Pilibhit News: ਭਾਜਪਾ ਨੇ ਪੀਲੀਭੀਤ ਤੋਂ ਵਰੁਣ ਗਾਂਧੀ ਨੂੰ ਨਹੀਂ ਦਿੱਤੀ ਟਿਕਟ, ਉਨ੍ਹਾਂ ਲੋਕਾਂ ਲਈ ਲਿਖਿਆ ਭਾਵੁਕ ਪੱਤਰ

By : BALJINDERK

Published : Mar 28, 2024, 12:36 pm IST
Updated : Mar 28, 2024, 2:19 pm IST
SHARE ARTICLE
Varun Gandhi
Varun Gandhi

Pilibhit News: ਕਿਹਾ ‘ਪੀਲੀਭੀਤ’ ਨਾਲ ਮੇਰਾ ਰਿਸ਼ਤਾ ਆਖਰੀ ਸਾਹ ਤੱਕ ਖ਼ਤਮ ਨਹੀਂ ਹੋਵੇਗਾ

Pilibhit News:ਇਸ ਵਾਰ ਪੀਲੀਭੀਤ ਦੇ ਸੰਸਦ ਮੈਂਬਰ ਅਤੇ ਭਾਜਪਾ ਨੇਤਾ ਵਰੁਣ ਗਾਂਧੀ ਲੋਕ ਸਭਾ ਚੋਣਾਂ ’ਚ ਉਮੀਦਵਾਰ ਵਜੋਂ ਨਹੀਂ ਦਿਖਾਈ ਦੇਣਗੇ। ਪਾਰਟੀ ਨੇ ਇਸ ਵਾਰ ਇੱਥੋਂ ਜਿਤਿਨ ਪ੍ਰਸਾਦ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਸ ਤੋਂ ਬਾਅਦ ਹੁਣ ਵਰੁਣ ਗਾਂਧੀ ਨੇ ਪੀਲੀਭੀਤ ਦੇ ਲੋਕਾਂ ਨੂੰ ਬਹੁਤ ਹੀ ਭਾਵੁਕ ਚਿੱਠੀ ਲਿਖੀ ਹੈ। ਇਸ ’ਚ ਉਨ੍ਹਾਂ ਕਿਹਾ ਕਿ ਭਾਵੇਂ ਪੀਲੀਭੀਤ ਨਾਲ ਸੰਸਦ ਮੈਂਬਰ ਦੇ ਤੌਰ ’ਤੇ ਮੇਰਾ ਰਿਸ਼ਤਾ ਖ਼ਤਮ ਹੋ ਰਿਹਾ ਹੈ ਪਰ ਇਹ ਹਮੇਸ਼ਾ ਪਰਿਵਾਰ ਵਾਂਗ ਹੀ ਰਹੇਗਾ।

ਇਹ ਵੀ ਪੜੋ:Punjab News: ‘ਆਪ’ ਦੇ ਜਨਰਲ ਸਕੱਤਰ ਸੰਦੀਪ ਦਾ ਭਾਜਪਾ ’ਤੇ ਇਲਜ਼ਾਮ

ਪੀਲੀਭੀਤ ਦੇ ਲੋਕਾਂ ਨੂੰ ਸਲਾਮ ਕਰਦੇ ਹੋਏ ਵਰੁਣ ਗਾਂਧੀ ਨੇ ਲਿਖਿਆ ਕਿ ਇਹ ਚਿੱਠੀ ਲਿਖਦੇ ਸਮੇਂ ਅਣਗਿਣਤ ਯਾਦਾਂ ਨੇ ਮੈਨੂੰ ਭਾਵੁਕ ਕਰ ਦਿੱਤਾ ਹੈ। ਮੈਨੂੰ ਯਾਦ ਹੈ ਉਹ 3 ਸਾਲ ਦਾ ਬੱਚਾ ਜੋ ਪਹਿਲੀ ਵਾਰ 1983 ਵਿੱਚ ਆਪਣੀ ਮਾਂ ਦੀ ਉਂਗਲ ਫੜ ਕੇ ਪੀਲੀਭੀਤ ਆਇਆ ਸੀ। ਉਸ ਨੇ ਕਿਹਾ ਕਿ ਮੈਨੂੰ ਉਦੋਂ ਕਿਵੇਂ ਪਤਾ ਸੀ ਕਿ ਭਵਿੱਖ ਵਿਚ ਇਹ ਜ਼ਮੀਨ ਮੇਰੀ ਕੰਮ ਵਾਲੀ ਥਾਂ ਬਣ ਜਾਵੇਗੀ ਅਤੇ ਇੱਥੋਂ ਦੇ ਲੋਕ ਮੇਰਾ ਪਰਿਵਾਰ ਬਣ ਜਾਣਗੇ। ਮੈਂ ਆਪਣੇ ਆਪ ਨੂੰ ਬਹੁਤ ਭਾਗਸ਼ਾਲੀ ਸਮਝਦਾ ਹਾਂ ਕਿ ਮੈਨੂੰ ਇੱਥੇ ਕਈ ਸਾਲਾਂ ਤੱਕ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ।

ਇਹ ਵੀ ਪੜੋ:Punjab news : ਵਿਜੀਲੈਂਸ ਵੱਲੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਮਾਲ ਪਟਵਾਰੀ ਕੀਤਾ ਗ੍ਰਿਫ਼ਤਾਰ  

ਵਰੁਣ ਗਾਂਧੀ ਨੇ ਲਿਖਿਆ ਕਿ ਭਾਵੇਂ ਮੇਰਾ ਸੰਸਦ ਮੈਂਬਰ ਵਜੋਂ ਕਾਰਜਕਾਲ ਖ਼ਤਮ ਹੋਣ ਵਾਲਾ ਹੈ ਪਰ ਪੀਲੀਭੀਤ ਨਾਲ ਮੇਰਾ ਰਿਸ਼ਤਾ ਆਖਰੀ ਸਾਹ ਤੱਕ ਖ਼ਤਮ ਨਹੀਂ ਹੋਵੇਗਾ। ਜੇਕਰ ਸਾਂਸਦ ਦੇ ਤੌਰ ’ਤੇ ਨਹੀਂ ਤਾਂ ਪੁੱਤਰ ਦੇ ਤੌਰ ’ਤੇ ਮੈਂ ਸਾਰੀ ਉਮਰ ਤੁਹਾਡੀ ਸੇਵਾ ਕਰਨ ਲਈ ਵਚਨਬੱਧ ਹਾਂ। ਤੁਹਾਡੇ ਲੋਕਾਂ ਲਈ ਮੇਰੇ ਦਰਵਾਜ਼ੇ ਪਹਿਲਾਂ ਵਾਂਗ ਹਮੇਸ਼ਾ ਖੁੱਲ੍ਹੇ ਰਹਿਣਗੇ। ਆਪਣੀ ਚਿੱਠੀ ਦੇ ਅੰਤ ’ਚ ਉਨ੍ਹਾਂ ਨੇ ਲਿਖਿਆ ਕਿ ਮੇਰਾ ਅਤੇ ਪੀਲੀਭੀਤ ਦਾ ਰਿਸ਼ਤਾ ਰਾਜਨੀਤੀ ਦੇ ਗੁਣਾਂ ਤੋਂ ਕਿਤੇ ਉੱਪਰ ਹੈ, ਇਹ ਰਿਸ਼ਤਾ ਪਿਆਰ ਅਤੇ ਭਰੋਸੇ ਦਾ ਹੈ। ਮੈਂ ਤੁਹਡਾ ਸੀ, ਤੁਹਾਡਾ ਹਾਂ ਤੇ ਭਵਿੱਖ ’ਚ ਵੀ ਅਜਿਹਾ ਹੀ ਰਹਾਂਗਾ।

ਇਹ ਵੀ ਪੜੋ:Chandigarh News : ਚੰਡੀਗੜ੍ਹ ਫਾਰਮਾਸਿਊਟੀਕਲ ਕੰਪਨੀ ’ਤੇ ED ਦੀ ਕਾਰਵਾਈ, 1600 ਕਰੋੜ ਦੀ ਬੈਂਕ ਧੋਖਾਧੜੀ ਦਾ ਦੋਸ਼  

 (For more news apart from BJP did not give ticket to Varun Gandhi from Pilibhit News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement