ਬੱਚੇ ਦੀ ਸਿਰ ਕਟੀ ਲਾਸ਼ ਬਰਾਮਦ, ਬਲੀ ਦਿਤੇ ਜਾਣ ਦਾ ਖ਼ਦਸ਼ਾ
Published : Jan 1, 2021, 12:52 am IST
Updated : Jan 1, 2021, 12:52 am IST
SHARE ARTICLE
image
image

ਬੱਚੇ ਦੀ ਸਿਰ ਕਟੀ ਲਾਸ਼ ਬਰਾਮਦ, ਬਲੀ ਦਿਤੇ ਜਾਣ ਦਾ ਖ਼ਦਸ਼ਾ

ਜੋਧਾਂ 31 ਦਸੰਬਰ  (ਦਲਜ਼ੀਤ ਰੰਧਾਵਾ, ਰਾਜ਼ੀ ਦੋਲੋਂ) : ਕਸਬਾ ਜੋਧਾਂ ਲਾਗਲੇ ਪਿੰਡ ਮਨਸੂਰਾਂ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਇਕ ਖ਼ਾਲੀ ਪਲਾਟ ’ਚੋਂ ਬੱਚੇ ਦੀ ਸਿਰ ਕਟੀ ਲਾਸ਼ ਮਿਲਣ ਨਾਲ ਦਹਸ਼ਤ ਦਾ ਮਹੌਲ ਬਣ ਗਿਆ। ਘਟਨਾ ਦਾ ਪਤਾ ਲਗਦਿਆਂ ਮੌਕੇ ਤੇ ਪੁਹੰਚੇ ਇਲਾਕੇ ਦੇ ਡੀ ਐਸ ਪੀ ਗੁਰਬੰਸ ਸਿੰਘ ਬੈਂਸ ਐਸ ਐਚ ਓ ਅਮ੍ਰਿਤਪਾਲ ਸਿੰਘ ਜੋਧਾਂ ਨੇ ਪਲਿਸ ਪਾਰਟੀ ਨਾਲ ਘਟਨਾ ਸਥਾਨ ਦਾ ਬਰੀਕੀ ਨਾਲ ਜਾਇਜਾ ਲਿਆ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ਼ ਦਿਤਾ। ਥਾਣਾ ਜੋਧਾਂ ਪੁਲਿਸ ਨੇ ਚਸ਼ਮਦੀਦ ਦੇ ਬਿਆਨ ’ਤੇ ਕਤਲ ਦਾ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਛਾਣਬੀਨ ਸ਼ੁਰੂ ਕਰ ਦਿਤੀ। ਜਾਣਕਾਰੀ ਅਨੁਸਾਰ ਅਵਾਰਾ ਕੁੱਤੇ ਇਕ ਬੱਚੇ ਦਾ ਧੜ ਚੁੱਕ ਕੇ ਸ਼ਹੀਦ ਸਰਾਭਾ ਮਾਰਗ ’ਤੇ ਪੈਂਦੇ ਮਾਸਟਰ ਪੈਲਸ ਕੋਲ ਲੈ ਗਏ, ਜਿਸ ਨੂੰ ਇਕ ਕਾਰ ਸਵਾਰ ਰਾਹਗੀਰ ਨੇ ਦੇਖ ਲਿਆ ਤੇ ਨੇੜਲੇ ਲੋਕਾਂ ਨੂੰ ਇਕੱਠਾ ਕਰ ਕੇ ਧੜ ਨੂੰ ਕੁਤਿਆਂ ਕੋਲੋ ਛੁਡਵਾਇਆ ਅਤੇ ਇਲਾਕਾ ਪਲਿਸ ਨੂੰ ਘਟਨਾ ਬਾਬਤ ਇਤਲਾਹ ਦਿਤੀ।
 ਪੁਲਿਸ ਨੇ ਇਕੱਤਰਤ ਲੋਕਾਂ ਨਾਲ ਨੋੜਲੇ ਖ਼ਾਲੀ ਪਲਾਟ ਦੀ ਜਦੋਂ ਤਲਾਸ਼ੀ ਲਈ ਤਾਂ ਬੱਚੇ ਦਾ ਸਿਰ ਵੀ ਬਰਾਮਾਦ ਹੋ ਗਿਆ। ਡੀ ਐਸ ਪੀ ਬੈਂਸ ਨੇ ਬੱਚੇ ਦੀ ਬਲੀ ਦਿਤੇ ਜਾਣ ਦਾ ਖ਼ਦਸ਼ਾ ਜ਼ਾਹਰ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨੇੜਲੇ ਪਿੰਡਾਂ ਵਿਚ ਲਾਊਡ ਸਪੀਕਰਾਂ ਉਤੇ ਅਨਾਊਂਸਮੈਂਟ ਕਰ ਕੇ ਇਸ ਘਟਨਾ ਬਾਰੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸੂਚਤ ਕੀਤਾ ਜਾਵੇ ਤਾਂ ਕਿ ਇਸ ਘਟਨਾ ਸਬੰਧੀ ਕੁੱਝ ਪਤਾ ਲਗਾਇਆ ਜਾ ਸਕੇ।

ਫ਼ੋਟੋ ਕੈਪਸ਼ਨ – ਬੱਚੇ ਦੀ ਸਿਰ ਕਟੀ ਲਾਸ਼ ਤੇ ਘਟਨਾ ਦਾ ਜਾਇਜ਼ਾ ਲੈਂਦੇ ਡੀ ਐਸ ਪੀ ਬੈਂਸ ਤੇ ਹੋਰ ਪੁਲਿਸ ਅਧਿਕਾਰੀ।
ਫ਼ੋਟ ਰੰਧਾਵਾ 02
 

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement