
ਪੰਜਾਬ ਕੇਡਰ ਦੀ ਆਈ.ਏ.ਐਸ. ਅਫ਼ਸਰ ਰਵਨੀਤ ਕੌਰ ਨੂੰ ਜਨਤਕ ਖੇਤਰ ਦੇ ਅਦਾਰੇ ਭਾਰਤੀ ਸੈਰ-ਸਪਾਟਾ ਵਿਕਾਸ
ਨਵੀਂ ਦਿੱਲੀ, 31 ਜੁਲਾਈ : ਪੰਜਾਬ ਕੇਡਰ ਦੀ ਆਈ.ਏ.ਐਸ. ਅਫ਼ਸਰ ਰਵਨੀਤ ਕੌਰ ਨੂੰ ਜਨਤਕ ਖੇਤਰ ਦੇ ਅਦਾਰੇ ਭਾਰਤੀ ਸੈਰ-ਸਪਾਟਾ ਵਿਕਾਸ ਨਿਗਮ ਲਿਮ. (ਆਈ.ਟੀ.ਡੀ.ਸੀ.) ਦੀ ਚੇਅਰਪਰਸਨ ਅਤੇ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।
ਇਸ ਅਹੁਦੇ 'ਤੇ ਨਿਯੁਕਤੀ ਪ੍ਰਾਪਤ ਕਰਨ ਵਾਲੀ ਉਹ ਪਹਿਲੀ ਮਹਿਲਾ ਅਧਿਕਾਰੀ ਹੈ। ਇਸ ਤੋਂ ਪਹਿਲਾਂ ਉਹ ਉਦਯੋਗ ਨੀਤੀ ਵਿਭਾਗ ਵਿਚ ਸੰਯੁਕਤ ਸਕੱਤਰ ਵਜੋਂ ਕੰਮ ਕਰ ਰਹੇ ਸਨ। ਉਹ ਵਿੱਤੀ ਸੇਵਾ ਵਿਭਾਗ, ਆਰਥਕ ਮਾਮਲਿਆਂ ਬਾਰੇ ਵਿਭਾਗ ਅਤੇ ਡਿਸਇਨਵੈਸਟਮੈਂਟ ਵਿਭਾਗ ਵਿਚ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਰਵਨੀਤ ਕੌਰ ਨੇ ਉਮੰਗ ਨਰੂਲਾ ਦੀ ਥਾਂ 'ਤੇ ਨਿਯੁਕਤ ਕੀਤਾ ਗਿਆ ਹੈ। (ਏਜੰਸੀ)