
Jasbir Singh Garhi News: ' 'ਆਪ' ਵਿਚ ਸ਼ਾਮਲ ਹੋਏ ਜਸਬੀਰ ਸਿੰਘ ਗੜ੍ਹੀ
Jasbir Singh Garhi joined AAP: ਬਹੁਜਨ ਸਮਾਜ ਪਾਰਟੀ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਜਸਵੀਰ ਸਿੰਘ ਗੜ੍ਹੀ ਨੂੰ ‘ਆਪ’ ਵਿੱਚ ਸ਼ਾਮਲ ਕਰਵਾਇਆ ਹੈ।
ਦੱਸ ਦਈਏ ਕਿ ਜਸਬੀਰ ਸਿੰਘ ਗੜ੍ਹੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਬਹੁਜਨ ਸਮਾਜ ਪਾਰਟੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਇਹ ਹੁਕਮ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਜਾਰੀ ਕੀਤਾ ਸੀ।
ਜਸਬੀਰ ਸਿੰਘ ਗੜ੍ਹੀ 2019 ਤੋਂ ਬਸਪਾ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ। ਉਨ੍ਹਾਂ ਦੀ ਪ੍ਰਧਾਨਗੀ ਹੇਠ ਸਾਲ 2022 ਵਿਚ ਵਿਧਾਨ ਸਭਾ ਚੋਣਾਂ ਲੜੀਆਂ ਗਈਆਂ ਸਨ। ਇਸ ਚੋਣ ਵਿਚ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕੀਤਾ ਸੀ। ਉਨ੍ਹਾਂ ਦੀ ਪ੍ਰਧਾਨਗੀ ਹੇਠ ਬਸਪਾ ਜਨਰਲ ਸਕੱਤਰ ਨਛੱਤਰ ਪਾਲ ਸਿੰਘ ਨਵਾਂਸ਼ਹਿਰ ਤੋਂ ਜੇਤੂ ਰਹੇ। ਇਸ ਦੇ ਨਾਲ ਹੀ ਉਹ ਖ਼ੁਦ ਫਗਵਾੜਾ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਹਨ। ਉਹ 31232 ਵੋਟਾਂ (24.41%) ਨਾਲ ਤੀਜੇ ਸਥਾਨ 'ਤੇ ਰਹੇ ਸਨ।
'ਆਪ' ਵਿਚ ਸ਼ਾਮਲ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਨਵਾਂ ਸਾਲ ਤੇ ਨਵੀਆਂ ਗੱਲਾਂ ਹਨ। ਗੜ੍ਹੀ ਨੇ ਬੋਲਦਿਆਂ ਕਿਹਾ ਕਿ ਮੇਰੀ ਪਿਛਲੀ ਪਾਰਟੀ ਬਸਪਾ ਨੇ ਜੋ ਕੀਤਾ, ਮੈਂ ਉਸ 'ਤੇ ਲਗਾਤਾਰ ਦੋ ਮਹੀਨਿਆਂ ਤੋਂ ਚੁੱਪ ਸੀ ਕਿਉਂਕਿ ਮੈਂ ਵੇਖਣਾ ਚਾਹੁੰਦਾ ਸੀ ਕਿ ਪਾਰਟੀ ਨੇ ਜੋ ਮੈਨੂੰ ਬਰਖਾਸਤ ਕਰਨ ਦੀ ਗਲਤੀ ਕੀਤੀ ਉਹ ਸੁਧਾਰਦੇ ਹਨ ਜਾਂ ਨਹੀਂ ਪਰ ਨਹੀਂ ਅਜਿਹਾ ਕੁਝ ਨਹੀਂ ਹੋਇਆ। ਗੜ੍ਹੀ ਨੇ ਕਿਹਾ ਕਿ ਬਸਪਾ ਨੇ ਮੇਰਾ ਰਾਜਨੀਤਿਕ ਕਤਲ ਕਰ ਦਿੱਤਾ ਸੀ, ਇਸ ਲਈ ਮੈਂ ਆਪ ਆਦਮੀ ਪਾਰਟੀ ਦਾ ਪੱਲਾ ਫੜ੍ਹਿਆ ਹੈ।
ਗੜ੍ਹੀ ਨੇ ਬੋਲਦਿਆਂ ਕਿਹਾ ਕਿ ਇਕ ਸਮਾਂ ਆਇਆ ਕਿ ਪੰਜਾਬ ਦੀ ਵਾਂਗਡੋਰ ਸਾਂਭਣ ਦਾ ਮੈਨੂੰ ਮੌਕਾ ਮਿਲਿਆ। 5 ਸਾਲ 8 ਮਹੀਨੇ ਮੈਂ ਪੰਜਾਬ ਵਿਚ ਬਹੁਜਨ ਸਮਾਜ ਪਾਰਟੀ ਦਾ ਪ੍ਰਧਾਨ ਰਿਹਾ। 25 ਸਾਲ ਤੋਂ ਬਹੁਜਨ ਸਮਾਜ ਪਾਰਟੀ ਦਾ ਹਾਥੀ ਪੰਜਾਬ ਵਿਚ ਜਿੱਤਿਆ ਨਹੀਂ ਸੀ। ਅਸੀਂ ਪੰਜਾਬ ਵਿਚ ਦਲਿਤ ਸਮਾਜ ਦੀ ਰਾਜਨੀਤੀ ਇੰਨੀ ਵਧੀਆਂ ਕੀਤੀ ਕਿ ਸਾਰੀਆਂ ਪਾਰਟੀਆਂ ਦਲਿਚ-ਦਲਿਤ ਕਰਨ ਲੱਗ ਪਈਆਂ ਸਨ। ਕਾਂਗਰਸ ਪਾਰਟੀ ਨੂੰ ਹਾਥੀ ਨੂੰ ਰੋਕਣ ਲਈ ਦਲਿਤ ਸੀਐਮ ਲਾਉਣਾ ਪਿਆ।