
ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪੇਗਾਸਸ ਦੀ ਵਰਤੋਂ ਭਾਰਤ ਨਾਲ ਦੇਸ਼ ਧ੍ਰੋਹ ਹੈ।
ਨਵੀਂ ਦਿੱਲੀ: ਦੇਸ਼ ਵਿਚ ਪੇਗਾਸਸ ਸਪਾਈਵੇਅਰ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਇਸ ਮੁੱਦੇ ’ਤੇ ਸੰਸਦ ਵਿਚ ਵੀ ਲਗਾਤਾਰ ਵਿਰੋਧੀ ਧਿਰਾਂ ਦਾ ਹੰਗਾਮਾ ਜਾਰੀ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਸੰਸਦ ਦੇ ਬਾਹਰ ਪੇਗਾਸਸ ਮੁੱਦੇ ’ਤੇ ਪ੍ਰੈੱਸ ਕਾਨਫਰੰਸ ਕੀਤੀ। ਰਾਹੁਲ ਗਾਂਧੀ ਨੇ ਕਿਹਾ ਕਿ ਸਾਰੀਆਂ ਵਿਰੋਧੀ ਧਿਰਾਂ ਇੱਥੇ ਖੜ੍ਹੀਆਂ ਹਨ। ਸਾਡੀ ਆਵਾਜ਼ ਨੂੰ ਸੰਸਦ ਵਿਚ ਦਬਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪੇਗਾਸਸ ਦੀ ਵਰਤੋਂ ਭਾਰਤ ਨਾਲ ਦੇਸ਼ ਧ੍ਰੋਹ ਹੈ।
Rahul Gandhi and Other Opposition Leader
ਹੋਰ ਪੜ੍ਹੋ: ਪੇਗਾਸਸ 'ਤੇ ਹੰਗਾਮਾ: ਲੋਕ ਸਭਾ ਵਿਚ ਵਿਰੋਧੀ ਮੈਂਬਰਾਂ ਨੇ ਸੁੱਟੇ ਪਰਚੇ, ਲਾਏ 'ਖੇਲਾ ਹੋਬੇ' ਦੇ ਨਾਅਰੇ
ਉਹਨਾਂ ਕਿਹਾ ਕਿ, ‘ਸਾਡਾ ਸਿਰਫ਼ ਇਕ ਸਵਾਲ ਹੈ। ਕੀ ਭਾਰਤ ਸਰਕਾਰ ਨੇ ਪੇਗਾਸਸ ਨੂੰ ਖਰੀਦਿਆ? ਹਾਂ ਜਾਂ ਨਾਂਹ। ਕੀ ਭਾਰਤ ਦੀ ਸਰਕਾਰ ਨੇ ਅਪਣੇ ਲੋਕਾਂ ਖ਼ਿਲਾਫ਼ ਪੇਗਾਸਸ ਦੀ ਵਰਤੋਂ ਕੀਤੀ? ਹਾਂ ਜਾਂ ਨਾਂਹ। ਅਸੀਂ ਸਿਰਫ ਇਹ ਜਾਣਨਾ ਚਾਹੁੰਦੇ ਹਾਂ। ਸਰਕਾਰ ਨੇ ਕਿਹਾ ਹੈ ਕਿ ਸੰਸਦ ਵਿਚ ਪੇਗਾਸਸ ’ਤੇ ਕੋਈ ਗੱਲ ਨਹੀਂ ਹੋਵੇਗੀ। ਅਸੀਂ ਪੇਗਾਸਸ ’ਤੇ ਚਰਚਾ ਤੋਂ ਪਹਿਲਾਂ ਕਿਤੇ ਨਹੀਂ ਜਾਵਾਂਗੇ ’।
Rahul Gandhi and Other Opposition Leader
ਹੋਰ ਪੜ੍ਹੋ: ਨਹੀਂ ਰਹੇ ਮਹਾਨ ਬੈਡਮਿੰਟਨ ਖਿਡਾਰੀ ਨੰਦੂ ਨਾਟੇਕਰ
ਰਾਹੁਲ ਗਾਂਧੀ ਨੇ ਕਿਹਾ, ‘ਸਾਡੇ ਬਾਰੇ ਕਿਹਾ ਜਾਂਦਾ ਹੈ ਕਿ ਅਸੀਂ ਸੰਸਦ ਦੀ ਕਾਰਵਾਈ ਚੱਲਣ ਨਹੀਂ ਦੇ ਰਹੇ ਹਾਂ। ਤੁਹਾਨੂੰ ਦੱਸਾਂਗੇ ਕਿ ਸਾਡੀ ਸਰਕਾਰ ਕੋਲੋਂ ਕੀ ਮੰਗ ਹੈ? ਜਿਸ ਹਥਿਆਰ ਨੂੰ ਅਤਿਵਾਦੀਆਂ ਅਤੇ ਦੇਸ਼ ਧ੍ਰੋਹੀਆਂ ਖਿਲਾਫ਼ ਵਰਤਿਆ ਜਾਣਾ ਚਾਹੀਦਾ ਹੈ, ਨਰਿਦਰ ਮੋਦੀ ਜੀ ਨੇ ਉਸ ਦੀ ਵਰਤੋਂ ਭਾਰਤੀ ਸੰਸਥਾਵਾਂ ਅਤੇ ਲੋਕਤੰਤਰ ਖਿਲਾਫ ਕਿਉਂ ਕੀਤੀ?
Rahul Gandhi and Other Opposition Leader
ਹੋਰ ਪੜ੍ਹੋ: ਭਾਰਤੀ ਮੂਲ ਦੇ ਸੰਜੀਵ ਸਹੋਤਾ ਦਾ ਨਾਵਲ 'ਚਾਈਨਾ ਰੂਮ' ਬੁੱਕਰ ਪੁਰਸਕਾਰ ਦੇ ਦਾਅਵੇਦਾਰਾਂ ਵਿਚ ਸ਼ਾਮਲ
ਕਾਂਗਰਸ ਆਗੂ ਨੇ ਕਿਹਾ ਕਿ ਅਸੀਂ ਸੰਸਦ ਵਿਚ ਸਿਰਫ਼ ਇਸ ਮੁੱਦੇ ਬਾਰੇ ਗੱਲ ਕਰਨਾ ਚਾਹੁੰਦੇ ਹਾਂ। ਇਹ ਸਾਡੇ ਲਈ ਰਾਸ਼ਟਰਵਾਦ ਦਾ ਮਾਮਲਾ ਹੈ। ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਜੀ ਨੇ ਦੇਸ਼ ਦੀ ਆਤਮਾ ਨੂੰ ਦੁੱਖ ਦਿੱਤਾ ਹੈ। ਅਸੀਂ ਸਿਰਫ ਇਹ ਜਾਣਨਾ ਚਾਹੁੰਦੇ ਹਾਂ ਕਿ ਕੀ ਸਰਕਾਰ ਨੇ ਪੇਗਾਸਸ ਦੀ ਵਰਤੋਂ ਕੀਤੀ ਹੈ ਜੇ ਹਾਂ ਤਾਂ ਕਿਸ-ਕਿਸ ਉੱਤੇ ਕੀਤੀ?
Rahul Gandhi and Other Opposition Leaders
ਹੋਰ ਪੜ੍ਹੋ: ਸ਼੍ਰੀਲੰਕਾ 'ਚ ਖੂਹ ਦੀ ਖੁਦਾਈ ਦੌਰਾਨ ਮਿਲਿਆ ਦੁਨੀਆਂ ਦਾ ਸਭ ਤੋਂ ਵੱਡਾ ਨੀਲਮ, ਕੀਮਤ 100 ਮਿਲੀਅਨ ਡਾਲਰ
ਇਸ ਮਾਮਲਾ ਬੇਹੱਦ ਚਿੰਤਾਜਨਕ ਹੈ- ਸਮਾਜਵਾਦੀ ਪਾਰਟੀ ਦੇ ਨੇਤਾ ਰਾਮਗੋਪਾਲ ਯਾਦਵ
ਵਿਰੋਧੀ ਧਿਰਾਂ ਦੀ ਪ੍ਰੈੱਸ ਕਾਨਫਰੰਸ ਦੌਰਾਨ ਸਮਾਜਵਾਦੀ ਪਾਰਟੀ ਦੇ ਨੇਤਾ ਰਾਮਗੋਪਾਲ ਯਾਦਵ ਨੇ ਕਿਹਾ ਕਿ ਸਾਡੀ ਫੌਜ ਕਿੱਥੇ ਜਾ ਰਹੀ ਹੈ, ਹਥਿਆਰ ਕਿੱਥੇ ਜਾ ਰਹੇ ਹਨ...ਇਹ ਚੀਜ਼ਾਂ ਜੇਕਰ ਸੁਣੀਆਂ ਜਾ ਰਹੀਆਂ ਤਾਂ ਇਹ ਚਿੰਤਾਜਨਕ ਹੈ। ਅਸੀਂ ਇਸ ਬਾਰੇ ਚਰਚਾ ਚਾਹੁੰਦੇ ਹਾਂ।
Sanjay Raut
ਇਹ ਰਾਸ਼ਟਰੀ ਸੁਰੱਖਿਆ ਦਾ ਮਾਮਲਾ – ਸੰਜੇ ਰਾਊਤ
ਇਸ ਤੋਂ ਇਲਾਵਾ ਸ਼ਿਵਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਇਹ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ। ਅਸੀਂ ਵੀ ਭਾਜਪਾ ਨਾਲ ਕੰਮ ਕੀਤਾ ਹੈ। ਕਿੰਨੀ ਵਾਰ ਅਸੀਂ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਚੁੱਕਿਆ ਹੈ। ਜੇਕਰ ਸਰਕਾਰ ਰਾਸ਼ਟਰੀ ਸੁਰੱਖਿਆ ਦੇ ਮੁੱਦੇ ’ਤੇ ਗੱਲ ਨਹੀਂ ਕਰਨਾ ਚਾਹੁੰਦੀ ਤਾਂ ਫਿਰ ਕਿਸ ਚੀਜ਼ ’ਤੇ ਗੱਲ ਹੋਵੇਗੀ।