
- ਮੌਤ ਤੋਂ ਪਹਿਲਾਂ ਦੀ ਉਹ ਰਾਤ ਜਦੋਂ ਇੰਦਰਾ ਗਾਂਧੀ ਨੇ ਬੈਚੇਨੀ ਨਾਲ ਗੁਜਾਰੀ
ਨਵੀਂ ਦਿੱਲੀ :31 ਅਕਤੂਬਰ ਦੀ ਤਾਰੀਖ ਭਾਰਤ ਦੇ ਇਤਿਹਾਸ ਵਿਚ ਅਹਿਮ ਸਥਾਨ ਹੈ, ਇਸ ਦਿਨ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਸਦੇ ਸਰੱਖਿਆ ਗਾਰਡਾਂ ਦੁਆਰਾ ਹੱਤਿਆ ਕਰ ਦਿੱਤੀ ਸੀ । ਇਥੇ ਜ਼ਿਕਰਯੋਗ ਹੈ ਕਿ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਇਸ ਦਿਨ ਦੀ ਸਵੇਰੇ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਵੱਲੋਂ ਹੱਤਿਆ ਕਰ ਦਿੱਤੀ ਸੀ। ਸੁਰੱਖਿਆ ਗਾਰਡ ਜੋ ਪੰਜਾਬੀ ਸਿੱਖ ਪਰਿਵਾਰ ਨਾਲ ਸੰਬੰਧਿਤ ਸਨ, ਜਿੰਨਾਂ ਨੇ ਸ਼੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ‘ਤੇ ਕੀਤੇ ਗਏ ਫੌਜ਼ੀ ਹਮਲੇ ਦੇ ਵਿਰੋਧ ਵਿਚ ਇੰਦਰਾ ਗਾਂਧੀ ‘ਤੇ ਹਮਲਾ ਕੀਤਾ ਗਿਆ , ਜਿਸ ਹਮਲੇ ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ । ਜਿਸ ਤੋਂ ਬਆਦ ਤੋਂ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਸਿੱਖਾਂ ਦਾ ਕਤਲੇਆਮ ਹੋਇਆ ਸੀ । ਇੰਦਰਾ ਗਾਂਧੀ 1966 ਤੋਂ 1977 ਵਿੱਚ ਲਗਾਤਾਰ ਤਿੰਨ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਅਤੇ ਉਸ ਤੋਂ ਬਾਅਦ 1980 ਵਿੱਚ ਦੁਬਾਰਾ ਇਸ ਪਦ ਉੱਤੇ ਪਹੁੰਚੀ ਅਤੇ 31 ਅਕਤੂਬਰ 1984 ਨੂੰ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ
Indra Gandhi
ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਹੀ ਆਪਣਾ ਰੈਲੀ ਵਿਚ ਕੀਤਾ ਜਾਣ ਵਾਲਾ ਭਾਸ਼ਣ ਬਦਲ ਦਿੱਤਾ ਅਤੇ ਜਨਤਾ ਦੇ ਸਾਹਮਣੇ ਅਜਿਹਾ ਕੁੱਝ ਕਹਿ ਦਿੱਤਾ । ਮੌਤ ਤੋਂ ਇੱਕ ਦਿਨ ਪਹਿਲਾਂ ਇੰਦਰਾ ਗਾਂਧੀ ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਦੁਪਹਿਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨਾ ਸੀ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਨੂੰ ਭਾਸ਼ਣ ਲਿਖ ਕੇ ਤਿਆਰ ਕੀਤਾ ਗਿਆ ਸੀ । ਇੰਦਰਾ ਗਾਂਧੀ ਹਮੇਸ਼ਾ ਦੀ ਤਰ੍ਹਾਂ ਉਸੇ ਭਾਸ਼ਣ ਨੂੰ ਜਨਤਾ ਦੇ ਸਾਹਮਣੇ ਪੜ੍ਹਦੀ ਪਰ ਉਸ ਦਿਨ ਅਜਿਹਾ ਨਹੀਂ ਹੋਇਆ। ਇੰਦਰਾ ਗਾਂਧੀ ਨੇ ਉਸ ਲਿਖੇ ਭਾਸ਼ਣ ਨੂੰ ਖੋਲਿਆ ਤੱਕ ਨਹੀਂ ਅਤੇ ਜਨਤਾ ਨੂੰ ਇਵੇਂ ਹੀ ਮੁਖਾਤਬ ਹੋਣ ਲੱਗੀ ।
Indra -soniaਇੰਦਰਾ ਗਾਂਧੀ ਨੇ ਆਪਣੇ ਭਾਸ਼ਣ ਵਿੱਚ ਆਪਣੀ ਮੌਤ ਦਾ ਜਿਕਰ ਕਰ ਦਿੱਤਾ । ਇੰਦਰਾ ਗਾਂਧੀ ਦੇ ਸ਼ਬਦ ਸਨ ਕਿ ਮੈਂ ਅੱਜ ਇੱਥੇ ਹਾਂ, ਕੱਲ੍ਹ ਸ਼ਾਇਦ ਇੱਥੇ ਨਹੀਂ ਰਹੂੰ.... ਜਦੋਂ ਮੈਂ ਮਰਾਂਗੀ ਤਾਂ ਮੇਰੇ ਖੂਨ ਦਾ ਇੱਕ-ਇੱਕ ਕਤਰਾ ਭਾਰਤ ਨੂੰ ਮਜਬੂਤ ਕਰਨ ਵਿੱਚ ਲੱਗੇਗਾ। ਅਗਲੇ ਦਿਨ 31 ਅਕਤੂਬਰ ਨੂੰ ਇੰਦਰਾ ਗਾਂਧੀ ਦੇ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਸੀ । ਮੌਤ ਤੋਂ ਪਹਿਲਾਂ ਦੀ ਉਹ ਰਾਤ ਜਦੋਂ ਇੰਦਰਾ ਗਾਂਧੀ ਨੇ ਬੈਚੇਨੀ ਨਾਲ ਗੁਜਾਰੀ , ਉਸ ਦੀਆਂ ਅੱਖਾਂ ਨੀਂਦ ਨਾ ਆਈ ਜਿਸ ਕਾਰਨ ਉਹ ਸੋਂ ਨਹੀਂ ਸਕੀ ਸਕੇ । ਉਸ ਰਾਤ ਸੋਨੀਆ ਗਾਂਧੀ ਉਸ ਦੇ ਨਾਲ ਸੀ। ਜਿਨਾਂ ਨੇ ਬਆਦ ਇਸ ਘਟਨਾ ਕ੍ਮ ਦਾ ਜ਼ਿਕਰ ਕੀਤਾ । ਉਨ੍ਹਾਂ ਕਿਹਾ ਕਿ ਉਹ ਪੂਰੀ ਰਾਤ ਸੋਂ ਨਾ ਸਕੀ। ਜਦੋਂ ਇੰਦਰਾ ਗਾਂਧੀ ਆਪਣੇ ਘਰ ਤੋਂ ਨੌਂ ਵਜ ਕੇ ਦਸ ਮਿੰਟ ਉੱਤੇ ਬਾਹਰ ਨਿਕਲ ਰਹੀ ਸੀ, ਉਸ ਵਕਤ ਹੀ ਉਸ ਦੇ ਸੁਰੱਖਿਆ ਗਾਰਡਾਂ ਨੇ ਗੋਲੀਆ ਮਾਰ ਕੇ ਹੱਤਿਆ ਕਰ ਦਿੱਤੀ।