
ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਪ੍ਰਧਾਨ ਮੰਤਰੀ ਮੋਦੀ ਤੇ ਹਮਲਾ ਕਰਦੇ ਹੋਏ ਇਸ ਵਾਰ ਸਾਰੀਆਂ ਹੱਦਾਂ ਪਾਰ ਕਰ ਲਈਆਂ ਹਨ, ਜਿਸ ਤੋਂ ਭਾਜਪਾ ਭੜਕ ਉਠੀ ਹੈ
ਨਵੀਂ ਦਿੱਲੀ , ( ਭਾਸ਼ਾ ) : ਗਲਤ ਬਿਆਨਬਾਜ਼ੀ ਲਈ ਬਦਨਾਮ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਪ੍ਰਧਾਨ ਮੰਤਰੀ ਮੋਦੀ ਤੇ ਹਮਲਾ ਕਰਦੇ ਹੋਏ ਇਸ ਵਾਰ ਸਾਰੀਆਂ ਹੱਦਾਂ ਪਾਰ ਕਰ ਲਈਆਂ ਹਨ, ਜਿਸ ਤੋਂ ਭਾਜਪਾ ਭੜਕ ਉਠੀ ਹੈ ਅਤੇ ਮਾਫੀ ਦੀ ਮੰਗ ਕੀਤੀ ਹੈ ਕਿ ਕਾਂਗਰਸ ਮੁਖੀ ਰਾਹੁਲ ਗਾਂਧੀ ਸ਼ਿਵਲਿੰਗ ਨੂੰ ਲੈ ਕੇ ਕੀਤੀ ਗਈ ਟਿੱਪਣੀ ਤੇ ਮਾਫੀ ਮੰਗਣ। ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਕਿਹਾ ਕਿ ਪਾਰਟੀ ਰਾਹੁਲ ਗਾਧੀ ਤੋਂ ਇਸ ਸਵਾਲ ਦਾ ਜਵਾਬ ਚਾਹੁੰਦੀ ਹੈ। ਜੇਕਰ ਉਹ ਸ਼ਸ਼ੀ ਥਰੂਰ ਦੇ ਬਿਆਨਾਂ ਨਾਲ ਸਹਿਮਤ ਨਹੀਂ ਹਨCongress MP Shashi Tharoor
ਤਾਂ ਉਹ ਤੁਰਤ ਹਿੰਦੂਆਂ ਤੋਂ ਮਾਫੀ ਮੰਗਣ। ਉਨਾਂ ਕਿਹਾ ਕਿ ਕਾਂਗਰਸ ਦਾਅਵਾ ਕਰਦੀ ਹੈ ਕਿ ਉਹ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਦੀ ਵਿਰਾਸਤ ਦੀ ਨੁਮਾਇੰਦਗੀ ਕਰਦੀ ਹੈ। ਰਾਹੁਲ ਗਾਂਧੀ ਦੀ ਅਗਵਾਈ ਵਿਚ ਪਾਰਟੀ ਦਾ ਵਜੂਦ ਸਿਰਫ ਦੋਸ਼ਾਂ ਨੂੰ ਵਧਾਉਣ ਤੱਕ ਹੀ ਹੈ। ਉਨ੍ਹਾਂ ਨੇ ਕਿਹਾ ਕਿ ਖੁਦ ਨੂੰ ਸ਼ਿਵ ਭਗਤ ਕਹਿਣ ਵਾਲੇ ਰਾਹੁਲ ਗਾਂਧੀ ਨੂੰ ਇਹ ਸੱਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਸ਼ਸ਼ੀ ਥਰੂਰ ਦੇ ਬਿਆਨ ਤੋਂ ਸਹਿਮਤ ਹਨ ਜਾਂ ਨਹੀਂ। ਦੱਸ ਦਈਏ ਕਿ ਸ਼ਸ਼ੀ ਥਰੂਰ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਉਸ ਬਿੱਛੂ ਵਾਂਗ ਹਨ ਕਿ ਜੋ ਸ਼ਿਵਲਿੰਗ ਤੇ ਬੈਠੇ ਹਨ,
Rahul Gandhi
ਜਿਸ ਨੂੰ ਹੱਥ ਨਾਲ ਨਹੀਂ ਹਟਾਇਆ ਜਾ ਸਕਦਾ ਅਤੇ ਚੱਪਲ ਨਾਲ ਵੀ ਨਹੀਂ ਮਾਰਿਆ ਜਾ ਸਕਦਾ। ਜ਼ਿਕਰਯੋਗ ਹੈ ਕਿ ਤਿਰੁਵਨੰਤਪੁਰਮ ਤੋਂ ਸੰਸਦ ਮੰਤਰੀ ਥਰੂਰ ਨੇ ਇਕ ਬੈਠਕ ਵਿਚ ਇਹ ਸ਼ਬਦ ਜਤਾਉਂਦੇ ਹੋਏ ਕਿਹਾ ਕਿ ਅਜਿਹਾ ਇਕ ਬੇਨਾਮ ਆਰਐਸਐਸ ਸੂਤਰ ਦੇ ਇਕ ਪੱਤਰਕਾਰ ਨੇ ਕਿਹਾ ਹੈ। ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਅਪਣੀ ਕਿਤਾਬ ਦਿ ਪੈਰਾਡਾਕਿਸਕਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਂਡ ਹਿਜ਼ ਇੰਡੀਆ ਦੇ ਪਰਮੋਸ਼ਨ ਲਈ ਪ੍ਰਧਾਨ ਮੰਤਰੀ ਦੇ ਵਿਰੋਧ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਉਹ ਸ਼ਬਦਾਂ ਦੇ ਧਨੀ ਹਨ। ਪਰ ਜਦੋਂ ਦਲਿਤਾਂ ਤੇ ਹਮਲੇ ਹੁੰਦੇ ਹਨ,
PM Modi
ਮੁਸਲਮਾਨਾਂ ਦਾ ਕਤਲ ਕੀਤਾ ਜਾਂਦਾ ਹੈ ਅਤੇ ਗਊ ਰੱਖਿਆ ਲਿਚਿੰਗ ਹੁੰਦੀ ਹੈ ਤਾਂ ਚੁੱਪ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਬਹੁਗਿਣਤੀ ਹਿੰਦੂ ਤੱਤਾਂ ਤੇ ਕਾਬੂ ਨਹੀਂ ਕਰ ਪਾਏ । ਕਾਂਗਰਸ ਨੇਤਾ ਨੇ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਸੱਤਾ ਵਿਚ ਆਏ ਅਤੇ ਬਿਆਨ ਦੇਣੇ ਸ਼ੁਰੂ ਕੀਤੇ ਤਾਂ ਮੈਨੂੰ ਲਗਾ ਕਿ ਉਹ ਅਪਣੀ ਪਾਰਟੀ ਦੇ ਸੰਪਰਦਾਇਕ ਅਕਸ ਨੂੰ ਬਦਲ ਦੇਣਗੇ ਪਰ ਉਹ ਅਪਣੇ ਸ਼ਾਸਨ ਕਾਲ ਵਿਚ ਕਈ ਸਾਰੇ ਮੌਕਿਆਂ ਤੇ ਚੁੱਪ ਰਹਿ ਕੇ ਹਿੰਦੂ ਬਹੁ ਗਿਣਤੀ ਤੱਤਾਂ ਨੂੰ ਖੁੱਲੀ ਛੋਟ ਦਿੰਦੇ ਰਹੇ।
Communalism
ਉਹ ਨਾ ਤਾਂ ਹਿੰਦੂ ਬਹੁ ਗਿਣਤੀਆਂ ਤੇ ਲਗਾਮ ਕੱਸ ਸਕੇ ਅਤੇ ਨਾ ਹੀ ਕੋਈ ਚਿਤਾਵਨੀ ਦੇ ਸਕੇ। ਇਸ ਨਾਲ ਉਨ੍ਹਾਂ ਤੱਤਾਂ ਨੂੰ ਹੋਰ ਛੋਟ ਮਿਲ ਗਈ। ਥਰੂਰ ਨੇ ਕਿਹਾ ਕਿ ਮੋਦੀ ਦੇ ਭਾਸ਼ਣਾਂ ਵਿਚ ਆਰਥਿਕ ਵਿਕਾਸ ਦਾ ਜ਼ਿਕਰ ਸਿਰਫ ਦਿਖਾਵੇ ਲਈ ਹੈ। ਉਨ੍ਹਾਂ ਕਿਹਾ ਕਿ ਮੋਦੀ ਦੇ ਜਾਣ ਦਾ ਸਮਾਂ ਆ ਗਿਆ ਹੈ। ਉਹ ਸਫਲ ਪ੍ਰਧਾਨਮੰਤਰੀ ਹੋ ਸਕਦੇ ਸੀ, ਜੇਕਰ ਅਸਲ ਵਿਚ ਵਿਕਾਸ ਤੇ ਧਿਆਨ ਦਿੰਦੇ ਪਰ ਇਹ ਹਿੰਦੂਵਾਦੀ ਤੱਤ, ਲਿਚਿੰਗ, ਘੱਟ ਗਿਣਤੀ ਅਤੇ ਦਲਿਤਾਂ ਤੇ ਹਮਲਿਆਂ ਵਿਚ ਹੋਰ ਵੀ ਵੱਧ ਕਿਰਿਆਸੀਲ ਹੋ ਗਏ।