
ਹਲਕਾ ਸ਼ਾਹਕੋਟ ਦੀ ਹੋ ਰਹੀ ਜ਼ਿਮਨੀ ਚੋਣ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ 'ਚ ਚੋਣ ਪ੍ਰਚਾਰ ...
ਸ਼ਾਹਕੋਟ/ਮਲਸੀਆਂ, 21 ਮਈ (ਏ.ਐਸ. ਅਰੋੜਾ) : ਹਲਕਾ ਸ਼ਾਹਕੋਟ ਦੀ ਹੋ ਰਹੀ ਜ਼ਿਮਨੀ ਚੋਣ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੇ ਜ਼ੋਨ ਨੰਬਰ 8 ਦੇ ਇੰਚਾਰਜ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਅਪਣੇ ਸਾਥੀ ਹਰਪ੍ਰਤਾਪ ਸਿੰਘ ਅਜਨਾਲਾ ਵਿਧਾਇਕ, ਭਗਵੰਤਪਾਲ ਸਿੰਘ ਸੱਚਰ ਪ੍ਰਧਾਨ ਜ਼ਿਲ੍ਹਾ ਕਾਂਗਰਸ ਦਿਹਾਤੀ ਅੰਮ੍ਰਿਤਸਰ ਦੇ ਨਾਲ ਅੱਜ ਹਲਕੇ ਦੇ ਪਿੰਡ ਨੰਗਲ ਅੰਬੀਆਂ, ਕੰਨੀਆ
Sukhwinder Singh Sarkaria
ਕਲਾਂ ਅਤੇ ਕੰਨੀਆ ਖੁਰਦ ਵਿਖੇ ਲੋਕਾਂ ਨਾਲ ਕੀਤੀਆਂ ਭਰਵੀਆਂ ਚੋਣ ਮੀਟਿੰਗਾਂ ਦੌਰਾਨ ਕਿਹਾ ਕਿ ਹਲਕਾ ਸ਼ਾਹਕੋਟ ਦੇ ਵਾਸੀਆਂ ਤੋਂ ਮਿਲ ਰਹੇਂ ਭਰਵੇਂ ਸਹਿਯੋਗ ਸਦਕਾ ਲਾਡੀ ਸ਼ੇਰੋਵਾਲੀਆ ਵੱਡੀ ਲੀਡ ਨਾਲ ਸ਼ਾਹਕੋਟ ਸੀਟ ਜਿਤਣਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਵੋਟਰ ਅਪਣੇ ਹਲਕੇ ਦਾ ਵਿਕਾਸ ਕਰਵਾਉਣ ਖ਼ਾਤਰ ਲਾਡੀ ਸ਼ੇਰੋਵਾਲੀਆ ਨੂੰ ਇਸ ਚੋਣ 'ਚ ਜਿਤਾਉਣ ਲਈ ਆਪ ਖ਼ੁਦ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ।