Punjab News: ਗਣਤੰਤਰ ਦਿਵਸ ਪਰੇਡ ’ਚ ਪੰਜਾਬ ਦੀ ਝਾਕੀ ਸ਼ਾਮਲ ਨਾ ਕਰਨ ’ਤੇ ਬੋਲੇ ਸੁਨੀਲ ਜਾਖੜ, “ਸਾਡਾ ਵਿਰਸਾ ਕਿਸੇ ਇਕ ਝਾਕੀ ਦਾ ਮੁਹਤਾਜ ਨਹੀਂ”
Published : Dec 28, 2023, 3:23 pm IST
Updated : Dec 28, 2023, 7:03 pm IST
SHARE ARTICLE
Sunil Jakhar
Sunil Jakhar

ਕਿਹਾ, ਕੇਂਦਰ ਨੇ ਪੰਜਾਬ ਨੂੰ ਝਾਕੀ ਤੋਂ ਨਹੀਂ ਸਗੋਂ ‘ਪੰਜਾਬ ਦਾ ਜਲੂਸ’ ਕੱਢਣ ਤੋਂ ਰੋਕਿਆ

Punjab News: ਗਣਤੰਤਰ ਦਿਵਸ ਦੀ ਪਰੇਡ 'ਚੋਂ ਪੰਜਾਬ ਦੀ ਝਾਕੀ ਨੂੰ ਕੱਢੇ ਜਾਣ ਦੇ ਮਾਮਲੇ ’ਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪਿਛਲੇ 17 ਸਾਲਾਂ ’ਚ ਗਣਤੰਤਰ ਦਿਵਸ ਮੌਕੇ 9 ਵਾਰ ਪੰਜਾਬ ਦੀ ਝਾਕੀ ਨਹੀਂ ਦਿਖਾਈ ਗਈ। ਵੱਖ-ਵੱਖ ਕਾਰਨਾਂ ਕਰ ਕੇ ਹਰੇਕ ਸੂਬੇ ਨੂੰ ਹਰੇਕ ਵਾਰ ਮੌਕਾ ਨਹੀਂ ਮਿਲਦਾ। 17 ਸਾਲਾਂ ਵਿਚ ਪੰਜਾਬ ਦੇ ਕਿਸੇ ਵੀ ਮੁੱਖ ਮੰਤਰੀ ਨੂੰ ਇਸ ਗੱਲ ਦਾ ਇਤਰਾਜ਼ ਨਹੀਂ ਹੋਇਆ ਪਰ ਹੁਣ ਇਸ ਨੂੰ ਸਿਆਸੀ ਰੰਗਤ ਦੇਣ ਦੀ ਕੋਝੀ ਕੋਸ਼ਿਸ਼ ਕੀਤੀ ਗਈ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦਾ ਵਿਰਸਾ ਅਤੇ ਕੁਰਬਾਨੀਆਂ ਕਿਸੇ ਇਕ ਝਾਕੀ ਦਾ ਮੁਹਤਾਜ ਨਹੀਂ। ਪੰਜਾਬ ਦੀ ਝਾਕੀ ਰੱਦ ਹੋਣ ਦਾ ਕਾਰਨ ਇਹ ਸੀ ਕਿ ਉਸ ਵਿਚ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਤਸਵੀਰ ਲੱਗੀ ਸੀ। ਇਸ ਬਾਰੇ ਉਨ੍ਹਾਂ ਨੂੰ ਫ਼ੌਜ ਦੇ ਅਫ਼ਸਰਾਂ ਨੇ ਦਸਿਆ ਹੈ। ਕੇਂਦਰ ਨੇ ਪੰਜਾਬ ਨੂੰ ਝਾਕੀ ਤੋਂ ਨਹੀਂ ਸਗੋਂ ‘ਪੰਜਾਬ ਦਾ ਜਲੂਸ’ ਕੱਢਣ ਤੋਂ ਰੋਕਿਆ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ 26 ਜਨਵਰੀ ਮੌਕੇ ਪੰਜਾਬ ਦੀ ਝਾਕੀ ਨਹੀਂ ਦਿਖਾਈ ਜਾ ਰਹੀ ਤਾਂ ਉਨ੍ਹਾਂ ਨੂੰ ਬੁਰਾ ਲੱਗਿਆ ਅਤੇ ਉਸ ਤੋਂ ਬਾਅਦ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਝਾਕੀ ਵਿਚ ਪੰਜਾਬ ਦੇ ਵਿਰਸੇ ਨੂੰ ਦਿਖਾਉਣ ਦੀ ਬਜਾਏ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ।

ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਹਨ ਕਿ ਉਹ 26 ਜਨਵਰੀ ਨੂੰ ਪਰੇਡ ਤੋਂ ਖਾਰਜ ਕੀਤੀ ਝਾਂਕੀ ਨੂੰ ਲੈ ਕੇ ਲੋਕਾਂ ਵਿਚ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਵੀ ਇਸ ਦੌਰਾਨ ਇਕ ਝਾਕੀ ਕੱਢੇਗੀ। ਉਸ ਝਾਂਕੀ ਵਿਚ ਪੰਜਾਬ ਦੀਆਂ ਜੇਲਾਂ ਤੋਂ ਆਈਆਂ ਕਾਲਾਂ ਤੋਂ ਲੈ ਕੇ ਜੇਲਾਂ ਵਿਚੋਂ ਕੀਤੇ ਜਾ ਰਹੇ ਗੈਂਗਸਟਰਾਂ ਦੀਆਂ ਇੰਟਰਵਿਊਆਂ ਤਕ ਦੇ ਕਈ ਮੁੱਦੇ ਸ਼ਾਮਲ ਹੋਣਗੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

Tags: sunil jakhar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement