ਬਾਦਲ ਭਰਾਵਾਂ ਵਲੋਂ ਸ਼ਰੀਕਾਂ ਦੀਆਂ ਸਿਠਣੀਆਂ
Published : Mar 29, 2018, 12:26 am IST
Updated : Jun 25, 2018, 12:21 pm IST
SHARE ARTICLE
Manpreet Singh Badal
Manpreet Singh Badal

ਮਨਪ੍ਰੀਤ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਅਤੇ ਤਾਇਆ ਜੀ ਦੇ ਪੋਤੜੇ ਫਰੋਲੇ

ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਅੱਜ ਆਖ਼ਰੀ ਬੈਠਕ ਤੈਅ ਚਾਰ ਘੰਟੇ ਦੇ ਸਮੇਂ ਤੋਂ ਇਕ ਘੰਟਾ ਜ਼ਿਆਦਾ ਚੱਲੀ ਜਿਸ ਵਿਚ ਵਿੱਤ ਮੰਤਰੀ ਛਾਏ ਰਹੇ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਪਣੇ ਤਾਏ ਪਰਕਾਸ਼ ਸਿੰਘ ਬਾਦਲ, ਚਚੇਰੇ ਭਰਾ ਸੁਖਬੀਰ ਸਿੰਘ ਬਾਦਲ, ਮਰਹੂਮ ਸਰਦਾਰਨੀ ਸੁਰਿੰਦਰ ਕੌਰ ਬਾਦਲ, ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਹੋਰ ਬਾਦਲ ਪ੍ਰਵਾਰ ਦੇ ਪੋਤੜੇ ਫਰੋਲਦਿਆਂ ਪਿਛਲੇ 50 ਸਾਲਾਂ ਦੇ ਪਰਵਾਰਕ ਕਾਰਨਾਮਿਆਂ ਨੂੰ ਉਜਾਗਰ ਕੀਤਾ। ਪਿਛਲੀਆਂ ਦੋ ਬੈਠਕਾਂ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਬਜਟ ਤਜਵੀਜ਼ਾਂ ਦੀ ਕੀਤੀ ਨੁਕਤਾਚੀਨੀ ਦੇ ਅੱਜ ਜਵਾਬ ਦੇਣ ਦੀ ਲੋਹ ਵਿਚ ਉਹ ਭਾਵੁਕ ਹੋ ਗਏ ਅਤੇ ਏਨੇ ਗੁੱਸੇ ਵਿਚ ਬੋਲੇ ਕਿ ਕਾਂਗਰਸੀ ਮੈਂਬਰਾਂ ਨੇ ਉਨ੍ਹਾਂ ਦੁਆਲੇ ਸੁਰੱਖਿਆ ਦਾ ਘੇਰਾ ਪਾ ਲਿਆ ਕਿ ਕਿਤੇ ਅਕਾਲੀ ਮੈਂਬਰ ਵਿੱਤ ਮੰਤਰੀ ਨੂੰ ਹੱਥੀਂ ਨਾ ਪੈ ਜਾਣ। ਮਨਪ੍ਰੀਤ ਸਿੰਘ ਬਾਦਲ ਨੇ ਤਾਈ ਜੀ ਦੇ ਕੈਂਸਰ ਦੇ ਇਲਾਜ ਦਾ ਖ਼ਰਚਾ ਸਰਕਾਰੀ ਵਲੋਂ ਕਰਨ, ਮੌਤ ਮਗਰੋਂ ਭੋਗ ਦੇ ਲੰਗਰ 'ਤੇ ਕੜਾਹ ਪ੍ਰਸ਼ਾਦ ਦਾ ਖ਼ਰਚਾ ਸ਼੍ਰੋਮਣੀ ਕਮੇਟੀ ਵਲੋਂ ਕਰਨ, ਪਰਕਾਸ਼ ਸਿੰਘ ਬਾਦਲ ਦਾ ਮੈਡੀਕਲ ਚੈਕਅਪ ਖ਼ਰਚਾ ਸਰਕਾਰ ਦੇ ਸਿਰ ਪਾਉਣ, ਸੁਖਬੀਰ ਦੇ ਹੋਟਲ ਲਈ 18 ਏਕੜ ਜ਼ਮੀਨ ਬਦਲੇ ਹਰਿਆਣਾ ਨਾਲ ਐਸ.ਵਾਈ.ਐਲ. ਦਾ ਸੌਦਾ ਕਰਨ ਅਤੇ ਹਰਸਿਮਰਤ ਕੌਰ ਨੂੰ ਗੱਡੀ ਕਿਸਤਾਂ 'ਤੇ ਦੇਣ ਦੀ ਗੁਪਤ ਰੀਪੋਰਟ ਬਾਰੇ ਚਾਨਣਾ ਪਾਇਆ।ਮਨਪ੍ਰੀਤ ਨੇ ਇਹ ਵੀ ਕਿਹਾ ਕਿ ਬਾਦਲ ਪਰਵਾਰ ਨੇ ਹੀ ਸਾਰਾ ਸਿਆਸੀ ਕੰਟਰੋਲ ਅਪਣੇ ਹੱਥ ਵਿਚ ਰਖਿਆ ਹੈ ਕਿਉਂਕਿ ਵੱਡੇ ਬਾਦਲ, ਸੁਖਬੀਰ ਬਾਦਲ, ਬਿਕਰਮ ਮਜੀਠੀਆ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਨ੍ਹਾਂ ਦੇ ਪ੍ਰਵਾਰਾਂ ਦੇ ਨੌਕਰਾਂ ਕੋਲ ਵੀ ਆਲੀਸ਼ਾਨ ਕੋਠੀਆਂ ਹਨ। ਵਿੱਤ ਮੰਤਰੀ ਨੇ  ਕਿਹਾ ਕਿ ਇਸ ਪਰਵਾਰ ਨੇ ਅਪਣੇ ਫ਼ਾਇਦੇ ਲਈ ਪੰਜਾਬ ਸਿਰ ਕਰੋੜਾਂ ਦਾ ਕਰਜ਼ਾ ਚਾੜ੍ਹ ਦਿਤਾ। ਇਸ ਵੇਲੇ ਹੱਥਾਂ ਵਿਚ ਤਖ਼ਤੀਆਂ ਫੜ ਕੇ ਸ਼੍ਰੋਮਣੀ ਅਕਾਲੀ ਦੇ ਮੈਂਬਰ ਸਪੀਕਰ ਸਾਹਮਣੇ ਨਾਹਰੇ ਲਾਉਂਦੇ ਰਹੇ, ਮਨਪ੍ਰੀਤ ਨੂੰ ਕੋਸਣ ਲੱਗੇ ਕਹਿ ਰਹੇ ਸਨ ਕਿ ਪ੍ਰਵਾਰਾਂ ਦੀਆਂ ਅੰਦਰਲੀਆਂ ਗੱਲਾਂ ਪਵਿੱਤਰ ਸਦਨ ਵਿਚ ਨਹੀਂ ਉਛਾਲਣੀਆਂ ਚਾਹੀਦੀਆਂ। ਖ਼ੁਦ ਅਪਣੀ ਈਮਾਨਦਾਰੀ ਦੀ ਤਸਵੀਰ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਲਈ ਮਿਹਨਤ ਕਰਦੇ ਹਨ, ਦਿੱਲੀ ਜਾਣ ਲਈ ਕਦੇ ਵੀ ਜਹਾਜ਼ ਦੀ ਟਿਕਟ ਦਾ ਭਾਰ  ਸਰਕਾਰ ਤੇ ਨਹੀਂ ਪਾਉਂਦੇ, ਕੰਜੂਸੀ ਅਤੇ ਬੱਚਤ ਕਰਦੇ ਹਨ। 

Manpreet BadalManpreet Badal

ਮਨਪ੍ਰੀਤ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਦਾਲ ਬਾਦਲ ਪ੍ਰਵਾਰ ਵਿਚ ਨਹੀਂ ਗਲਣੀ ਸੀ ਕਿਉਂਕਿ ਇਹ ਤਾਂ ਚਿੱਟੇ ਦਾ ਵਪਾਰ ਕਰਦੇ ਹਨ, ਹੋਟਲਾਂ ਤੋਂ ਕਮਾਈ ਕਰਦੇ ਹਨ, ਬਸਾਂ ਤੋਂ ਪੈਸਾ ਇਕੱਠਾ ਕਰਦੇ ਹਨ ਅਤੇ ਪੰਜਾਬ ਨੂੰ ਲੁੱਟ ਰਹੇ ਹਨ। ਇਸ ਹੰਗਾਮੇ ਤੇ ਰੌਲੇ-ਰੱਪੇ ਦੌਰਾਨ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਅੱਧੇ ਘੰਟੇ ਲਈ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ। ਇਸ ਵੇਲੇ ਅਕਾਲੀ ਦਲ-ਭਾਜਪਾ ਦੇ ਮੈਂਬਰ ਮਨਪ੍ਰੀਤ ਵਿਰੁਧ, ਉਸ ਦੇ ਇਕ ਰਿਸ਼ਤੇਦਾਰ ਵਲੋਂ ਬਠਿੰਡਾ ਰਿਫ਼ਾਈਨਰੀ ਦੇ ਟਰੱਕਾਂ ਤੋਂ ਗੁੰਡਾ ਟੈਕਸ, ਜਿਸ ਨੂੰ ਉਨ੍ਹਾਂ ਯੋ ਯੋ ਟੈਕਸ ਦਾ ਨਾਂ ਦਿਤਾ, ਨੂੰ ਲੈ ਕੇ ਹੰਗਾਮਾ ਕਰ ਰਹੇ ਸਨ। ਜਦ ਲਗਭਗ 12 ਵਜੇ ਸਦਨ ਮੁੜ ਜੁੜਿਆ ਤਾਂ ਮਨਪ੍ਰੀਤ ਬਾਦਲ ਨੇ ਫਿਰ ਉਸੇ ਨੁਕਤੇ 'ਤੇ ਅਪਣਾ ਭਾਸ਼ਨ ਜਾਰੀ ਰਖਿਆ। ਉਸ ਵੇਲੇ ਅਕਾਲੀ ਮੈਂਬਰ ਸਦਨ ਵਿਚ ਨਹੀਂ ਆਏ ਪਰ ਹੁਣ ਇਸ ਵਾਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਰੌਲਾ ਪਾਇਆ ਕਿ ਜੋ 31000 ਕਰੋੜ ਦੇ ਭਾਰ ਨੂੰ ਪਿਛਲੀ ਸਰਕਾਰ ਟਰਮ ਲੋਨ ਵਿਚ ਪੰਜਾਬ ਸਿਰ ਚੜ੍ਹਾ ਗਈ ਉਸ ਦੀ ਜ਼ਿੰਮੇਵਾਰੀ ਫਿਕਸ ਕਰ ਕੇ ਐਕਸ਼ਨ ਲਿਆ ਜਾਵੇ। ਇਸ ਤੋਂ ਪਹਿਲਾਂ ਕਿਸਾਨੀ ਕਰਜ਼ੇ ਅਤੇ ਖ਼ੁਦਕੁਸ਼ੀਆਂ ਕਰਨ ਦੇ ਮਾਮਲੇ 'ਤੇ ਜਦ ਕਾਂਗਰਸੀ ਮੈਂਬਰ ਸੁਖਵਿੰਦਰ ਸਰਕਾਰੀਆ ਨੇ ਬਤੌਰ ਕਮੇਟੀ ਸਭਾਪਤੀ 100 ਸਫ਼ਿਆਂ ਦੀ ਰੀਪੋਰਟ ਪੇਸ਼ ਕੀਤੀ ਤਾਂ ਅਕਾਲੀ ਦਲ ਦੇ ਵਿਧਾਇਕ ਹਰਿੰਦਰ ਚੰਦੂਮਾਜਰਾ ਜੋ ਇਸ ਕਮੇਟੀ ਦੇ ਮੈਂਬਰ ਵੀ ਹਨ, ਨੇ ਇਤਰਾਜ਼ ਪ੍ਰਗਟ ਕੀਤਾ ਕਿ ਉਸ ਦੇ ਸੁਝਾਵਾਂ ਨੂੰ ਨਹੀਂ ਮੰਨਿਆ ਗਿਆ ਅਤੇ ਕਿਸਾਨਾਂ ਦਾ ਪੂਰਾ ਕਰਜ਼ਾ ਮਾਫ਼ ਨਹੀਂ ਕੀਤਾ ਗਿਆ। ਇਸ 'ਤੇ ਹੰਗਾਮਾ ਹੋਇਆ, ਨਾਹਰੇਬਾਜ਼ੀ ਹੋਈ ਅਤੇ ਵਾਕ ਆਊਟ ਕੀਤਾ ਗਿਆ।ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵੀ ਇਸ ਕਰਜ਼ਿਆਂ ਦੀ ਰੀਪੋਰਟ 'ਤੇ ਬਹਿਸ ਮੰਗੀ, ਇਜਾਜ਼ਤ ਨਹੀਂ ਮਿਲੀ, ਸਪੀਕਰ ਨੇ ਮੰਗ ਰੱਦ ਕਰ ਦਿਤੀ ਅਤੇ 'ਆਪ' ਸਮੇਤ ਬੈਂਸ ਭਰਾਵਾਂ ਨੇ ਵੀ ਵਾਕ ਆਊਟ ਕੀਤਾ। ਸਪੀਕਰ ਨੇ ਅੱਜ ਦੁਪਹਿਰ ਚਾਰ ਵਜੇ ਦੇ ਕਰੀਬ ਸਦਨ ਦੀ ਆਖ਼ਰੀ ਬੈਠਕ ਅਣਮਿੱਥੇ ਸਮੇਂ ਲਈ ਉਠਾ ਦਿਤੀ। ਕੁਲ ਅੱਠ ਬੈਠਕਾਂ ਹੋਈਆਂ, ਬਜਟ ਪ੍ਰਸਤਾਵ ਪਾਸ ਕੀਤੇ ਗਏ, 10 ਤੋਂ ਵੱਧ ਧਿਆਨ ਦੁਆਊ ਮਤੇ ਆਏ, 100 ਦੇ ਕਰੀਬ ਸਵਾਲ ਪੁੱਛੇ ਗਏ ਅਤੇ ਵਿਰੋਧੀ ਧਿਰ ਦੀ ਮੰਗ ਕਿ ਭਖਦੇ ਮਸਲਿਆਂ 'ਤੇ ਬਹਿਸ ਕਰਵਾਈ ਜਾਵੇ, ਠੁਕਰਾ ਦਿਤੀ ਗਈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement