
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਵਿਵਾਦਤ ਆਰਡੀਨੈਂਸ ਜਾਰੀ ਕਰਨ ਲਈ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਨਿਸ਼ਾਨਾ ਬਣਾਉਂਦਿਆਂ
ਨਵੀਂ ਦਿੱਲੀ, 22 ਅਕਤੂਬਰ : ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਵਿਵਾਦਤ ਆਰਡੀਨੈਂਸ ਜਾਰੀ ਕਰਨ ਲਈ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਅਸੀਂ 2017 ਵਿਚ ਰਹਿ ਰਹੇ ਹਾਂ ਨਾਕਿ 1817 ਵਿਚ। ਰਾਹੁਲ ਨੇ ਟਵਿਟਰ 'ਤੇ ਕਿਹਾ ਕਿ ਪੂਰੀ ਨਿਮਰਤਾ ਨਾਲ ਮੈਂ ਕਹਿਣਾ ਚਾਹੁੰਦਾ ਹਾਂ ਕਿ ਅਸੀਂ 21ਵੀਂ ਸਦੀ ਵਿਚ ਹਾਂ। ਇਹ 2017 ਹੈ ਨਾਕਿ 1817।
ਉਨ੍ਹਾਂ ਇਕ ਖ਼ਬਰ ਵੀ ਟੈਗ ਕੀਤੀ ਜਿਸ ਦਾ ਸਿਰਲੇਖ ਹੈ ਕਿ ਕਾਨੂੰਨੀ ਮਾਹਰਾਂ ਦੀ ਰਾਏ ਵਿਚ ਰਾਜਸਥਾਨ ਦਾ ਆਰਡੀਨੈਂਸ ਵਿਅਕਤੀ ਦੀ ਆਜ਼ਾਦੀ ਵਿਰੁਧ ਹੈ। ਖ਼ਬਰ ਮੁਤਾਬਕ ਇਸ ਆਰਡੀਨੈਂਸ ਵਿਚ ਅਗਾਊਂ ਪ੍ਰਵਾਨਗੀ ਤੋਂ ਬਿਨਾਂ ਜੱਜ, ਅਧਿਕਾਰੀਆਂ ਆਦਿ ਵਿਰੁਧ ਜਾਂਚ ਨਹੀਂ ਕੀਤੀ ਜਾ ਸਕਦੀ। ਇਹ ਵੀ ਕਿਹਾ ਗਿਆ ਹੈ ਕਿ ਮੀਡੀਆ ਅਜਿਹੇ ਵਿਅਕਤੀਆਂ ਦੀ ਪਛਾਣ ਪ੍ਰਵਾਨਗੀ ਲਏ ਬਿਨਾਂ ਦੱਸ ਨਹੀਂ ਸਕਦਾ। (ਏਜੰਸੀ)