ਅਕਾਲੀ-ਕਾਂਗਰਸੀ ਜਮ ਕੇ ਲੜੇ
Published : Oct 31, 2017, 10:29 pm IST
Updated : Jul 24, 2018, 12:55 pm IST
SHARE ARTICLE
Akali and Congress Fighting
Akali and Congress Fighting

ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਵਿਚ ਕਰੀਬ ਦੋ ਵਜੇ ਅਕਾਲੀਆਂ ਅਤੇ ਕਾਂਗਰਸੀਆਂ ਵਿਚ ਹਿੰਸਕ ਝੜਪ ਹੋਣ ਦੀ ਖ਼ਬਰ ਹੈ।

ਗੁਰਦਾਸਪੁਰ, 31 ਅਕਤੂਬਰ (ਹੇਮੰਤ ਨੰਦਾ) : ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਵਿਚ ਕਰੀਬ ਦੋ ਵਜੇ ਅਕਾਲੀਆਂ ਅਤੇ ਕਾਂਗਰਸੀਆਂ ਵਿਚ ਹਿੰਸਕ ਝੜਪ ਹੋਣ ਦੀ ਖ਼ਬਰ ਹੈ। ਇਸ ਵਿਚ ਸਾਬਕਾ ਅਕਾਲੀ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੇ ਬੇਟੇ ਅਤੇ ਉਸ ਦੇ ਦੋ ਹੋਰ ਦੋਸਤਾਂ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਉਨ੍ਹਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭਰਤੀ ਕਰਵਾਇਆ ਗਿਆ ਜਿਥੇ ਉਨ੍ਹਾਂ ਦੀ ਹਾਲਤ ਨੂੰ ਵੇਖਦਿਆਂ ਅੰਮ੍ਰਿਤਸਰ ਰੈਫ਼ਰ ਕਰ ਦਿਤਾ ਗਿਆ।
ਅਮਰਜੋਤ ਸਿੰਘ ਜੋ ਗੰਭੀਰ ਹਾਲਤ ਵਿਚ ਸਨ, ਨੇ ਸਿਵਲ ਹਸਪਤਾਲ ਵਿਚ ਦਸਿਆ ਕਿ ਉਹ ਅਪਣੀ ਗੱਡੀ 'ਤੇ ਜਾ ਰਹੇ ਸਨ ਤਾਂ ਅਚਾਨਕ ਦੂਜੀ ਸਾਈਡ ਤੋਂ ਸਾਡੇ 'ਤੇ ਹਵਾਈ ਫ਼ਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਉਹ ਵਾਪਸ ਜਾਣ ਲੱਗੇ ਤਾਂ ਕਾਂਗਰਸ ਦੇ ਕੁੱਝ ਨੌਜਵਾਨਾਂ ਅਤੇ ਬਾਹਰ ਤੋਂ ਮੰਗਵਾਏ ਲਗਭਗ 10-15 ਮੁੰਡਿਆਂ ਨੇ ਉਨ੍ਹਾਂ 'ਤੇ ਕਿਰਚ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿਤਾ। ਉਨ੍ਹਾਂ ਨੇ ਗੁਰਦਾਸਪੁਰ ਦੇ ਕਾਂਗਰਸੀ ਵਿਧਾਇਕ 'ਤੇ ਵੀ ਦੋਸ਼ ਲਾਇਆ ਕਿ ਉਨ੍ਹਾਂ ਦੀ ਸ਼ਹਿ ਉੱਤੇ ਇਸ ਘਟਨਾ ਨੂੰ ਅੰਜਾਮ ਦਿਤਾ ਗਿਆ ਹੈ। ਅੰਮ੍ਰਿਤਸਰ ਰੈਫ਼ਰ ਹੋਣ ਵਾਲਿਆਂ ਵਿਚ ਅਮਰਜੋਤ ਸਿੰਘ ਪੁੱਤਰ ਗੁਰਬਚਨ ਸਿੰਘ ਬੱਬੇਹਾਲੀ ਵਾਸੀ ਪਿੰਡ ਬੱਬੇਹਾਲੀ, ਸਿਕੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਗੁਰਦਾਸਪੁਰ ਅਤੇ ਗਗਨਦੀਪ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਪਿੰਡ ਬੱਬੇਹਾਲੀ ਸ਼ਾਮਲ ਹਨ। ਡਾਕਟਰਾਂ ਨੇ ਦਸਿਆ ਕਿ ਉਨ੍ਹਾਂ ਦਾ ਮੈਡੀਕਲ ਵੀ ਅੰਮ੍ਰਿਤਸਰ ਵਿਚ ਹੀ ਕਰਵਾਇਆ ਜਾਵੇਗਾ। ਦੂਜੇ ਪਾਸੇ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਪੁੱਜੇ ਕਾਂਗਰਸੀਆਂ ਦੀ ਪਛਾਣ ਗੁਰਮੁਖ ਸਿੰਘ ਪੁੱਤਰ ਪ੍ਰੀਤਮ ਸਿੰਘ, ਨਵਜੋਤ ਸਿੰਘ ਪੁੱਤਰ ਇਕਬਾਲ ਸਿੰਘ, ਗੁਰਮੀਤ ਸਿੰਘ  ਪੁੱਤਰ ਤਰਲੋਕ ਸਿੰਘ ਅਤੇ ਗੁਰਮੀਤ ਸਿੰਘ ਪੁੱਤਰ ਸੋਹਨ ਸਿੰਘ ਸਾਰੇ ਨਿਵਾਸੀ ਪਿੰਡ ਬੱਬੇਹਾਲੀ  ਵਜੋਂ ਹੋਈ ਹੈ। ਉਨ੍ਹਾਂ ਦਸਿਆ ਕਿ ਅੱਜ ਪਿੰਡ ਵਿਚ ਪੰਚਾਇਤ ਦਾ ਇਜਲਾਸ ਸੀ ਅਤੇ ਕਈ ਮਤੇ ਪਾਸ ਹੋਣੇ ਸਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਾਬਕਾ ਵਿਧਾਇਕ ਗੁਰਬਚਨ ਸਿੰਘ ਨੇ ਲਲਕਾਰੇ ਮਾਰਦੇ ਹੋਏ ਸਾਡੇ 'ਤੇ ਹਮਲਾ ਕਰਨ ਲਈ 15-20 ਮੁੰਡਿਆਂ ਨੂੰ ਕਿਹਾ। ਹਾਲਾਂਕਿ ਦੋਨੋਂ ਧਿਰਾਂ ਵਲੋਂ ਇਕ ਦੂਜੇ ਉੱਤੇ ਇਲਜ਼ਾਮ ਲਾਏ ਜਾ ਰਹੇ ਹਨ ਪਰ ਸੱਚਾਈ ਕੀ ਹੈ? ਉਹ ਅਜੇ ਤਕ ਲੁਕੀ ਹੋਈ ਹੈ। 


ਜਦ ਇਸ ਸਬੰਧੀ ਗੁਰਦਾਸਪੁਰ ਦੇ ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਸਿਆ ਕਿ ਜਾਂਚ ਵਿਚ ਪਾਇਆ ਕਿ ਕੋਈ ਗੋਲੀ ਨਹੀਂ ਚੱਲੀ। ਪਿੰਡ ਵਿਚ ਹੀ ਪਿੰਡ ਦੀ ਪੰਚਾਇਤ ਦਾ ਮਤਾ ਪਾਸ ਕਰਵਾਉਣਾ  
ਸੀ ਜਿਸ ਦੇ ਚਲਦੇ ਦੋਵੇਂ ਅਕਾਲੀ-ਕਾਂਗਰਸੀ ਗੁੱਟ ਆਪਸ ਵਿਚ ਭਿੜ ਗਏ ਜਿਸ ਵਿਚ ਅਮਰਜੋਤ ਸਮੇਤ ਕਈ ਹੋਰਨਾਂ ਨੂੰ ਵੀ ਸੱਟਾਂ ਆਈਆਂ ਹਨ। ਉਨ੍ਹਾਂ ਕਿਹਾ ਕਿ ਇਸ ਹਮਲੇ ਵਿਚ ਕਿਰਚ ਜਾਂ ਤੇਜ਼ਧਾਰ ਹਥਿਆਰ ਦਾ ਇਸਤੇਮਾਲ ਨਹੀਂ ਕੀਤਾ ਸਗੋਂ ਅੰਮ੍ਰਿਤਧਾਰੀ ਕਿਰਪਾਨ ਦਾ ਇਸਤੇਮਾਲ ਹੋਇਆ ਹੈ । ਅਮਰਜੋਤ ਨੂੰ ਫਿਲਹਾਲ ਅੰਮ੍ਰਿਤਸਰ ਰੈਫ਼ਰ ਕਰ ਦਿਤਾ ਹੈ। ਬਾਕੀ ਜ਼ਖ਼ਮੀ ਅਜੇ ਵੀ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਐਸ.ਐਸ.ਪੀ. ਨੇ ਦਸਿਆ ਕਿ ਸਾਰਿਆਂ ਦੇ ਬਿਆਨ ਕਲਮਬੰਦ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਕੀਮਤ 'ਤੇ ਮਾਹੌਲ ਨੂੰ ਖ਼ਰਾਬ ਨਹੀਂ ਹੋਣ ਦਿਤਾ ਜਾਵੇਗਾ।ਕੀ ਕਹਿੰਦੇ ਹਨ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ:ਜਦ ਇਸ ਸਬੰਧੀ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨਾਲ ਸੰਪਕਰ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੈਂ ਅਤੇ ਬਲਜੀਤ ਸਿੰਘ ਪਾਹੜਾ ਪ੍ਰਧਾਨ ਯੂਥ ਕਾਂਗਰਸ ਦੋਵੇਂ ਦੀ ਹਿਮਾਚਲ 'ਚ ਹੋ ਰਹੀਆਂ ਚੋਣਾਂ 'ਚ ਡਲਹੋਜੀ ਵਿਖੇ ਆਬਜ਼ਰਵਰ ਦੇ ਤੌਰ 'ਤੇ ਡਿਊਟੀ ਲੱਗੀ ਹੋਈ ਹੈ। ਮੈਨੂੰ ਮਿਲੀ ਜਾਣਕਾਰੀ ਮੁਤਾਬਕ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਇਸ ਘਟਨਾ ਨੂੰ ਰਾਜਨੀਤਕ ਮੋੜ ਦੇਣਾ ਚਾਹੁੰਦਾ ਹੈ। ਅਸਲ ਵਿਚ ਪਿੰਡ ਦੇ ਹੀ ਲੋਕ ਪਿੰਡ ਦੇ ਲੋਕ ਦੋ ਪੰਚਾਇਤਾਂ ਚਾਹੁੰਦੇ ਹਨ ਜਿਸ ਕਾਰਨ ਤਹਿਸੀਲਦਾਰ, ਨਾਇਬ ਤਹਿਸੀਲਦਾਰ ਆਦਿ ਪਿੰਡ ਬੱਬੇਹਾਲੀ ਬੁਲਾਏ ਹੋਏ ਸਨ। ਇਸੇ ਦੌਰਾਨ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਨੇ ਅਪਣੇ ਸਾਥੀਆਂ ਸਮੇਤ ਹੁੱਲੜਬਾਜ਼ੀ ਕਰ ਕੇ ਮਾਹੌਲ ਨੂੰ ਤਣਾਅਪੂਰਨ ਬਣਾ ਦਿਤਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement