਾ ਸੱਭ ਤੋਂ ਪਹਿਲਾਂ ਹਾਸ਼ੀਏ ਤੇ ਗਈ ਬੀਜੇਪੀ ਨੇ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਚੋਣ ਸਮਝੌਤਾ ਕਰ ਕੇ ਅਤੇ ਮਗਰੋਂ ‘ਆਪ’ ਪਾਰਟੀ ਨੇ ਤੇ ਹੁਣ ਕਾਂਗਰਸ ਨੇ ਇਸ ਕਾਰਡ ਨੂੰ ਪ੍ਰੈਕਟੀਕਲ ਰੂਪ ਦੇ ਦਿਤਾ ਹੈ। ਉਂਜ ਤਾਂ ਸਿਆਸੀ ਮਾਹਰ ਤੇ ਵਿਸ਼ੇਸ਼ ਕਰ ਕੇ ਪੰਜਾਬ ਵਿਚ ਵੈਟਰਨ ਤੇ ਤਜਰਬੇਕਾਰ ਸਿਆਸਤਦਾਨ ਤੇ ਅੰਕੜੇ ਵਿਗਿਆਨੀ 4 ਮਹੀਨੇ ਪਹਿਲਾਂ ਇਹੀ ਮਸ਼ਵਰਾ ਕਾਂਗਰਸ ਹਾਈਕਮਾਂਡ ਨੂੰ ਦਿੰਦੇ ਸਨ ਕਿ ਮਜ਼ਬੂਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਲਗਾਤਾਰ ਦੂਜੀ ਵਾਰ ਜਿੱਤ ਕੇ ਮੁਲਕ ਵਿਚ ਕਾਂਗਰਸ ਦੀ ਸਿਆਸੀ ਪਿੜ ਵਿਚ ਮੁੜ ਸੁਰਜੀਤ ਕਰਨ ਦੀ ਹੈਸੀਅਤ ਵਿਚ ਸੀ ਪਰ ਹਾਈਕਮਾਂਡ ਨੇ ਪੰਜਾਬ ਵਿਚ ਕਮਜ਼ੋਰ ਤੇ ਸ਼ੱਕੀ ਦਲਿਤ ਪੱਤਾ ਖੇਡ ਕੇ ਇਕ ਪਾਸੇ ਜੱਟ ਮੁੱਖ ਨੇਤਾ ਨੂੰ ਨਰਾਜ਼ ਕਰ ਲਿਆ ਤੇ ਦੂਜੇ ਪਾਸੇ ਨਵਜੋਤ ਸਿੱਧੂ ਦੇ ਭਵਿੱਖ ’ਤੇ ਵੀ ਸਵਾਲ ਖੜਾ ਕਰ ਦਿਤਾ।  

Sukhbir Singh Badal with his Father Sukhbir Singh Badal and Parkash Singh Badal

ਪੰਜਾਬ ਵਿਚ ਭਾਵੇਂ ਬਾਕੀ ਰਾਜਾਂ ਨਾਲੋਂ ਦਲਿਤ ਅਬਾਦੀ ਜ਼ਿਆਦਾ ਹੈ ਪਰ ਕੁਲ 38 ਫ਼ੀ ਸਦੀ ਸਿੱਖਾਂ ਵਿਚ ਦਲਿਤ ਸਿੱਖ 27 ਫ਼ੀ ਸਦੀ ਹਨ ਅਤੇ ਬਾਕੀ 11 ਫ਼ੀ ਸਦੀ ਹਿੰਦੂ ਸਿੱਖ ਹਨ।  ਅੰਕੜੇ ਇਹ ਵੀ ਦਸਦੇ ਹਨ ਕਿ ਪ੍ਰਤੀ ਜੀਅ ਆਮਦਨੀ ਚਾਰਟ ਮੁਤਾਬਕ ਅਮੀਰ 19 ਸੂਬਿਆਂ ਵਿਚ ਪੰਜਾਬ ਪਹਿਲੇ 10 ਰਾਜਾਂ ਵਿਚ ਜਿਨ੍ਹਾਂ ਦੀ ਆਮਦਨ ਨੈਸ਼ਨਲ ਪੱਧਰ ਤੋਂ 12 ਗੁਣਾਂ ਜ਼ਿਆਦਾ ਹੈ। ਵਿਸ਼ੇਸ਼ ਕਰ ਕੇ ਦੋਆਬਾ ਖੇਤਰ ਦਾ ਦਲਿਤ, ਸਿੱਖ ਹਿੰਦੂ ਦਾ ਸੁਮੇਲ ਹੈ ਜੋ ਆਮ ਵਰਗ ਦੇ ਨੇਤਾਵਾਂ ਨਾਲ ਜ਼ਿਆਦਾ ਜੁੜਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement