Lok Sabha Elections 2024: ਦੇਸ਼ ਦੀ ਸੱਭ ਤੋਂ ਅਮੀਰ ਮਹਿਲਾ ਸਵਿੱਤਰੀ ਜਿੰਦਲ ਨੇ ਛੱਡੀ ਕਾਂਗਰਸ; ਭਾਜਪਾ ਵਿਚ ਸ਼ਾਮਲ
Published : Mar 28, 2024, 12:31 pm IST
Updated : Mar 28, 2024, 4:17 pm IST
SHARE ARTICLE
Lok Sabha Elections 2024: Former Haryana Minister Savitri Jindal quits Congress
Lok Sabha Elections 2024: Former Haryana Minister Savitri Jindal quits Congress

ਕੁੱਝ ਦਿਨ ਪਹਿਲਾਂ ਭਾਜਪਾ ’ਚ ਗਏ ਪੁੱਤਰ ਨੂੰ ਮਿਲੀ ਲੋਕ ਸਭਾ ਦੀ ਟਿਕਟ

Lok Sabha Elections 2024: ਹਰਿਆਣਾ ਦੀ ਸਾਬਕਾ ਮੰਤਰੀ ਅਤੇ ਭਾਰਤ ਦੀ ਸੱਭ ਤੋਂ ਅਮੀਰ ਮਹਿਲਾ ਸਵਿੱਤਰੀ ਜਿੰਦਲ ਨੇ ਕਾਂਗਰਸ ਛੱਡ ਦਿਤੀ ਹੈ। ਇਸ ਮਗਰੋਂ ਉਹ ਭਾਜਪਾ ਵਿਚ ਸ਼ਾਮਲ ਹੋ ਗਏ। ਕੁੱਝ ਦਿਨ ਪਹਿਲਾਂ ਉਨ੍ਹਾਂ ਦੇ ਪੁੱਤਰ ਅਤੇ ਉਦਯੋਗਪਤੀ ਨਵੀਨ ਜਿੰਦਲ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਸਨ।

ਸਵਿੱਤਰੀ (84) ਨੇ ਬੁੱਧਵਾਰ ਦੇਰ ਰਾਤ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਾਂਗਰਸ ਛੱਡਣ ਦੇ ਅਪਣੇ ਫੈਸਲੇ ਦਾ ਐਲਾਨ ਕੀਤਾ।

ਉਨ੍ਹਾਂ ਲਿਖਿਆ, “ਮੈਂ ਇਕ ਵਿਧਾਇਕ ਵਜੋਂ 10 ਸਾਲਾਂ ਤਕ ਹਿਸਾਰ ਦੇ ਲੋਕਾਂ ਦੀ ਨੁਮਾਇੰਦਗੀ ਕੀਤੀ ਹੈ ਅਤੇ ਇਕ ਮੰਤਰੀ ਵਜੋਂ ਹਰਿਆਣਾ ਰਾਜ ਦੀ ਨਿਰਸਵਾਰਥ ਸੇਵਾ ਕੀਤੀ ਹੈ।  ਹਿਸਾਰ ਦੇ ਲੋਕ ਮੇਰਾ ਪਰਿਵਾਰ ਹਨ ਅਤੇ ਮੇਰੇ ਪਰਿਵਾਰ ਦੀ ਸਲਾਹ 'ਤੇ ਮੈਂ ਅੱਜ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੀ ਹਾਂ।''

ਪ੍ਰਸਿੱਧ ਉਦਯੋਗਪਤੀ ਅਤੇ ਹਰਿਆਣਾ ਦੇ ਸਾਬਕਾ ਮੰਤਰੀ ਓਪੀ ਜਿੰਦਲ ਦੇ ਪੁੱਤਰ ਨਵੀਨ ਨੂੰ ਭਾਜਪਾ ਨੇ ਕੁਰੂਕਸ਼ੇਤਰ ਤੋਂ ਆਗਾਮੀ ਲੋਕ ਸਭਾ ਚੋਣਾਂ ਲਈ ਮੈਦਾਨ 'ਚ ਉਤਾਰਿਆ ਹੈ।

ਬਲੂਮਬਰਗ ਬਿਲੀਨੀਅਰਜ਼ ਇੰਡੈਕਸ ਮੁਤਾਬਕ ਜਿੰਦਲ ਗਰੁੱਪ ਦੀ ਚੇਅਰਮੈਨ ਸਵਿੱਤਰੀ ਜਿੰਦਲ ਦੀ ਕੁੱਲ ਜਾਇਦਾਦ 25 ਅਰਬ ਡਾਲਰ ਤਕ ਪਹੁੰਚ ਗਈ ਹੈ। ਪਿਛਲੇ 2 ਸਾਲਾਂ 'ਚ ਉਨ੍ਹਾਂ ਦੀ ਜਾਇਦਾਦ 'ਚ ਭਾਰੀ ਵਾਧਾ ਹੋਇਆ ਹੈ। ਸਵਿੱਤਰੀ ਜਿੰਦਲ 2020 ਵਿਚ ਫੋਰਬਸ ਦੀ ਸੂਚੀ ਵਿਚ 349 ਵੇਂ ਸਥਾਨ 'ਤੇ ਸੀ। ਇਸ ਤੋਂ ਬਾਅਦ ਉਹ 2021 'ਚ 234ਵੇਂ ਅਤੇ 2022 'ਚ 91ਵੇਂ ਨੰਬਰ 'ਤੇ ਪਹੁੰਚ ਗਏ।

 (For more Punjabi news apart from Lok Sabha Elections 2024: Former Haryana Minister Savitri Jindal quits Congress, stay tuned to Rozana Spokesman)

Tags: haryana

Location: India, Haryana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement