
ਸੰਬਿਤ ਪਾਤਰਾ ਨੇ ਆਰੋਪ ਲਗਾਇਆ ਕਿ ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰਾਂ ਦੇ ਕਈ ਨੇਤਾ ਸਦਨ ਦੀ ਕਾਰਵਾਈ ਨਹੀਂ ਚੱਲਣ ਦੇ ਰਹੇ।
ਨਵੀਂ ਦਿੱਲੀ: ਪੇਗਾਸਸ ਦੇ ਮੁੱਦੇ ’ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਸੰਸਦ ਦੇ ਬਾਹਰ ਪ੍ਰੈੱਸ ਕਾਨਫਰੰਸ ਕੀਤੀ। ਰਾਹੁਲ ਗਾਂਧੀ ਨੇ ਪੇਗਾਸਸ ਨਾਲ ਜੁੜੇ ਸਰਕਾਰ ਨੂੰ ਕਈ ਸਵਾਲ ਕੀਤੇ। ਉਹਨਾਂ ਕਿਹਾ ਕਿ ਜਾਸੂਸੀ ਲਈ ਪੇਗਾਸਸ ਦੀ ਵਰਤੋਂ ਦੇਸ਼ਧ੍ਰੋਹ ਹੈ। ਸਰਕਾਰ ਨੇ ਮੇਰੀ, ਸੁਪਰੀਮ ਕੋਰਟ ਅਤੇ ਪ੍ਰੈੱਸ ਦੇ ਲੋਕਾਂ ਦੀ ਜਾਸੂਸੀ ਕੀਤੀ।
Sambit Patra
ਹੋਰ ਪੜ੍ਹੋ: ਰਾਹੁਲ ਗਾਂਧੀ ਦਾ ਸਵਾਲ, 'ਕੀ ਸਰਕਾਰ ਨੇ ਅਪਣੇ ਲੋਕਾਂ ਖ਼ਿਲਾਫ਼ ਪੇਗਾਸਸ ਦੀ ਵਰਤੋਂ ਕੀਤੀ?’
ਰਾਹੁਲ ਗਾਂਧੀ ਦੇ ਇਸ ਬਿਆਨ ’ਤੇ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਤੰਜ਼ ਕੱਸਿਆ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਅਪਣੇ ਫੋਨ ਦੀ ਫੋਰੈਂਸਿਕ ਜਾਂਚ ਕਿਉਂ ਨਹੀਂ ਕਰਵਾਉਂਦੇ? ਉਹਨਾਂ ਦੇ ਫੋਨ ਵਿਚ ਅਜਿਹਾ ਕੀ ਹੈ, ਜਿਸ ਨੂੰ ਉਹ ਲੁਕੋ ਰਹੇ ਹਨ। ਸੰਬਿਤ ਪਾਤਰਾ ਨੇ ਆਰੋਪ ਲਗਾਇਆ ਕਿ ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰਾਂ ਦੇ ਕਈ ਨੇਤਾ ਸਦਨ ਦੀ ਕਾਰਵਾਈ ਨਹੀਂ ਚੱਲਣ ਦੇ ਰਹੇ।
Rahul Gandhi and Other Opposition Leaders
ਹੋਰ ਪੜ੍ਹੋ: ਪੇਗਾਸਸ 'ਤੇ ਹੰਗਾਮਾ: ਲੋਕ ਸਭਾ ਵਿਚ ਵਿਰੋਧੀ ਮੈਂਬਰਾਂ ਨੇ ਸੁੱਟੇ ਪਰਚੇ, ਲਾਏ 'ਖੇਲਾ ਹੋਬੇ' ਦੇ ਨਾਅਰੇ
ਜਨਤਾ ਸਦਨ ਵਿਚ ਕੋਰੋਨਾ ’ਤੇ ਚਰਚਾ ਹੁੰਦੀ ਸੀ ਪਰ ਵਿਰੋਧੀਆਂ ਨੇ ਨਹੀਂ ਹੋਣ ਦਿੱਤੀ। ਰਾਹੁਲ ਗਾਂਧੀ ਕਹਿ ਰਹੇ ਨੇ ਕਿ ਉਹਨਾਂ ਦੇ ਫੋਨ ਵਿਚ ਹਥਿਆਰ ਹੈ। ਉਹਨਾਂ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ। ਕੀ ਕਾਰਨ ਹੈ ਕਿ ਉਹ ਫੋਨ ਦੀ ਫੋਰੈਂਸਿਕ ਜਾਂਚ ਨਹੀਂ ਕਰਾ ਰਹੇ? ਉਹਨਾਂ ਕਿਹਾ ਕਿ ਕਾਂਗਰਸ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਉਣਾ ਚਾਹੁੰਦੀ ਹੈ। ਕੋਈ ਰਾਹੁਲ ਗਾਂਧੀ ਦੀ ਜਾਸੂਸੀ ਕਿਉਂ ਕਰਵਾਏਗਾ। ਉਹਨਾਂ ਕੋਲੋਂ ਤਾਂ ਕਾਂਗਰਸ ਹੀ ਨਹੀਂ ਸੰਭਾਲੀ ਜਾ ਰਹੀ।
Pegasus case
ਹੋਰ ਪੜ੍ਹੋ: ਭਾਰਤੀ ਮੂਲ ਦੇ ਸੰਜੀਵ ਸਹੋਤਾ ਦਾ ਨਾਵਲ 'ਚਾਈਨਾ ਰੂਮ' ਬੁੱਕਰ ਪੁਰਸਕਾਰ ਦੇ ਦਾਅਵੇਦਾਰਾਂ ਵਿਚ ਸ਼ਾਮਲ
ਦੱਸ ਦਈਏ ਕਿ ਦੇਸ਼ ਵਿਚ ਪੇਗਾਸਸ ਸਪਾਈਵੇਅਰ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਇਸ ਮੁੱਦੇ ’ਤੇ ਸੰਸਦ ਵਿਚ ਵੀ ਲਗਾਤਾਰ ਵਿਰੋਧੀ ਧਿਰਾਂ ਦਾ ਹੰਗਾਮਾ ਜਾਰੀ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਸੰਸਦ ਦੇ ਬਾਹਰ ਪੇਗਾਸਸ ਮੁੱਦੇ ’ਤੇ ਪ੍ਰੈੱਸ ਕਾਨਫਰੰਸ ਕੀਤੀ। ਰਾਹੁਲ ਗਾਂਧੀ ਨੇ ਕਿਹਾ ਕਿ ਪੇਗਾਸਸ ਦੀ ਵਰਤੋਂ ਭਾਰਤ ਨਾਲ ਦੇਸ਼ ਧ੍ਰੋਹ ਹੈ।