ਅਕਾਲੀਆਂ ਦਾ ਕਿਲ੍ਹਾ ਢਾਹ ਕਾਂਗਰਸੀਆਂ ਨੇ ਕੀਤਾ ਸ਼ਾਹਕੋਟ 'ਤੇ ਕਬਜ਼ਾ
Published : May 31, 2018, 2:01 pm IST
Updated : Jun 25, 2018, 12:16 pm IST
SHARE ARTICLE
Shahkot Assembly Bypoll
Shahkot Assembly Bypoll

ਸ਼ਾਹਕੋਟ ਚੋਣਾਂ ਦਾ ਨਤੀਜਾ ਆ ਚੁੱਕਿਆ ਹੈ। ਵਿਧਾਨ ਸਭਾ ਤੇ ਨਗਰ ਨਿਗਮ ਚੋਣ ਤੋਂ ਬਾਅਦ ਕਾਂਗਰਸ ਨੇ ਇੱਕ ਵਾਰ ਫਿਰ ਅਪਣੀ ਜਿੱਤ ਦਾ ਝੰਡਾ ਲਹਿਰਾ ਦਿੱਤਾ ਹੈ।

ਜਲੰਧਰ, ਸ਼ਾਹਕੋਟ ਚੋਣਾਂ ਦਾ ਨਤੀਜਾ ਆ ਚੁੱਕਿਆ ਹੈ। ਵਿਧਾਨ ਸਭਾ ਤੇ ਨਗਰ ਨਿਗਮ ਚੋਣ ਤੋਂ ਬਾਅਦ ਕਾਂਗਰਸ ਨੇ ਇੱਕ ਵਾਰ ਫਿਰ ਅਪਣੀ ਜਿੱਤ ਦਾ ਝੰਡਾ ਲਹਿਰਾ ਦਿੱਤਾ ਹੈ। ਸ਼ਾਹਕੋਟ ਵਿਚ ਹਰਦੇਵ ਸਿੰਘ ਲਾਡੀ ਨੇ ਜਿੱਤ ਹਾਸਲ ਕਰ ਅਕਾਲੀਆਂ ਨੂੰ ਮੁੰਹਤੋੜ ਜਵਾਬ ਦਿੱਤਾ ਹੈ। ਇਸ ਨਤੀਜੇ ਵਿਚ ਕਾਂਗਰਸ ਦੇ ਉਮੀਦਾਰ ਹਰਦੇਵ ਸਿੰਘ ਲਾਡੀ ਨੇ 38801 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਹੈ|

Shahkot Bypoll Shahkot Bypollਵੋਟਾਂ ਦੀ ਗਿਣਤੀ ਦੌਰਾਨ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਲਗਾਤਾਰ ਅੱਗੇ ਚੱਲ ਰਹੇ ਸਨ ਅਤੇ ਅੰਤਮ ਚਰਨ 'ਤੇ ਆ ਕੇ ਹਰਦੇਵ ਸਿੰਘ ਲਾਡੀ ਨੇ 38801 ਵੋਟਾਂ ਨਾਲ ਬਹੁਤ ਵੱਡੀ ਜਿੱਤ ਹਾਸਿਲ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸ਼ਾਹਕੋਟ ਦੀ ਇਸ ਸੀਟ ਤੇ ਬਹੁਤ ਲੰਬੇ ਸਮੇਂ ਤੋਂ ਅਕਾਲੀਆਂ ਦਾ ਕਬਜ਼ਾ ਸੀ ਅਤੇ ਇਸਨੂੰ ਪੰਥਕ ਸੀਟ ਵਜੋਂ ਵੀ ਜਾਣਿਆ ਜਾਂਦਾ ਸੀ| 1992 ਤੋਂ ਬਾਅਦ ਕਾਂਗਰਸ ਨੇ 26 ਸਾਲ ਬਾਅਦ ਇਸ ਸੀਟ 'ਤੇ ਜਿੱਤ ਹਾਸਿਲ ਕੀਤੀ ਹੈ। ਨਤੀਜੇ ਆਉਣ ਤੋਂ ਬਾਅਦ ਕਾਂਗਰਸੀ ਆਗੂਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

CongressCongress ਚੋਣ ਦੌਰਾਨ ਮੁੱਖ ਮੁਕਾਬਲਾ ਕਾਂਗਰਸ  ਦੇ ਹਰਦੇਵ ਸਿੰਘ ਲਾਡੀ ਸ਼ੇਰੋਂਵਾਲੀਆ, ਅਕਾਲੀ ਦਲ ਦੇ ਨਾਇਬ ਸਿੰਘ ਕੋਹਾੜ ਅਤੇ ਆਮ ਆਦਮੀ ਪਾਰਟੀ ਦੇ ਰਤਨ ਸਿੰਘ ਕਾਕੜਕਲਾਂ ਦੇ ਵਿਚ ਸੀ। ਅਕਾਲੀ ਵਿਧਾਇਕ ਅਜੀਤ ਸਿੰਘ ਕੋਹਾੜ ਦੇ ਗੁਜ਼ਰਨ ਤੋਂ ਬਾਅਦ ਖਾਲੀ ਹੋਈ ਇਸ ਸੀਟ ਉੱਤੇ 28 ਮਈ ਨੂੰ ਮਤਦਾਨ ਹੋਇਆ ਸੀ। 
ਸਾਬਕਾ ਕੈਬਿਨਟ ਮੰਤਰੀ ਅਤੇ ਸ਼ਾਹਕੋਟ ਤੋਂ ਵਿਧਾਇਕ ਅਜੀਤ ਸਿੰਘ ਕੋਹਾੜ ਦੇ ਸਵਰਗਵਾਸ ਕਾਰਨ ਇਹ ਸੀਟ ਖਾਲੀ ਹੋਈ ਹੈ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਰਾਹੁਲ ਗਾਂਧੀ ਨੂੰ ਤਿੰਨ ਨਾਮਾਂ 'ਤੇ ਸੁਝਾ ਦਿੱਤੇ ਸਨ। ਇਹਨਾਂ ਵਿਚ ਕੇਵਲ ਸਿੰਘ ਢਿੱਲੋਂ, ਲਾਲ ਸਿੰਘ ਅਤੇ ਹਰਦੇਵ ਸਿੰਘ ਲਾਡੀ ਸ਼ਾਮਲ ਸਨ।  .

Sunil JakharSunil Jakharਕਾਂਗਰਸ ਨੇ ਪੰਜਾਬ ਵਿਧਾਨ ਸਭਾ ਚੋਣ 2017 ਵਿਚ ਲਾਡੀ ਨੂੰ ਉਮੀਦਵਾਰ ਬਣਾਇਆ ਸੀ। ਲਾਡੀ ਸ਼ਾਹਕੋਟ ਵਿਧਾਨ ਸਭਾ ਚੋਣ ਵਿਚ ਅਕਾਲੀ ਦਲ ਦੇ ਅਜੀਤ ਸਿੰਘ ਕੋਹਾੜ ਦੇ ਮੁਕਾਬਲੇ ਚੋਣ ਮੈਦਾਨ ਵਿਚ ਸਨ ਅਤੇ ਘੱਟ ਵੋਟਾਂ ਦੇ ਅੰਤਰ ਵਲੋਂ ਚੋਣ ਹਾਰ ਗਏ ਸਨ। ਜਿਥੇ ਕਾਂਗਰਸੀ ਇਸ ਜਿੱਤ ਦੀ ਖੁਸ਼ੀ ਮਨਾ ਰਹੇ ਹਨ ਉਥੇ ਹੀ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਨੇ ਵੋਟ ਮਸ਼ੀਨ ਨਾਲ ਛੇੜਛਾੜ ਕਰਨ ਦੇ ਦੋਸ਼ ਲਗਾਏ ਹਨ। ਬਹੁਤ ਲੰਮੇ ਸਮੇਂ ਤੋਂ ਪੂਰੇ ਪੰਜਾਬ ਦੀ ਸਿਆਸਤ ਸ਼ਾਹਕੋਟ ਦੀ ਚੋਣ ਵਿੱਚ ਲੱਗੀ ਹੋਈ ਸੀ ਅਤੇ ਅੱਜ ਨਤੀਜੇ ਦੌਰਾਨ ਕਾਂਗਰਸ ਨੇ ਇਹ ਮੈਦਾਨ ਬਹੁਤ ਵੱਡੀ ਜਿੱਤ ਨਾਲ ਫਤਿਹ ਕਰ ਲਿਆ ਹੈ|

Shahkot Bypoll Shahkot Bypoll

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement