ਭਾਜਪਾ, ਬਾਦਲ ਅਕਾਲੀ ਦਲ ਦੀ ਥਾਂ, ਰਾਸ਼ਟਰੀ ਸਿੱਖ ਸੰਗਤ ਨੂੰ ਦਿਵਾਉਣ ਲਈ ਕਾਹਲੀ!
Published : Oct 26, 2017, 11:06 pm IST
Updated : Jul 24, 2018, 1:16 pm IST
SHARE ARTICLE
Rajnath Singh
Rajnath Singh

ਰਾਸ਼ਟਰੀ ਸਿੱਖ ਸੰਗਤ (ਆਰ ਐਸ ਐਸ) ਦੇ ਦਿਲੀ ਵਿਚ, ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਕੀਤੇ ਗਏ ਸ਼ਰਧਾਂਜਲੀ ਸਮਾਗਮ

ਨਵੀਂ ਦਿਲੀ, (ਅਮਨਦੀਪ ਸਿੰਘ): ਰਾਸ਼ਟਰੀ ਸਿੱਖ ਸੰਗਤ (ਆਰ ਐਸ ਐਸ) ਦੇ ਦਿਲੀ ਵਿਚ, ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਕੀਤੇ ਗਏ ਸ਼ਰਧਾਂਜਲੀ ਸਮਾਗਮ ਦੀ ਅਹਿਮ ਗੱਲ ਇਹ ਰਹੀ ਕਿ ਅਕਾਲੀ ਦਲ ਦੀ ਗ਼ੈਰ-ਹਾਜ਼ਰੀ ਵਾਲੇ ਸਮਾਗਮ ਵਿਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਐਲਾਨ ਕੀਤਾ ਕਿ, ''ਕੇਂਦਰ ਸਰਕਾਰ ਨੇ ਵਿਦੇਸ਼ੀ ਸਿੱਖਾਂ ਦੀ ਕਾਲੀ ਸੂਚੀ ਵਿਚੋਂ 100 ਨਾਵਾਂ ਨੂੰ ਰੱਦ ਕਰ ਦਿਤਾ ਹੈ ਤੇ ਨਵੰਬਰ 1984 ਦੇ ਕਤਲੇਆਮ ਦੀ ਪੜਤਾਲ ਲਈ ਐਸਆਈਟੀ ਬਣਾਈ ਗਈ ਹੈ ਤੇ ਕਈ ਮਾਮਲੇ ਖੋਲ੍ਹੇ ਗਏ ਹਨ ਤੇ ਚਾਰਜਸ਼ੀਟ ਪੇਸ਼ ਕੀਤੀ ਜਾ ਰਹੀ ਹੈ।'' ਦਰਅਸਲ ਕੇਂਦਰੀ ਗ੍ਰਹਿ ਮੰਤਰੀ ਦੇ ਇਸ ਐਲਾਨ ਤੋਂ ਸਪੱਸ਼ਟ ਜਾਪ ਰਿਹਾ ਹੈ ਕਿ ਉਹ ਅਕਾਲੀਆਂ ਨੂੰ ਪਾਸੇ ਕਰ ਕੇ, ਸਿੱਖਾਂ ਦੇ ਪੁਰਾਣੇ ਤੇ ਜਜ਼ਬਾਤੀ ਮੁੱਦਿਆਂ ਦੇ ਸਹਾਰੇ ਰਾਸ਼ਟਰੀ ਸਿੱਖ ਸੰਗਤ ਰਾਹੀਂ ਸਿੱਧੇ ਤੌਰ 'ਤੇ ਸਿੱਖਾਂ ਨਾਲ ਜੁੜਨਾ ਚਾਹੁੰਦੇ ਹਨ। ਇਸ ਕਰ ਕੇ ਆਉਣ ਵਾਲੇ ਦਿਨਾਂ ਵਿਚ ਅਕਾਲੀ ਦਲ ਨਾਲ ਭਾਜਪਾ ਤੇ ਆਰ.ਐਸ.ਐਸ ਦੇ ਰਿਸ਼ਤੇ ਕੁੱਝ ਹੋਰ ਰੁਖ਼ ਅਖਤਿਆਰ ਕਰ ਸਕਦੇ ਹਨ।
ਬੀਜੇਪੀ ਨੇਤਾ ਮਹਿਸੂਸ ਕਰਦੇ ਹਨ ਕਿ ਅਕਾਲੀ ਦਲ (ਬਾਦਲ) ਅਪਣੀ ਸਾਖ ਲਗਾਤਾਰ ਗਵਾਉਂਦਾ ਚਲਾ ਆ ਰਿਹਾ ਹੈ ਤੇ ਸਿੱਖ ਚਾਹੁੰਦੇ ਹਨ ਕਿ ਬਾਦਲ ਪ੍ਰਵਾਰ ਦੀ ਬੰਧੂਆ ਬਣ ਚੁੱਕੀ ਪਾਰਟੀ ਕਿਉਂਕਿ ਪ੍ਰਵਾਰ ਦੇ ਭਲੇ ਤੋਂ ਅੱਗੇ ਦੀ ਗੱਲ ਸੋਚ ਹੀ ਨਹੀਂ ਸਕਦੀ, ਇਸ ਲਈ ਸਿੱਖੀ ਦੇ ਹੱਕਾਂ ਅਧਿਕਾਰਾਂ ਦੀ ਰਾਖੀ ਲਈ ਕੋਈ ਨਵੀਂ ਸਿੱਖ ਪਾਰਟੀ ਹੋਂਦ ਵਿਚ ਆਉਂਣੀ ਹੀ ਚਾਹੀਦੀ ਹੈ। ਪਰ ਸਿੱਖ ਇਸ ਗੱਲੋਂ ਵੀ ਦੁਖੀ ਹਨ ਕਿ ਕੋਈ ਵੀ ਸਿੱਖ ਆਗੂ ਸਹੀ ਸਲਾਮਤ ਹਾਲਤ ਵਿਚ ਨਹੀਂ ਰਹਿ ਗਿਆ ਜੋ ਨਵੀਂ ਪਾਰਟੀ ਦੀ ਅਗਵਾਈ ਕਰ ਸਕੇ। ਇਸ ਲਈ ਸਿੱਖ ਮੰਗਾਂ ਨੂੰ ਕੇਂਦਰ ਕੋਲੋਂ ਮਨਵਾ ਦੇਣ ਦੀ ਗੱਲ ਕਰ ਕੇ, ਆਰ.ਐਸ.ਐਸ ਚਾਹੁੰਦੀ ਹੈ ਕਿ ਸਿੱਖਾਂ ਨੂੰ ਭਾਜਪਾ ਦੀ ਕਾਇਮ ਕੀਤੀ ਆਰ.ਐਸਐਸ ਨਾਲ ਜੋੜਿਆ ਜਾਏ, ਸਿੱਖ ਗੁਰੂਆਂ ਦੀ ਖ਼ੂਬ ਪ੍ਰਸ਼ੰਸਾ ਕੀਤੀ ਜਾਏ ਤੇ ਸਿੱਖਾਂ ਨੂੰ ਸੁਨੇਹਾ ਦਿਤਾ ਜਾਏ ਕਿ ਰਾਸ਼ਟਰੀ ਸਿੱਖ ਸੰਗਤ ਹੀ, ਸਿੱਖਾਂ ਦੀਆਂ ਸਾਰੀਆਂ ਮੰਗਾਂ ਮਨਵਾ ਕੇ ਦੇ ਸਕਦੀ ਹੈ। 


ਇਧਰ ਆਮ ਸ਼ਰਧਾਵਾਨ ਸਿੱਖਾਂ ਦੇ ਰੋਹ ਨੂੰ ਵੇਖ ਕੇ ਅਕਾਲੀ ਦਲ (ਬਾਦਲ) ਅਤੇ ਅਕਾਲ ਤਖ਼ਤ ਨੂੰ, ਆਖ਼ਰੀ ਮੌਕੇ ਤੇ ਆ ਕੇ, ਆਰ.ਐਸ.ਐਸ ਸਮਾਗਮ ਦਾ ਬਾਈਕਾਟ ਕਰਨ ਲਈ ਕਹਿਣਾ ਪਿਆ ਪਰ ਅੰਦਰੋਂ ਉਹ ਭਾਜਪਾ ਤੋਂ ਦੂਰ ਨਹੀਂ ਜਾਣਾ ਚਾਹੁੰਦੇ। ਇਸ ਲਈ ਸਮਾਗਮ ਦੀ ਸ਼ੁਰੂਆਤ ਲਈ ਦਿੱਲੀ ਕਮੇਟੀ ਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਲੋਨੀ ਰੋਡ ਦੀ ਬ੍ਰਾਂਚ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਕਰਨ ਲਈ ਭੇਜਿਆ ਗਿਆ। ਇਸ ਸਕੂਲ ਦੇ ਚੇਅਰਮੈਨ ਸ. ਕੁਲਵੰਤ ਸਿੰਘ ਬਾਠ ਹਨ, ਜੋਕਿ ਭਾਜਪਾ ਦੇ ਸਰਗਰਮ ਮੈਂਬਰ ਹਨ, ਪਰ ਸਮਾਗਮ ਵਿਚ ਸ਼ਾਮਲ ਨਹੀਂ ਹੋਏ ਕਿਉਂਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਪੱਸ਼ਟ ਤੌਰ 'ਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਮੈਂਬਰਾਂ ਨੂੰ ਸਮਾਗਮ ਵਿਚ ਨਾ ਜਾਣ ਬਾਰੇ ਹਦਾਇਤ ਦੇ ਦਿਤੀ ਹੋਈ ਸੀ ਤੇ ਅਕਾਲੀ ਦਲ ਦੀ ਕੋਰ ਕਮੇਟੀ ਵਿਚ ਵੀ ਸੰਘ ਦੇ ਸਮਾਗਮ ਵਿਚ ਨਾ ਜਾਣ ਦੀ ਹਦਾਇਤ ਦਿਤੀ ਸੀ। ਇਨ੍ਹਾਂ ਹਾਲਾਤ ਵਿਚ ਨਿਜੀ ਗ਼ਰਜ਼ਾਂ, ਸਿੰਖ ਲੀਡਰਾਂ ਨੂੰ ਅੰਦਰੋਂ ਹੋਰ ਤੇ ਬਾਹਰੋਂ ਹੋਰ ਵਾਲੀ ਡਗਰ ਤੇ ਚਲਣ ਲਈ ਮਜਬੂਰ ਕਰੀ ਰਖਣਗੀਆਂ ਭਾਵੇਂ ਬੀਜੇਪੀ-ਆਰ.ਐਸ.ਐਸ ਵਾਲੇ ਵੀ ਕਾਹਲੀ ਵਿਚ ਹਨ ਕਿ ਅਕਾਲੀ ਦਲ ਦੀ ਸਿੱਖਾਂ ਤੋਂ ਹੋਈ ਦੂਰੀ ਦਾ ਲਾਭ ਉਠਾ ਕੇ ਛੇਤੀ ਤੋਂ ਛੇਤੀ ਸਿੱਖ ਪੰਥ ਦੀ ਵਾਗਡੋਰ ਅਪਣੇ ਹੱਥਾਂ ਵਿਚ ਲੈ ਲਈ ਜਾਵੇ ਤੇ ਕੁੱਝ ਦੇਣਾ ਵੀ ਪਵੇ ਤਾਂ ਖੁਲ੍ਹਦਿਲੀ ਨਾਲ ਦਿਤਾ ਜਾਏ ਪਰ ਇਹ ਮੌਕਾ ਹੱਥੋਂ ਨਾ ਜਾਣ ਦਿਤਾ ਜਾਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement