Hans Raj Hans News: ਹੰਸ ਰਾਜ ਹੰਸ ਵਲੋਂ AAP ‘ਚ ਸ਼ਾਮਲ ਹੋਣ ਦੀਆਂ ਖ਼ਬਰਾਂ ਦਾ ਖੰਡਨ
Published : Mar 29, 2024, 10:40 am IST
Updated : Mar 29, 2024, 10:55 am IST
SHARE ARTICLE
Hans Raj Hans denied the news of joining AAP
Hans Raj Hans denied the news of joining AAP

ਕਿਹਾ, “ਭਾਜਪਾ ਨੇ ਮੁਰਦੇ ‘ਚ ਜਾਨ ਪਾਈ ਹੈ, ਮੈਂ ਕਿਵੇਂ ਅਹਿਸਾਨ ਫ਼ਰਾਮੋਸ਼ ਹੋ ਸਕਦਾ। ਇਹ ਜਨਮ ਮੋਦੀ ਸਾਹਬ ਦੇ ਨਾਮ ਹੈ”

Hans Raj Hans News: ਲੋਕ ਸਭਾ ਚੋਣਾਂ ਦੇ ਦੌਰ 'ਚ ਸਿਆਸੀ ਪਾਰਟੀਆਂ 'ਚ ਵੱਡੇ ਉਲਟਫੇਰ ਹੋ ਰਹੇ ਹਨ। ਕਈ ਆਗੂ ਅਪਣੀ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਦਾ ਪੱਲਾ ਫੜ ਰਹੇ ਹਨ। ਇਸ ਦਰਮਿਆਨ ਸੋਸ਼ਲ ਮੀਡੀਆ 'ਤੇ ਖ਼ਬਰਾਂ ਵਾਇਰਲ ਹੋਈਆਂ ਕਿ ਭਾਜਪਾ ਆਗੂ ਹੰਸ ਰਾਜ ਹੰਸ ਜਲਦੀ ਹੀ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਹਨ। ਹਾਲਾਂਕਿ ਬਾਅਦ ਵਿਚ ਹੰਸ ਰਾਜ ਹੰਸ ਵਲੋਂ ‘ਆਪ’ ‘ਚ ਸ਼ਾਮਲ ਹੋਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਗਿਆ।

ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਭਾਜਪਾ ਆਗੂ ਅਤੇ ਪੰਜਾਬੀ ਗਾਇਕ ਨੇ ਕਿਹਾ ਕਿ ਭਾਜਪਾ ਨੇ ਮੁਰਦੇ ‘ਚ ਜਾਨ ਪਾਈ ਹੈ, ਮੈਂ ਕਿਵੇਂ ਅਹਿਸਾਨ ਫ਼ਰਾਮੋਸ਼ ਹੋ ਸਕਦਾ। ਇਹ ਜਨਮ ਮੋਦੀ ਸਾਹਬ ਦੇ ਨਾਮ ਹੈ। ਹੰਸ ਰਾਜ ਹੰਸ ਨੇ ਦਸਿਆ ਕਿ ਉਨ੍ਹਾਂ ਦੀ ਟਿਕਟ ਨਹੀਂ ਕੱਟੀ ਗਈ ਸਗੋਂ ਇਹ ਚੋਣ ਰਣਨੀਤੀ ਦਾ ਹਿੱਸਾ ਹੈ। ਭਾਜਪਾ ਦੇ ਅਹਿਸਾਨ ਚੁਕਾਉਣ ਲਈ ਇਕ ਜਨਮ ਛੋਟਾ ਪੈ ਜਾਵੇਗਾ, ਇਹ ਜਨਮ ਭਾਜਪਾ ਅਤੇ ਮੋਦੀ ਸਾਹਬ ਦੇ ਨਾਮ ਹੈ।

ਉਨ੍ਹਾਂ ਕਿਹਾ, “ਭਾਜਪਾ ਨੇ ਮੈਨੂੰ ਇਕ ਤਰ੍ਹਾਂ ਕਬਰ ਵਿਚੋਂ ਕੱਢ ਕੇ ਚੇਅਰਮੈਨ ਲਾਗਇਆ, ਬਿਨਾਂ ਪੈਸਾ ਖਰਚੇ ਮੈਂ ਸੰਸਦ ਮੈਂਬਰ ਬਣਿਆ।”। ਹੰਸ ਰਾਜ ਹੰਸ ਨੇ ਕਿਹਾ ਕਿ ਉਹ ਪਹਿਲਾਂ ਦੋ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਦਾ ਹਿੱਸਾ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਦੋਂ ਅਕਾਲੀ ਦਲ ਨੇ ਟਿਕਟ ਕੱਟੀ ਉਦੋਂ ਮੈਂ ਪਾਰਟੀ ਨਹੀਂ ਛੱਡੀ ਸਗੋਂ ਉਸ ਤੋਂ ਬਾਅਦ ਵੀ 5 ਸਾਲ ਸੇਵਾ ਕੀਤੀ। ਜਦੋਂ ਮੈਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਫ਼ੈਸਲਾ ਲਿਆ। ਕਾਂਗਰਸ ਨੂੰ ਛੱਡਣ ਪਿੱਛੇ ਵੀ ਹੋਰ ਹਾਲਾਤ ਬਣੇ ਸਨ। ਜਦੋਂ ਮੈਂ ਸਿਆਸੀ ਤੌਰ ਉਤੇ ਮਰ ਗਿਆ ਤਾਂ ਮੋਦੀ ਸਾਹਬ ਨੇ ਮੁਰਦੇ ਵਿਚ ਜਾਨ ਪਾਈ।

ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਸਬੰਧੀ ਹੰਸ ਰਾਜ ਹੰਸ ਨੇ ਕਿਹਾ ਕਿ ਉਹ ਸਾਥੀ ਰਹੇ ਹਨ ਅਤੇ ਇਕੱਠਿਆਂ ਕੰਮ ਵੀ ਕੀਤਾ। ਮੈਂ ਕਦੇ ਕਿਸੇ ਨੂੰ ਮਾੜਾ ਨਹੀਂ ਬੋਲਿਆ ਅਤੇ ਨਾ ਹੀ ਮੇਰੇ ਗੁਰੂ ਨੇ ਮੈਨੂੰ ਇਹ ਸਿਖਾਇਆ। ਹੰਸ ਰਾਜ ਹੰਸ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਪਾਰਟੀ ਜਿਥੇ ਵੀ ਡਿਊਟੀ ਲਗਾਏਗੀ, ਉਹ ਦਿਨ-ਰਾਤ ਇਕ ਕਰ ਕੇ ਚੋਣ ਪ੍ਰਚਾਰ ਕਰਨਗੇ।

(For more Punjabi news apart from Hans Raj Hans denied the news of joining AAP , stay tuned to Rozana Spokesman)

 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement