ਹੁਣ ਸਿੱਖਾਂ ਨੂੰ ਗੁਮਰਾਹ ਕਰਨ ਲਈ ਬਾਦਲ ਪਰਵਾਰ ਕਰੇਗਾ ਕਈ ‘ਪਾਖੰਡ’: ਬ੍ਰਹਮਪੁਰਾ
Published : Feb 1, 2019, 2:15 pm IST
Updated : Feb 1, 2019, 2:15 pm IST
SHARE ARTICLE
Ranjit Singh Brahmpura
Ranjit Singh Brahmpura

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਪੋਕਸਮੈਨ ਟੀਵੀ ‘ਤੇ ਇੰਟਰਵਿਊ ਦੌਰਾਨ ਅਕਾਲੀ-ਭਾਜਪਾ ਗੱਠਜੋੜ...

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਪੋਕਸਮੈਨ ਟੀਵੀ ‘ਤੇ ਇੰਟਰਵਿਊ ਦੌਰਾਨ ਅਕਾਲੀ-ਭਾਜਪਾ ਗੱਠਜੋੜ ਬਾਰੇ ਉਨ੍ਹਾਂ ਦੱਸਿਆ ਕਿ ਬਟੇਰੇ ਭਾਵੇਂ ਲੜਦੇ ਨੇ ਪਰ ਪਿੱਛੇ ਹੱਥ ਸਿਆਣਿਆਂ ਬੰਦਿਆਂ ਦੇ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਵਾਰ ਨੂੰ ਪਤਾ ਹੈ ਕਿ ਸਾਡੀ ਪੰਜਾਬ ਦੇ ਵਿਚ ਹੁਣ ਬੁਰੀ ਹਾਲਤ ਹੋ ਚੁੱਕੀ ਹੈ ਅਤੇ ਪਿਛਲੇ ਕੀਤੇ ਗ਼ਲਤ ਕੰਮਾਂ ਕਰਕੇ ਸਾਡਾ ਗ੍ਰਾਫ਼ ਹੁਣ ਹੇਠਾਂ ਡਿੱਗ ਪਿਆ ਹੈ। ਇਸ ਲਈ ਉਹ ਹੁਣ ਧਾਰਮਿਕ ਮੁੱਦੇ ਚੁੱਕ ਰਹੇ ਹਨ।

ਉਨ੍ਹਾਂ ਕਿਹਾ 2-3 ਮਹੀਨੇ ਪਾਰਲੀਮੈਂਟ ਸੈਸ਼ਨ ਦੇ ਰਹਿ ਗਏ ਹਨ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਜਾਣ ਬੁੱਝ ਕੇ ਹੁਣ ਕਿਸੇ ਮੁੱਦੇ ਨੂੰ ਚੁੱਕ ਕੇ ਅਸਤੀਫ਼ਾ ਦੇਵੇਗੀ ਤਾਂ ਜੋ ਉਹ ਸਿੱਖਾਂ ਵਿਚ ਮਹਾਨ ਬਣ ਸਕੇ। ਉਨ੍ਹਾਂ ਕਿਹਾ ਕਿ ਬਾਦਲ ਪਰਵਾਰ ਹੁਣ ਕਈ ਤਰ੍ਹਾਂ ਦੇ ਪਾਖੰਡ ਵੀ ਕਰੇਗਾ ਜਿਸ ਨਾਲ ਉਹ ਸਿੱਖਾਂ ਨੂੰ ਗੁਮਰਾਹ ਕਰ ਸਕਣ। ਕੁਲਬੀਰ ਜ਼ੀਰਾ ਵਲੋਂ ਸੁਖਬੀਰ ਨੂੰ ਡੋਪ ਟੈਸਟ ਦੇ ਖੁੱਲ੍ਹੇ ਚੈਲਜ਼ ਬਾਰੇ ਦੱਸਦੇ ਹੋਏ ਕਿਹਾ ਕਿ ਜੇਕਰ ਸੁਖਬੀਰ ਸਹੀ ਸੀ ਤਾਂ ਕਿਤੋਂ ਹੋਰ ਵੀ ਡੋਪ ਟੈਸਟ ਕਰਕੇ ਖ਼ੁਦ ਨੂੰ ਸਾਬਿਤ ਕਰ ਸਕਦੇ ਸੀ ਪਰ ਉਨ੍ਹਾਂ ਅਜਿਹਾ ਨਹੀਂ ਕੀਤਾ।

BrahmpuraRanjit Singh Brahmpura

ਭਗਵੰਤ ਮਾਨ ਨੂੰ ਆਪ ਦੀ ਕਮਾਨ ਮੁੜ ਸੌਂਪਣ ‘ਤੇ ਬੋਲਦਿਆਂ ਬ੍ਰਹਮਪੁਰਾ ਨੇ ਕਿਹਾ ਕਿ ਇਹ ਬਹੁਤ ਵਧੀਆ ਗੱਲ ਹੈ ਕਿ ਭਗਵੰਤ ਮਾਨ ਨੂੰ ਆਪ ਦੀ ਕਮਾਨ ਫਿਰ ਤੋਂ ਸੌਂਪ ਦਿਤੀ ਗਈ ਹੈ ਕਿਉਂਕਿ ਉਹ ਅਪਣੀ ਪਾਰਟੀ ਵਿਚ ਬਹੁਤ ਨਿਪੁੰਨ ਤਰੀਕੇ ਨਾਲ ਕੰਮ ਕਰ ਰਹੇ ਹਨ। ਕਰਤਾਰਪੁਰ ਲਾਂਘਾ ਮਾਮਲੇ ਵਿਚ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਅਕਾਲੀ-ਕਾਂਗਰਸ ਦੋਵੇਂ ਹੀ ਇਸ ਵਿਚ ਸਿਆਸਤ ਕਰ ਰਹੇ ਹਨ ਪਰ ਇਸ ਲਾਂਘਾ ਖੁਲਵਾਉਣ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਨੂੰ ਜਾਂਦਾ ਹੈ ਕਿਉਂਕਿ ਉਨ੍ਹਾਂ ਦੀ ਬਦੌਲਤ ਹੀ ਅੱਜ ਕਰਤਾਰਪੁਰ ਲਾਂਘਾ ਖੁੱਲ੍ਹ ਰਿਹਾ ਹੈ।

ਬ੍ਰਹਮਪੁਰਾ ਨੇ ਦੱਸਿਆ ਕਿ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਲੋਂ ਉਮੀਦਵਾਰ ਖੜ੍ਹੇ ਕਰਨ ਦਾ ਅਜੇ ਕੋਈ ਫ਼ੈਸਲਾ ਨਹੀਂ ਹੋਇਆ ਹੈ ਪਰ ਉਹ ਖ਼ੁਦ ਨਹੀਂ ਚੋਣ ਲੜਨਗੇ। ਉਨ੍ਹਾਂ ਦੀ ਜਗ੍ਹਾਂ ਉਹ ਕਿਸੇ ਨੂੰ ਖੜ੍ਹਾ ਕਰਨਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement