ਸ਼ੁਰੂ ਤੋਂ ਹੀ ਮਨੂੰਵਾਦੀਏ ਸਿੱਖੀ ਨਾਲ ਦੁਸ਼ਮਣੀ ਕਮਾਉਂਦੇ ਆਏ ਹਨ: ਪਰਮਜੀਤ ਕੌਰ ਖਾਲੜਾ
Published : Sep 27, 2021, 7:36 am IST
Updated : Sep 27, 2021, 7:36 am IST
SHARE ARTICLE
Paramjit Kaur Khalra
Paramjit Kaur Khalra

ਕਿਸਾਨਾਂ ਵਲੋਂ ਕੀਤੇ ਜਾ ਰਹੇ ਭਾਰਤ ਬੰਦ ਦੀ ਜ਼ੋਰਦਾਰ ਹਮਾਇਤ ਕੀਤੀ

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਸਰਪ੍ਰਸਤ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਆਗੂਆਂ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮਨੂੰਵਾਦੀਏ ਝੂਠੇ ਬਿਰਤਾਂਤ ਸਿਰਜ ਕੇ ਸਿੱਖਾਂ, ਮੁਸਲਮਾਨਾਂ, ਘੱਟ-ਗਿਣਤੀਆਂ, ਕਿਸਾਨਾਂ, ਗ਼ਰੀਬਾਂ ਨੂੰ ਅਤਿਵਾਦੀ ਠਹਿਰਾ ਕੇ ਪਾਪਾਂ ਨਾਲ ਜਾਇਦਾਦਾਂ ਦੇ ਅੰਬਾਰ ਲਾਉਂਦੇ ਹਨ ਅਤੇ ਝੂਠੇ ਵਿਕਾਸ, ਝੂਠੇ ਇਨਸਾਫ਼ ਵਾਲਾ ਰਾਜ ਭਾਗ ਚਲਾਉਂਦੇ ਹਨ। 

Paramjit Kaur KhalraParamjit Kaur Khalra

ਖਾਲੜਾ ਮਿਸ਼ਨ ਨੇ ਕਿਹਾ ਕਿ ਮਨੂੰਵਾਦੀਉ ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜਾਂ ਤੁਸੀਂ ਚੜਾਉ, ਪੰਜਾਬ ਅੰਦਰ ਝੂਠੇ ਮੁਕਾਬਲਿਆਂ ਦਾ ਹਨੇਰ ਤੁਸੀਂ ਪਾਉ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾ ਕੇ ਦੋਸ਼ੀਆਂ ਨੂੰ ਬਚਾਉ, ਝੂਠੇ ਕੇਸਾਂ ਵਿਚ ਨੌਜਵਾਨਾਂ ਨੂੰ ਫਸਾ ਕੇ ਜੇਲਾਂ ਵਿਚ ਸੁੱਟੋ, ਮਸਜਿਦਾਂ ਤੁਸੀਂ ਢਾਹੋ, ਦੋਸ਼ੀ ਫਿਰ ਸਿੱਖਾਂ ਨੂੰ ਠਹਿਰਾਉ, ਅਤਿਵਾਦੀ ਸਿੱਖਾਂ ਨੂੰ ਠਹਿਰਾਉ। ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਗਵਰਨਰ ਬੀ.ਡੀ.ਪਾਂਡੇ ਨੇ ਅਪਣੀਆਂ ਯਾਦਾਂ ਵਿਚ ਕਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ ਤੋਂ ਪਹਿਲਾਂ ਝੂਠੇ ਬਿਰਤਾਂਤ ਸਿਰਜੇ ਗਏ ਅਤੇ ਦੋਸ਼ੀ ਵੀ ਸਿੱਖਾਂ ਨੂੰ ਠਹਿਰਾਇਆ ਗਿਆ।

Sikhs Sikhs

ਉਨ੍ਹਾਂ ਕਿਹਾ ਕਿ ਸਿੱਖੀ ਦੇ ਜਨਮ ਤੋਂ ਹੀ ਮੰਨੂਵਾਦੀਏ ਸਿੱਖੀ ਨਾਲ ਦੁਸ਼ਮਣੀ ਕਮਾਉਂਦੇ ਆਏ ਹਨ ਅਤੇ ਅੱਜ ਵੀ ਇਹ ਸਿਲਸਿਲਾ ਜਾਰੀ ਹੈ। ਨਿਤ ਨਵੀਆਂ ਕਹਾਣੀਆਂ ਘੜੀਆਂ ਜਾ ਰਹੀਆਂ ਹਨ ਕਦੀ ਡਰੋਨਾਂ ਦੀਆਂ, ਕਦੀ ਟਿਫਨ ਬੰਬਾਂ ਦੀਆਂ ਤਾਕਿ ਸਿੱਖ ਜਵਾਨੀ ਨੂੰ ਅਤਿਵਾਦੀ ਆਖ ਕੇ ਜੇਲਾਂ ਵਿਚ ਸੁੱਟਿਆ ਜਾ ਸਕੇ। ਤਰਨਤਾਰਨ ਦੇ ਭਿੱਖੀਵਿੰਡ ਏਰੀਏ ਤੋਂ ਮੋਗੇ ਦੇ ਤਿੰਨ ਨੌਜਵਾਨਾਂ ਦੀ ਗ੍ਰਿਫ਼ਤਾਰੀ ਵੀ ਇਸੇ ਲੜੀ ਵਿਚ ਹੈ। ਪਹਿਲਾਂ ਵੀ ਸੁਰਸਿੰਘ ਪਿੰਡ ਵਿਚ ਦੋ ਨਿਹੰਗ ਸਿੰਘਾਂ ਦਾ ਪੁਲਿਸ ਵਲੋਂ ਕਤਲ ਹੋਇਆ। ਖਾਲੜਾ ਮਿਸ਼ਨ ਮੰਗ ਕਰਦਾ ਹੈ ਕਿ ਐਨ.ਆਈ.ਏ ਤੇ ਪੰਜਾਬ ਪੁਲਿਸ ਵਲੋਂ ਨੌਜਵਾਨਾਂ ਦੀਆਂ ਕੀਤੀਆਂ ਜਾ ਰਹੀਆਂ ਗ੍ਰਿਫ਼ਤਾਰੀਆਂ ਦੀ ਨਿਰਪੱਖ ਪੜਤਾਲ ਹੋਵੇ ਤਾਕਿ ਸੱਚਾਈ ਸੰਸਾਰ ਦੇ ਸਾਹਮਣੇ ਆ ਸਕੇ।

UAPA UAPA

ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਅਡਾਨੀ ਦੀ ਮੁੰਦਰਾ ਬੰਦਰਗਾਹ ਤੋਂ 15000 ਕਰੋੜ ਰੁਪਏ ਦੀ ਹੈਰੋਇਨ ਫੜੀ ਗਈ ਪਰ ਐਨ.ਆਈ.ਏ ਨੇ ਉਧਰ ਮੂੰਹ ਨਹੀਂ ਕੀਤਾ। ਗੁਰਾਂ ਦਾ ਪੰਜਾਬ ਪੁਛਦਾ ਹੈ ਦਸੋ ਅਡਾਨੀ ਦੀ ਬੰਦਰਗਾਹ ਤੋਂ ਪਿਛਲੇ ਮਹੀਨਿਆਂ ਵਿਚ ਆਈ 175000 ਕਰੋੜ ਰੁਪਏ ਦੀ ਡਰੱਗਜ਼ ਪੰਜਾਬ ਸਮੇਤ ਕਿਥੇ ਕਿਥੇ ਵੰਡੀ ਗਈ? ਉਨ੍ਹਾਂ ਕਿਹਾ ਕਿ ਜਿਹੜੀਆਂ ਧਿਰਾਂ ਨੇ ਕਾਲੇ ਕਾਨੂੰਨ ਯੂ.ਏ.ਪੀ.ਏ. ਨੂੰ ਪਾਸ ਕਰਵਾਇਆ ਉਨ੍ਹਾਂ ਨੇ ਹੀ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਪਾਸ ਕਰਾਉਣ ਵਿਚ ਰੋਲ ਅਦਾ ਕੀਤਾ। ਉਨ੍ਹਾਂ 27 ਤਾਰੀਕ ਦੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਭਾਰਤ ਬੰਦ ਦੀ ਜ਼ੋਰਦਾਰ ਹਮਾਇਤ ਕੀਤੀ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement