Punjab News: 108 ਐਂਬੂਲੈਂਸ ਇੰਪ ਯੂਨੀਅਨ ਨੇ ਨਵੇਂ ਸਾਲ ਦੀ ਆਮਦ ਮੌਕੇ ਮੁਹਾਲੀ 6 ਫੇਜ਼ ’ਚ ਚਲਾਈ ਜਾਗਰੂਕਤਾ ਮੁਹਿੰਮ
Published : Jan 1, 2024, 2:34 pm IST
Updated : Jan 1, 2024, 2:34 pm IST
SHARE ARTICLE
108 Ambulance Emp Union conducted awareness campaign in Mohali 6 phase on New Year occasion
108 Ambulance Emp Union conducted awareness campaign in Mohali 6 phase on New Year occasion

ਉਨ੍ਹਾਂ ਕਿਹਾ ਕਿ ਗੱਡੀਆਂ ਦੇ ਰੱਖ-ਰਖਾਅ ਸਬੰਧੀ ਵੱਡੇ ਪੱਧਰ ’ਤੇ ਫਰਜ਼ੀ ਬਿੱਲ ਬਣ ਰਹੇ ਹਨ ਅਤੇ ਸਹੀ ਸਮੇਂ ’ਤੇ ਐਂਬੂਲੈਂਸ ਦੀ ਸਰਵਿਸ ਨਹੀਂ ਕਰਵਾਈ ਜਾਂਦੀ।

Punjab News: ਨਵੇਂ ਸਾਲ ਦੀ ਆਮਦ ਮੌਕੇ 108 ਐਂਬੂਲੈਂਸ ਇੰਪ ਯੂਨੀਅਨ ਵਲੋਂ ਮਰਨ ਵਰਤ ਦੇ 12 ਵੇਂ ਦਿਨ ਵੱਖਰੇ ਤੌਰ ’ਤੇ ਮੁਹਾਲੀ 6 ਫੇਜ਼ ’ਚ ਜਾਗਰੂਕਤਾ ਮੁਹਿੰਮ ਚਲਾਈ ਗਈ। 108 ਐਂਬੂਲੈਂਸ ਇੰਪ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦਸਿਆ ਕਿ 108 ਐਂਬੂਲੈਂਸ ਦਾ ਪ੍ਰਬੰਧਨ ਕਰਨ ਵਾਲੀ ਜਕਿਤਜਾ ਹੈਲਥ ਕੇਅਰ ਕੰਪਨੀ ਵਲੋਂ ਹਰ ਸਾਲ 14 ਕਰੋੜ ਤੋਂ ਉਪਰ ਲਾਭ ਕਮਾਇਆ ਜਾ ਰਿਹਾ ਹੈ ਅਤੇ ਪੰਜਾਬ ਦੇ ਆਮ ਪੀੜਤ ਮਰੀਜ਼ਾਂ ਨਾਲ ਧ੍ਰੋਹ ਕਮਾਇਆ ਜਾ ਰਿਹਾ ਹੈ।

ਜਿਥੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਵਿਚ ਵੱਡੇ ਪੱਧਰ ’ਤੇ ਕੰਪਨੀ ਘਪਲੇ ਕਰ ਰਹੀ ਹੈ, ਉਥੇ ਮਰੀਜ਼ਾਂ ਲਈ ਲੋੜੀਦਾ ਜੀਵਨ ਰਖਿਆ ਪ੍ਰਣਾਲੀ ਦਾ ਸਾਮਾਨ ਪਿਛਲੇ ਲੰਬੇ ਸਮੇ ਤੋਂ ਕੰਡਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਅਕਸ ਅਤੇ ਸਿਹਤ ਵਿਭਾਗ ਦੀ ਭਰੋਸੇਯੋਗਤਾ ਆਮ ਲੋਕਾਂ ਵਿਚ ਖਤਮ ਕਰਨ ਦੇ ਮਨਸ਼ੇ ਨਾਲ ਕੰਪਨੀ ਸਰਕਾਰੀ ਮਸ਼ੀਨਰੀ ਐਂਬੂਲੈਂਸਾਂ ਨੂੰ ਵੀ ਕੰਡਮ ਕਰ ਰਹੀ ਹੈ।

ਗੱਡੀਆਂ ਦੇ ਰੱਖ-ਰਖਾਅ ਸਬੰਧੀ ਵੱਡੇ ਪੱਧਰ ’ਤੇ ਫਰਜ਼ੀ ਬਿੱਲ ਬਣ ਰਹੇ ਹਨ ਅਤੇ ਸਹੀ ਸਮੇਂ ’ਤੇ ਐਂਬੂਲੈਂਸ ਦੀ ਸਰਵਿਸ ਨਹੀਂ ਕਰਵਾਈ ਜਾਂਦੀ। ਇਸ ਨਾਲ ਇੰਜਣ ਸ਼ਕਤੀ ਕਮਜ਼ੋਰ ਹੋ ਰਹੀ ਹੈ। ਇਥੋਂ ਤਕ ਟਾਇਰਾਂ ਦੇ ਬਦਲਣ ਨੂੰ ਲੈ ਕੇ ਵੱਡਾ ਘਪਲਾ ਕੀਤਾ ਜਾਂਦਾ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਆਮ ਲੋਕਾਂ ਦਾ ਵਿਰੋਧ ਮੁਲਾਜ਼ਮਾਂ ਨੂੰ ਝੱਲਣਾ ਪੈਂਦਾ ਹੈ ਅਤੇ ਕੰਪਨੀ ਵਲੋਂ ਕਥਿਤ ਤੌਰ ’ਤੇ ਮਿਲੀਭੁਗਤ ਕਰਕੇ ਕਿੰਨੀਆਂ ਹੀ ਖੜ੍ਹੀਆਂ ਐਬੂਲੈਂਸਾਂ ਦੀ ਫਰਜ਼ੀ ਹਾਜ਼ਰੀ ਲਗਾਈ ਜਾਂਦੀ ਹੈ ਅਤੇ ਮੋਟੇ ਕਲੇਮ ਹਾਸਲ ਕੀਤੇ ਜਾਂਦੇ ਹਨ।

ਵਿਸ਼ੇਸ਼ ਮੁਹਿੰਮ ਦਾ ਆਗਾਜ਼ ਕਰਦੇ ਹੋਏ ਉਨ੍ਹਾਂ ਦਸਿਆ ਕਿ ਸੂਬੇ ਦੇ 1200 ਤੋਂ ਵਧੇਰੇ ਮੁਲਾਜ਼ਮ ਅਤੇ 6 ਹਜ਼ਾਰ ਪਰਵਾਰਕ ਮੈਂਬਰ ਵੱਖ-ਵੱਖ ਕਸਬੇ, ਸ਼ਹਿਰ, ਰੇਲਵੇ ਸਟੇਸ਼ਨ, ਪਿੰਡਾਂ ਅਤੇ ਪ੍ਰਮੁੱਖ ਥਾਵਾਂ ’ਤੇ ਨਵੇਂ ਸਾਲ ਮੌਕੇ ਲੋਕਾਂ ਨੂੰ ਅਪਣੀਆਂ ਮੁਸ਼ਕਲਾਂ ਅਤੇ ਕੰਪਨੀ ਦੀ ਧੱਕੇਸ਼ਾਹੀ ਤੋਂ ਜਾਣੂ ਕਰਵਾਇਆ ਜਾਵੇਗਾ।

(For more Punjabi news apart from 'Bad parenting fee' at Georgia restaurant, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement