
ਗੈਂਗਸਟਰ ਸੁੱਖ ਬਿਕਰੀਵਾਲ ਦਿੱਲੀ ਏਅਰਪੋਰਟ ਤੋਂ ਗਿ੍ਫ਼ਤਾਰ
ਨਵੀਂ ਦਿੱਲੀ, 31 ਦਸੰਬਰ : ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦਿੱਲੀ ਏਅਰਪੋਰਟ ਤੋਂ ਗੈਂਗਸਟਰ ਸੁੱਖ ਬਿਕਰੀਵਾਲ ਨੂੰ ਗਿ੍ਫ਼ਤਾਰ ਕੀਤਾ ਹੈ | ਉਸ ਨੂੰ ਦੁਬਈ ਤੋਂ ਡਿਪੋਰਟ ਕੀਤਾ ਗਿਆ ਸੀ | ਜ਼ਿਕਰਯੋਗ ਹੈ ਕਿ ਸੁੱਖ ਬਿਕਰੀਵਾਲ ਦਾ ਮਹੀਨੇ ਪਹਿਲਾਂ ਜ਼ਿਲ੍ਹਾ ਤਰਨਤਾਰਨ ਦੇ ਭਿੱਖੀਵਿੰਡ ਦੇ ਰਹਿਣ ਵਾਲੇ ਪੰਜਾਬ ਦੇ ਸ਼ੌਰੀਆ ਚੱਕਰ ਜੇਤੂ ਬਲਵਿੰਦਰ ਸੰਧੂ ਦਾ ਕਤਲ ਕਰਵਾਉਣ 'ਚ ਵੀ ਹੱਥ ਦਸਿਆ ਜਾ ਰਿਹਾ ਹੈ | ਇਸ ਨੂੰ ਤਰਨਤਾਰਨ ਪੁਲਿਸ ਵਲੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਿਕਰੀਵਾਲ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਦੇ ਇਸ਼ਾਰੇ 'ਤੇ ਪੰਜਾਬ 'ਚ ਟਾਰਗੇਟ ਕਿਲਿੰਗ ਕਰਵਾਉਂਦਾ ਸੀ | ਦਸਣਯੋਗ ਹੈ ਕਿ ਇਸੇ ਮਹੀਨੇ ਸੁੱਖ ਬਿਕਰੀਵਾਲ ਨੂੰ ਦੁਬਈ ਪੁਲਿਸ ਨੇ ਹਿਰਾਸਤ 'ਚ ਲਿਆ ਸੀ |
ਜਾਣਕਾਰੀ ਮੁਤਾਬਕ ਬਿਕਰੀਵਾਲ ਅਪਣਾ ਹੁਲੀਆ ਬਦਲ ਕੇ ਦੁਬਈ 'ਚ ਰਹਿ ਰਿਹਾ ਸੀ | ਇਸ ਮਹੀਨੇ ਦਿੱਲੀ 'ਚ 5 ਅਤਿਵਾਦੀ ਵੀ ਫੜੇ ਗਏ ਸਨ ਅਤੇ ਉਨ੍ਹਾਂ ਤੋਂ ਪੁੱਛਗਿਛ ਦੌਰਾਨ ਹੀ ਸੁੱਖ ਬਿਕਰੀਵਾਲ ਦਾ ਨਾਂ ਸਾਹਮਣੇ ਆਇਆ ਸੀ ਅਤੇ ਹੁਣ ਬਿਕਰੀਵਾਲ ਤੋਂ ਭਾਰਤੀ ਏਜੰਸੀਆਂ ਵਲੋਂ ਪੁੱਛਗਿਛ ਕੀਤੀ ਜਾਵੇਗੀ | (ਏਜੰਸੀ)
ਫ਼ੋਟੋ : ਸੁਖ ਬਿਕਰੀਵਾਲ