
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਉਹ ਰੀਟਾਇਰ ਹੋ ਰਹੇ ਹਨ। ਸੋਨੀਆ ਦੀ ਇਸ ਟਿਪਣੀ 'ਤੇ ਕਾਂਗਰਸ ਨੇ ਕਿਹਾ ਕਿ ਸੋਨੀਆ ਗਾਂਧੀ ਪਾਰਟੀ ਪ੍ਰਧਾਨ
ਨਵੀਂ ਦਿੱਲੀ, 15 ਦਸੰਬਰ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਉਹ ਰੀਟਾਇਰ ਹੋ ਰਹੇ ਹਨ। ਸੋਨੀਆ ਦੀ ਇਸ ਟਿਪਣੀ 'ਤੇ ਕਾਂਗਰਸ ਨੇ ਕਿਹਾ ਕਿ ਸੋਨੀਆ ਗਾਂਧੀ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ, ਰਾਜਨੀਤੀ ਤੋਂ ਨਹੀਂ। ਨਾਲ ਹੀ ਪਾਰਟੀ ਆਗੂਆਂ ਨੇ ਕਿਹਾ ਕਿ ਉਹ ਪਾਰਟੀ ਦੀ ਅਗਵਾਈ ਕਰਦੇ ਰਹਿਣਗੇ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਸੋਨੀਆ ਗਾਂਧੀ ਨੇ ਅਪਣੀ ਜ਼ਿੰਮੇਵਾਰੀ ਰਾਹੁਲ ਗਾਂਧੀ ਨੂੰ ਸੌਂਪੀ ਹੈ ਪਰ ਉਨ੍ਹਾਂ ਦੀ ਸੂਝ-ਬੂਝ ਪਾਰਟੀ ਦਾ ਮਾਰਗਦਰਸ਼ਨ ਕਰਦੀ ਰਹੇਗੀ। ਇਹ ਪੁੱਛੇ ਜਾਣ 'ਤੇ ਕਿ ਰਾਹੁਲ ਗਾਂਧੀ ਦੁਆਰਾ ਵਾਗਡੋਰ ਸੰਭਾਲਣ ਮਗਰੋਂ ਉਨ੍ਹਾਂ ਦੀ ਭੂਮਿਕਾ
ਕੀ ਹੋਵੇਗੀ ਤਾਂ ਸੋਨੀਆ ਗਾਂਧੀ ਨੇ ਅੱਜ ਸੰਸਦ ਭਵਨ ਕੰਪਲੈਕਸ ਵਿਚ ਪੱਤਰਕਾਰਾਂ ਨੂੰ ਕਿਹਾ, 'ਮੇਰੀ ਭੂਮਿਕਾ ਰਿਟਾਇਰ ਹੋਣ ਵਾਲੀ ਹੈ।' ਤਿੰਨ ਸਾਲ ਤੋਂ ਰਾਹੁਲ ਹੀ ਫ਼ੈਸਲੇ ਲੈ ਰਹੇ ਹਨ ਤੇ ਮੈਂ ਹੁਣ ਰੀਟਾਇਰ ਹੋ ਰਹੀ ਹਾਂ।'ਸੁਰਜੇਵਾਲਾ ਨੇ ਟਵਿਟਰ 'ਤੇ ਕਿਹਾ, 'ਪੱਤਰਕਾਰਾਂ ਨੂੰ ਬੇਨਤੀ ਹੈ ਕਿ ਉਹ ਇਨ੍ਹਾਂ ਅਟਕਲਾਂ ਵਲ ਧਿਆਨ ਨਾ ਦੇਣ।' ਉਨ੍ਹਾਂ ਕਿਹਾ, 'ਸੋਨੀਆ ਗਾਂਧੀ ਭਾਰਤੀ ਰਾਸ਼ਟਰੀ ਕਾਂਗਰਸ ਦੀ ਪ੍ਰਧਾਨ ਵਜੋਂ ਸੇਵਾਮੁਕਤ ਹੋਈ ਹੈ, ਰਾਜਨੀਤੀ ਤੋਂ ਨਹੀਂ। ਉਨ੍ਹਾਂ ਦਾ ਆਸ਼ੀਰਵਾਦ, ਸਮਝ ਅਤੇ ਕਾਂਗਰਸ ਦੀ ਵਿਚਾਰਧਾਰਾ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਸਾਡਾ ਮਾਰਗਦਰਸ਼ਨ ਕਰਦੀ ਰਹੇਗੀ।' (ਏਜੰਸੀ)