ਚੰਡੀਗੜ੍ਹ ‘ਚ ਕਿਸਾਨਾਂ ਦਾ ਭੁੱਖ-ਪਿਆਸ ਨਾਲ ਦੂਜੇ ਦਿਨ ਵੀ ਅੰਦੋਲਨ ਜਾਰੀ
Published : Feb 1, 2019, 12:17 pm IST
Updated : Feb 1, 2019, 12:17 pm IST
SHARE ARTICLE
Farmer
Farmer

ਕਿਸਾਨ ਅਪਣੀਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਰੈਲੀਆਂ ਕਰਨ ਉਤਰ ਗਏ....

ਚੰਡੀਗੜ੍ਹ : ਕਿਸਾਨ ਅਪਣੀਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਰੈਲੀਆਂ ਕਰਨ ਉਤਰ ਗਏ ਹਨ। ਪੁਲਿਸ ਦੀ ਸਖਤੀ ਦੇ ਬਾਵਜੂਦ ਪੰਜਾਬ ਦੇ ਕਿਸਾਨ ਦੂਜੇ ਦਿਨ ਵੀ ਰਾਜਧਾਨੀ ਚੰਡੀਗੜ੍ਹ ਦੇ ਰੈਲੀ ਗਰਾਊਂਡ ਵਿਚ ਡਟੇ ਰਹੇ। ਅੰਨਾ ਹਜ਼ਾਰੇ ਨਾਲ ਮਿਲ ਕੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦੀ ਸਾਂਝੀ ਕਮੇਟੀ ਵਲੋਂ ਕੱਲ੍ਹ ਲੋਕਪਾਲ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੇ ਗਏ ਦੇਸ਼ ਵਿਆਪੀ ਅੰਦੋਲਨ ਤਹਿਤ ਪੰਜਾਬ ਦੇ ਕਿਸਾਨਾਂ ਨੇ ਵੀ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਰਾਜਧਾਨੀ ਚੰਡੀਗੜ੍ਹ ਵਿਚ ਭਾਰੀ ਠੰਡ ਅਤੇ ਧੁੰਦ ਦੇ ਮੌਸਮ ਦੇ ਬਾਵਜੂਦ ਮੋਰਚਾ ਲਾ ਦਿਤਾ ਹੈ।

FarmerFarmer

ਅੱਜ ਇਸ ਮੋਰਚੇ ਦਾ ਦੂਜਾ ਦਿਨ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਸੈਕਟਰ-25 ਦੇ ਰੈਲੀ ਗਰਾਊਂਡ ਵਿਚ ਮਰਨ ਵਰਤ ਉਤੇ ਬੈਠੇ ਹੋਏ ਹਨ। ਮਰਨ ਵਰਤ ਸ਼ੁਰੂ ਕਰਨ ਸਮੇਂ ਪੰਜਾਬ ਭਰ ਵਿਚੋਂ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਵੱਡੀ ਗਿਣਤੀ ਵਿਚ ਹੋਰ ਕਿਸਾਨ ਵੀ ਪਹੁੰਚੇ ਹੋਏ ਹਨ। ਕਿਸਾਨ ਟਰੈਕਟਰ-ਟਰਾਲੀਆਂ ਨੂੰ ਭਰ ਕੇ ਰੈਲੀ ਗਰਾਊਂਡ ਉਤੇ ਪਹੁੰਚੇ ਹੋਏ ਹਨ। ਕਿਸਾਨ ਅਪਣਾ ਰਾਸ਼ਨ ਪਾਣੀ ਵੀ ਨਾਲ ਲੈ ਕੇ ਆਏ ਹੋਏ ਹਨ। ਪਰ ਕਈ ਕਿਸਾਨ ਨੇ ਕੱਲ੍ਹ ਤੋਂ ਇਸ ਅੰਦੋਲਨ ਦੇ ਚੱਲਦੇ ਰੋਟੀ ਪਾਣੀ ਨੂੰ ਮੂੰਹ ਵੀ ਨਹੀਂ ਲਗਾਇਆ ਹੈ

Farmers Will Protest On 5-Day In Punjab For Debt WaiverFarmers 

ਜਿਸ ਕਰਕੇ ਕਿਸਾਨ ਵੀਰ ਬਹੁਤ ਜਿਆਦਾ ਮੁਸ਼ਕਲਾਂ ਦੇ ਨਾਲ ਇਸ ਰੈਲੀ ਵਿਚ ਬੈਠੇ ਹੋਏ ਹਨ। ਡਾਕਟਰਾਂ ਦੀਆਂ ਟੀਮਾਂ ਵੀ ਉਥੇ ਪਹੁੰਚੀਆਂ ਹੋਈਆਂ ਹਨ ਜੋ ਕਿ ਕਿਸਾਨ ਵੀਰਾਂ ਦਾ ਚੈੱਕਅਪ ਵੀ ਕਰ ਰਹੀਆਂ ਹਨ। ਕਿਸਾਨਾਂ ਦੇ ਇਸ ਭਾਰੀ ਅੰਦੋਲਨ ਨੂੰ ਦੇਖਦਿਆਂ ਚੰਡੀਗੜ੍ਹ ਪੁਲਿਸ ਨੇ ਵੀ ਰੈਲੀ ਗਰਾਊਂਡ ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿਤੇ ਹਨ। ਕਿਸਾਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਡਾ ਮੁਕੰਮਲ ਕਰਜ਼ਾ ਮੁਆਫ਼ੀ ਅਤੇ ਫਸਲਾਂ ਦੇ 50 ਫੀਸਦੀ ਵਾਧਾ ਮੁੱਲ ਮਿਲਣਾ ਚਾਹੀਦਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement