
ਦਸ ਦਈਏ ਕਿ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਪੀਲੀਭੀਤ ਵਿਚ ਨਗਰ ਕੀਰਤਨ ਕੱਢ ਕੇ 144 ਦਾ ਕਥਿਤ ਰੂਪ ਨਾਲ ਉਲੰਘਣ ਕਰਨ ਵਾਲੇ 55 ਸਿੱਖ ਸ਼ਰਧਾਲੂਆਂ ਵਿਰੁਧ ਦਰਜ ਮਾਮਲੇ ਦੀ ਸਮੀਖਿਆ ਕਰਨ ਦੀ ਬੇਨਤੀ ਕੀਤੀ ਹੈ।
Amarinder Singhਉੱਤਰ ਪ੍ਰਦੇਸ਼ ਪੁਲਿਸ ਨੇ 29 ਦਸੰਬਰ ਨੂੰ ਰਾਜ ਦੇ ਪੀਲੀਭੀਤ ਜ਼ਿਲ੍ਹੇ ਦੇ ਖੌਰੀ ਨੌਬਾਰਾਮਦ ਪਿੰਡ ਵਿਚ ਨਗਰ ਕੀਰਤਨ ਕੱਢ ਕੇ ਸਜ਼ਾ ਦੀ ਧਾਰਾ 144 ਤਹਿਤ ਲਗਾਈ ਗਈ ਧਾਰਾ ਦਾ ਉਲੰਘਣ ਕਰਨ ਦੇ ਆਰੋਪ ਵਿਚ ਸਿੱਖ ਸ਼ਰਧਾਲੂਆਂ ਵਿਰੁਧ ਕਥਿਤ ਤੌਰ ’ਤੇ ਮਾਮਲਾ ਦਰਜ ਕੀਤਾ ਸੀ।
Yogi Adityanathਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਪੀਲੀਭੀਤ ਵਿਚ ਕੱਢੇ ਗਏ ਪਰੰਪਰਿਕ ਨਗਰ ਕੀਰਤਨ ਵਿਚ ਭਾਗ ਲੈਣ ਵਾਲੇ 55 ਧਾਰਮਿਕ ਸ਼ਰਧਾਲੂਆਂ ਵਿਰੁਧ ਦਰਜ ਪ੍ਰਾਥਮਿਕੀ ਦੀ ਸਮੀਖਿਆ ਕਰਨ ਲਈ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਗੱਲ ਕੀਤੀ। ਨਗਰ ਕੀਰਤਨ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀ ਸ਼ਹਾਦਤ ਵਿਚ ਮਨਾਏ ਜਾਣ ਵਾਲੇ ਸ਼ਹੀਦੀ ਦਿਵਸ ਤੇ ਮੌਕੇ ਤੇ ਕੱਢਿਆ ਗਿਆ ਸੀ।
yogi adityanathਦਸ ਦਈਏ ਕਿ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ। ਇਹ ਨਗਰ ਕੀਰਤਨ ਸਵੇਰੇ 10 ਵਜੇ ਗੁਰਦੁਆਰਾ ਚਾਂਦ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਾਮ 5.30 ਵਜੇ ਨਾਨਕ ਨਗਰ ਗੁਰਦੁਆਰਾ 'ਚ ਸੰਪੰਨ ਹੋਇਆ। ਨਗਰ ਕੀਰਤਨ 'ਚ ਸਿੱਖ ਸੰਗਤ ਦਾ ਠਾਠਾਂ ਮਾਰਦਾ ਹੜ੍ਹ ਆਇਆ। ਇਸ ਦੌਰਾਨ ਗਤਕੇ ਦੇ ਜੌਹਰ ਵੀ ਦਿਖਾਏ ਗਏ।
Photoਇੱਥੇ ਦੱਸ ਦੇਈਏ ਕਿ ਜੰਮੂ ਦੀ 11 ਮੈਂਬਰੀ ਜ਼ਿਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 2 ਜਨਵਰੀ ਨੂੰ ਸ੍ਰੀ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ। ਕਮੇਟੀ ਨੇ ਹੀ ਨਗਰ ਕੀਰਤਨ ਕੱਢਣ ਦਾ ਫੈਸਲਾ ਲਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।