
2022 ਦੀਆਂ ਵਿਧਾਨ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਹੁਣ ਤੋਂ ਹੀ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ।
ਚੰਡੀਗੜ੍ਹ: 2022 ਦੀਆਂ ਵਿਧਾਨ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਹੁਣ ਤੋਂ ਹੀ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ। ਇਸ ਸਿਆਸੀ ਜੰਗ ਦਾ ਅਹਿਮ ਕਿਰਦਾਰ ਹੋਣ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਾਫੀ ਸਮੇਂ ਤੋਂ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਕਿਸ ਪਾਰਟੀ ਵੱਲੋਂ ਸਿਆਸੀ ਮੈਦਾਨ ਵਿਚ ਉਤਰਨਗੇ। ਪਰ ਹੁਣ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੇ ਤਾਜ਼ਾ ਟਵੀਟ ਨੇ ਕਿਆਸਾਂ ਦੇ ਬਜ਼ਾਰ ਨੂੰ ਹੋਰ ਗਰਮ ਕਰ ਦਿੱਤਾ ਹੈ।
Tweet
ਨਵਜੋਤ ਕੌਰ ਸਿੱਧੂ ਨੇ ਬੀਤੇ ਦਿਨੀਂ ਇਕ ਟਵੀਟ ਕੀਤਾ ਸੀ, ਜਿਸ ਵਿਚ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਭਾਜਪਾ ਨਾਲ ਕੋਈ ਸ਼ਿਕਵਾ ਨਹੀਂ ਹੈ। ਉਹਨਾਂ ਨੇ ਟਵੀਟ ਵਿਚ ਲਿਖਿਆ, ‘ ਸਾਨੂੰ ਭਾਜਪਾ ਨਾਲ ਕੋਈ ਸ਼ਿਕਵਾ ਨਹੀਂ ਹੈ, ਅਕਾਲੀ ਦਲ ਪੰਜਾਬ ਨੂੰ ਲੁੱਟ ਰਿਹਾ ਸੀ, ਕੋਈ ਸੁਣ ਨਹੀਂ ਰਿਹਾ ਸੀ। ਭਾਜਪਾ ਵਰਕਰਾਂ ਨਾਲ ਅਜਿਹਾ ਵਰਤਾਅ ਕੀਤਾ ਗਿਆ ਜਿਵੇਂ ਉਹ ਸਰਕਾਰ ਦਾ ਹਿੱਸਾ ਨਹੀਂ ਹਨ। ਇਸ ਲਈ ਭਾਜਪਾ ਹਾਰ ਗਈ, ਭਾਜਪਾ ਇਕੱਲੀ ਚੋਣਾਂ ਜਿੱਤ ਸਕਦੀ ਹੈ’।
Navjot Sidhu
ਨਵਜੋਤ ਕੌਰ ਸਿੱਧੂ ਨੇ ਅਪਣੇ ਟਵੀਟ ਜ਼ਰੀਏ ਭਾਜਪਾ ਨੂੰ ਯਕੀਨ ਦਿਵਾਇਆ ਕਿ ਅਕਾਲੀ ਦਲ ਤੋਂ ਵੱਖ ਹੋ ਕੇ ਵੀ ਉਹ ਅਸਾਨੀ ਨਾਲ ਅਪਣੇ ਦਮ ‘ਤੇ ਚੋਣ ਜਿੱਤ ਸਕਦੀ ਹੈ। ਨਵਜੋਤ ਕੌਰ ਸਿੱਧੂ ਦੇ 'ਤੇ ਲੋਕ ਕਮੈਂਟ ਵੀ ਕਰ ਰਹੇ ਹਨ। ਇਕ ਵਿਅਕਤੀ ਨੇ ਲਿਖਿਆ ਕਿ ਜੇਕਰ ਨਵਜੋਤ ਸਿੱਧੂ ਕਿਸੇ ਕਾਰਨ ਕਰਕੇ ਭਾਜਪਾ ਨਹੀਂ ਛੱਡਦੇ ਤਾਂ ਉਹ ਸਰਕਾਰ ਵਿਚ ਹੁਣ ਕਿਸੇ ਮੰਤਰੀ ਅਹੁਦੇ ‘ਤੇ ਹੁੰਦੇ।
Tweet
ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ 2016 ਵਿਚ ਭਾਜਪਾ ਨੂੰ ਅਲ਼ਵਿਦਾ ਕਿਹਾ ਸੀ, ਉਸ ਸਮੇਂ ਉਹਨਾਂ ਨੇ ਭਾਜਪਾ ਨੂੰ ਅਕਾਲੀ ਦਲ ਦਾ ਸਾਥ ਛੱਡ ਕੇ ਪੰਜਾਬ ਵਿਚ ਇਕੱਲੇ ਚੋਣ ਲੜਨ ਦੀ ਸਲਾਹ ਦਿੱਤੀ ਸੀ। ਭਾਜਪਾ ਆਗੂਆਂ ਵੱਲ਼ੋਂ ਇਨਕਾਰ ਕਰਨ ਤੋਂ ਬਾਅਦ ਉਹਨਾਂ ਨੇ ਭਾਜਪਾ ਨੂੰ ਛੱਡ ਦਿੱਤਾ ਸੀ। ਇਸ ਤੋਂ ਬਾਅਦ ਉਹਨਾਂ ਨੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ। ਲੋਕ ਸਭਾ ਚੋਣਾਂ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਤਿੱਖੇ ਹਮਲੇ ਕੀਤੇ ਸਨ।