
ਕੈਪਟਨ ਦੇ ਸਿਸ਼ਵਾ ਫਾਰਮ ਹਾਊਸ ‘ਤੇ ਹੋਣ ਵਾਲੀ ਨਵੇਂ ਸਾਲ ਦੀ ਪਾਰਟੀ ਲਈ ਕੈਬਨਿਟ ਮੰਤਰੀ...
ਚੰਡੀਗੜ੍ਹ: ਕੈਪਟਨ ਦੇ ਸਿਸ਼ਵਾ ਫਾਰਮ ਹਾਊਸ ‘ਤੇ ਹੋਣ ਵਾਲੀ ਨਵੇਂ ਸਾਲ ਦੀ ਪਾਰਟੀ ਲਈ ਕੈਬਨਿਟ ਮੰਤਰੀ, ਸਿਆਸੀ ਸਲਾਹਕਾਰ ਅਤੇ ਕੁਝ ਅਫਸਰਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ।
Captain Amrinder Singh
ਨਵੇਂ ਸਾਲ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਉਤੇ ਪਾਰਟੀ ਰੱਖੀ ਗਈ ਹੈ ਤੇ ਇਸ ਪਾਰਟੀ ਦੇ ਮਹਿਮਾਨ ਚੁਨਿੰਦਾ ਅਫਸਰ ਵੀ ਬਣਨਗੇ। ਪਾਰਟੀ ਦਾ ਸੱਦਾ ਕਾਂਗਰਸ ਦੇ ਸਾਰੇ ਵਿਧਾਇਕਾਂ ਨੂੰ ਨਹੀਂ ਬਲਕਿ ਸਿਰਫ ਕੈਬਨਿਟ ਮੰਤਰੀ ਅਤੇ ਚੁਣਵੇਂ ਅਫਸਰਾਂ ਨੂੰ ਹੀ ਮਿਲਿਆ ਹੈ।
Captain Amrinder Singh
ਉਹ ਵੀ ਸਿਰਫ ਕੈਪਟਨ ਦੇ ਖਾਸਮਖਾਸ ਅਫਸਰਾਂ ਨੂੰ। ਇਸ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਯੁਕਤ ਕੀਤੇ ਗਏ ਆਪਣੇ ਸਿਆਸੀ ਸਲਾਹਕਾਰਾਂ ਨੂੰ ਵੀ ਹੋਣ ਵਾਲੀ ਨਵੇਂ ਸਾਲ ਦੀ ਪਾਰਟੀ ਲਈ ਬੁਲਾਇਆ ਗਿਆ।