Rahul Gandhi News: ਰਾਹੁਲ ਗਾਂਧੀ ਦਾ ਤੰਜ਼, "ਪ੍ਰਧਾਨ ਮੰਤਰੀ ਮੋਦੀ ਨੂੰ ਗਰੀਬਾਂ ਦੀ ਨਹੀਂ ਸਗੋਂ ਅਡਾਨੀ ਦੀ ਮਦਦ ਕਰਨ ਲਈ ਭੇਜਿਆ ਗਿਆ ਹੈ”
Published : May 29, 2024, 8:19 am IST
Updated : May 29, 2024, 8:19 am IST
SHARE ARTICLE
Rahul Gandhi
Rahul Gandhi

ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕੀਤਾ।

Rahul Gandhi News: ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਲਈ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਵਿਚ ਰੁੱਝੀਆਂ ਹੋਈਆਂ ਹਨ। ਇਸ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਯੂਪੀ ਦੇ ਦੇਵਰੀਆ ਵਿਚ ਇਕ ਜਨ ਸਭਾ ਨੂੰ ਸੰਬੋਧਨ ਕੀਤਾ। ਇਸ 'ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕੀਤਾ। ਭਗਵਾਨ ਬਾਰੇ ਪੀਐਮ ਮੋਦੀ ਦੇ ਬਿਆਨ 'ਤੇ ਉਨ੍ਹਾਂ ਕਿਹਾ ਕਿ ਬਾਕੀ ਸਾਰੇ ਲੋਕ ਜੈਵਿਕ (Biological) ਹਨ ਪਰ ਪੀਐਮ ਮੋਦੀ ਜੈਵਿਕ ਨਹੀਂ ਹਨ।

ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ, ‘ਪੀਐਮ ਮੋਦੀ ਦੇ ਭਗਵਾਨ ਨੇ ਉਨ੍ਹਾਂ ਨੂੰ ਅੰਬਾਨੀ ਅਤੇ ਅਡਾਨੀ ਦੀ ਮਦਦ ਲਈ ਭੇਜਿਆ ਹੈ। ਉਨ੍ਹਾਂ ਕਿਹਾ ਕਿ ਅਡਾਨੀ ਦਾ 16 ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਕੇ, ਉਸ ਨੂੰ ਰੇਲਵੇ ਦੇ ਦਿਓ ਪਰ ਰੱਬ ਨੇ ਉਨ੍ਹਾਂ ਨੂੰ ਕਿਸਾਨਾਂ-ਮਜ਼ਦੂਰਾਂ ਦੀ ਮਦਦ ਲਈ ਨਹੀਂ ਭੇਜਿਆ। ਜੇ ਰੱਬ ਨੇ ਭੇਜਿਆ ਹੁੰਦਾ ਤਾਂ ਉਨ੍ਹਾਂ ਨੇ ਗਰੀਬਾਂ ਅਤੇ ਕਿਸਾਨਾਂ ਦੀ ਮਦਦ ਕੀਤੀ ਹੁੰਦੀ। ਇਹ ਕਿਵੇਂ ਦਾ ਰੱਬ ਹੈ? ਇਹ ਪ੍ਰਧਾਨ ਮੰਤਰੀ ਮੋਦੀ ਦਾ ਰੱਬ ਹੈ’।

ਦਰਅਸਲ ਪ੍ਰਧਾਨ ਮੰਤਰੀ ਮੋਦੀ ਨੇ ਕਥਿਤ ਤੌਰ 'ਤੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ, ‘ਜਦੋਂ ਮੇਰੀ ਮਾਂ ਜ਼ਿੰਦਾ ਸੀ, ਮੈਨੂੰ ਲੱਗਾ ਕਿ ਮੈਂ ਜੀਵ-ਵਿਗਿਆਨਕ ਤੌਰ 'ਤੇ ਪੈਦਾ ਹੋਇਆ ਹਾਂ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਜਦੋਂ ਮੈਂ ਅਪਣੇ ਅਨੁਭਵਾਂ ਨੂੰ ਦੇਖਦਾ ਹਾਂ ਤਾਂ ਮੈਨੂੰ ਯਕੀਨ ਹੋ ਜਾਂਦਾ ਹੈ ਕਿ ਮੈਨੂੰ ਰੱਬ ਨੇ ਭੇਜਿਆ ਹੈ। ਇਹ ਸ਼ਕਤੀ ਮੇਰੇ ਸਰੀਰ ਵਿਚੋਂ ਨਹੀਂ ਹੈ। ਇਸ ਲਈ ਪ੍ਰਮਾਤਮਾ ਨੇ ਮੈਨੂੰ ਅਜਿਹਾ ਕਰਨ ਦੀ ਸਮਰੱਥਾ, ਤਾਕਤ, ਸ਼ੁੱਧ ਦਿਲ ਅਤੇ ਪ੍ਰੇਰਨਾ ਦਿਤੀ ਹੈ। ਮੈਂ ਕੁਝ ਵੀ ਨਹੀਂ ਹਾਂ ਪਰ ਪਰਮਾਤਮਾ ਦੁਆਰਾ ਭੇਜਿਆ ਗਿਆ ਸਾਧਨ ਹਾਂ। ਪੀਐਮ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਥੇ ਇਕ ਬ੍ਰਹਮ ਮਿਸ਼ਨ ਨੂੰ ਪੂਰਾ ਕਰਨ ਲਈ ਭੇਜਿਆ ਗਿਆ ਹੈ’।

 (For more Punjabi news apart from "PM Modi has been sent to help Adani not poor...": Rahul Gandhi mocks PM, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement