
ਕਿਹਾ, ਜਿਹੜੇ ਲੋਕ ਟੁਕੜੇ-ਟੁਕੜੇ ਗੈਂਗ ਦੇ ਮੈਂਬਰਾਂ ਨੂੰ ਸ਼ਾਮਲ ਕਰਦੇ ਹਨ ਅਤੇ ਜਾਤ ਅਤੇ ਖੇਤਰ ਦੇ ਅਧਾਰ ’ਤੇ ਵੰਡੀਆਂ ਪੈਦਾ ਕਰਦੇ ਹਨ, ਉਹ ਨਿਆਂ ਕਿਵੇਂ ਪ੍ਰਦਾਨ ਕਰਨਗੇ?
ਨਵੀਂ ਦਿੱਲੀ: ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਾਂਗਰਸ ਵਲੋਂ ‘ਭਾਰਤ ਨਿਆਂ ਯਾਤਰਾ’ ਕੱਢਣ ਦੇ ਫ਼ੈਸਲੇ ’ਤੇ ਨਿਸ਼ਾਨਾ ਸਾਧਦੇ ਹੋਏ ਵਿਰੋਧੀ ਪਾਰਟੀ ’ਤੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਕਈ ਸਾਲਾਂ ਤੋਂ ਇਨਸਾਫ ਦਿਵਾਉਣ ’ਚ ਅਸਫ਼ਲ ਰਹਿਣ ਅਤੇ ‘ਟੁਕੜੇ-ਟੁਕੜੇ’ ਗੈਂਗ ਦੇ ਨਾਲ ਖੜ੍ਹੇ ਹੋਣ ਦਾ ਦੋਸ਼ ਲਗਾਇਆ।
ਠਾਕੁਰ ਨੇ ਪੱਤਰਕਾਰਾਂ ਨੂੰ ਕਿਹਾ, ‘‘ਜਿਹੜੇ ਲੋਕ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇੰਨੇ ਸਾਲਾਂ ਤਕ ਇਨਸਾਫ਼ ਨਹੀਂ ਦੇ ਸਕੇ, ਉਹ ਕਿਸੇ ਨਾਲ ਇਨਸਾਫ਼ ਕਿਵੇਂ ਕਰ ਸਕਦੇ ਹਨ?’’
ਉਨ੍ਹਾਂ ਕਿਹਾ ਕਿ ਜਿਹੜੇ ਲੋਕ ਟੁਕੜੇ-ਟੁਕੜੇ ਗੈਂਗ ਦੇ ਮੈਂਬਰਾਂ ਨੂੰ ਸ਼ਾਮਲ ਕਰਦੇ ਹਨ ਅਤੇ ਜਾਤ ਅਤੇ ਖੇਤਰ ਦੇ ਅਧਾਰ ’ਤੇ ਵੰਡੀਆਂ ਪੈਦਾ ਕਰਦੇ ਹਨ, ਉਹ ਨਿਆਂ ਕਿਵੇਂ ਪ੍ਰਦਾਨ ਕਰਨਗੇ? ਉਨ੍ਹਾਂ ਕਿਹਾ, ‘‘ਇਹ ਮੋਦੀ ਸਰਕਾਰ ਹੈ ਜਿਸ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਐਸ.ਆਈ.ਟੀ. ਜਾਂਚ ਦਾ ਗਠਨ ਕੀਤਾ ਸੀ।’’