
ਪੰਜਾਬ ਸਰਕਾਰ ਨੇ 1 ਜਨਵਰੀ ਤੋਂ ਰਾਤ ਦਾ ਕਰਫਿਊ ਹਟਾਉਣ ਦਾ ਫੈਸਲਾ ਕੀਤਾ ਹੈ।
ਚੰਡੀਗੜ੍ਹ: ਦੇਸ਼ ਵਿਚ ਕੋਰੋਨਾ ਵਾਇਰਸ ਤੋਂ ਬਚਾਅ ਕਰਨ ਲਈ ਨਾਈਟ ਕਰਫਿਊ ਲਗਾਇਆ ਗਿਆ ਸੀ ਪਰ ਹੁਣ ਸਰਕਾਰ ਨੇ ਨਾਈਟ ਕਰਫਿਊ ਨੂੰ ਅੱਜ ਤੋਂ ਰਾਹਤ ਮਿਲ ਗਈ ਹੈ। ਪੰਜਾਬ ਸਰਕਾਰ ਨੇ 1 ਜਨਵਰੀ ਤੋਂ ਰਾਤ ਦਾ ਕਰਫਿਊ ਹਟਾਉਣ ਦਾ ਫੈਸਲਾ ਕੀਤਾ ਹੈ। ਦੇਸ਼ ਵਿਚ ਹੁਣ ਕੋਰੋਨਾ ਦੇ ਗ੍ਰਾਫ 'ਚ ਕਮੀ ਆ ਰਹੀ ਹੈ। ਇਸ ਦੇ ਦੌਰਾਨ ਲੋਕਾਂ ਨੂੰ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਦਿੱਤੇ ਪ੍ਰੋਟੋਕਾਲਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ।
ਸਮਾਜਿਕ ਇਕੱਠ 'ਚ ਵੀ ਢਿੱਲ
ਹੁਣ, ਲੋਕਾਂ ਦੇ ਇਕੱਠ ਤੇ ਲੱਗੀਆਂ ਪਾਬੰਦੀਆਂ 'ਚ ਵੀ 1 ਜਨਵਰੀ ਤੋਂ ਢਿੱਲੀ ਦਿੱਤੀ ਜਾਏ। ਸਾਰੇ ਘਰੇਲੂ ਤੇ ਬਾਹਰੀ ਸਮਾਜਿਕ ਇਕੱਠਾਂ ਵਿੱਚ ਕ੍ਰਮਵਾਰ 200 ਵਿਅਕਤੀਆਂ ਤੇ 500 ਵਿਅਕਤੀਆਂ ਦੀ ਢਿੱਲ ਦਿੱਤੀ ਗਈ ਹੈ।
ਜਿਕਰਯੋਗ ਹੈ ਕਿ ਸਾਰੇ ਸ਼ਹਿਰਾਂ ਤੇ ਕਸਬਿਆਂ ਵਿੱਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਾਇਆ ਗਿਆ ਸੀ। ਇਸ ਤਹਿਤ ਰਾਜ ਵਿੱਚ ਰਾਤ 9.30 ਵਜੇ ਤੱਕ ਹੋਟਲ, ਰੈਸਟੋਰੈਂਟ, ਮੈਰਿਜ ਪੈਲੇਸਾਂ ਬੰਦ ਕਰਨ ਸਬੰਧੀ ਪਾਬੰਦੀਆਂ ਸੀ ਜੋ 31 ਦਸੰਬਰ ਤੱਕ ਲਾਗੂ ਰਹਿਣ ਮਗਰੋਂ ਅੱਜ ਤੋਂ ਖ਼ਤਮ ਹੋ ਗਈਆਂ ਹਨ।