
ਬੀਤੀ 9 ਜਨਵਰੀ ਨੂੰ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ।
ਚੰਡੀਗੜ੍ਹ: ਅੱਜ 1 ਫ਼ਰਵਰੀ ਤੋਂ ਚੰਡੀਗੜ੍ਹ ’ਚ ਕੁਝ ਨਵੇਂ ਨਿਯਮ ਲਾਗੂ ਹੋ ਚੁੱਕੇ ਹਨ। ਟ੍ਰੈਫ਼ਿਕ ਪੁਲਿਸ ਦੇ ਕੁਝ ਨਵੇਂ ਨਿਯਮ ਬਣਾਏ ਹਨ। ਦੱਸ ਦਈਏ ਕਿ ਭਾਰੀ ਵਾਹਨਾਂ ਦੇ ਦਾਖ਼ਲੇ ਉੱਤੇ ਰੋਕ ਰਹੇਗੀ। ਚੰਡੀਗੜ੍ਹ ਦੀਆਂ ਸੜਕਾਂ ’ਤੇ ਦਿਨ ਵੇਲੇ ਭਾਰੀ ਵਾਹਨ ਵਿਖਾਈ ਨਹੀਂ ਦੇਣਗੇ। ਸਵੇਰੇ 6 ਵਜੇ ਤੋਂ ਰਾਤੀਂ 11 ਵਜੇ ਤੱਕ ਸ਼ਹਿਰ ਦੇ 1 ਤੋਂ 56 ਸੈਕਟਰਾਂ ਤੱਕ ਕੋਈ ਵੀ ਭਾਰੀ ਵਾਹਨ ਦਾਖ਼ਲ ਨਹੀਂ ਹੋ ਸਕੇਗਾ।
Chandigarh
ਪ੍ਰਸ਼ਾਸਨ ਵੱਲੋਂ ਇਹ ਫ਼ੈਸਲਾ ਲੋਕਾਂ ਦੀ ਸੁਰੱਖਿਆ ਤੇ ਭਾਰੀ ਵਾਹਨਾਂ ਕਾਰਨ ਸ਼ਹਿਰ ’ਚ ਲੱਗਣ ਵਾਲੇ ਜਾਮ ਦੀ ਹਾਲਤ ਕਾਰਨ ਲਿਆ ਗਿਆ ਹੈ। ਪਰ ਸਕੂਲ ਬੱਸ, ਪੁਲਿਸ, ਪੈਰਾ–ਮਿਲਟਰੀ ਫ਼ੋਰਸ, ਅੱਗ–ਬੁਝਾਉਣ ਵਾਲੀ ਸੇਵਾ, ਹਸਪਤਾਲ, ਐਂਬੂਲੈਂਸ, ਚੰਡੀਗੜ੍ਹ ਨਗਰ ਨਿਗਮ, ਐਸਟੇਟ ਆਫ਼ਿਸ, ਚੰਡੀਗੜ੍ਹ ਪ੍ਰਸ਼ਾਸਨ, ਬਿਜਲੀ ਵਿਭਾਗ ਲਈ ਚੱਲਣ ਵਾਲੇ ਵਾਹਨਾਂ ਦਾ ਹੀ ਚੰਡੀਗੜ੍ਹ ’ਚ ਦਾਖ਼ਲਾ ਹੋ ਸਕੇਗਾ। ਸਬਜ਼ੀਆਂ ਉੱਤੇ ਟੈਕਸ ਲੱਗੇਗਾ।
Truk
ਬੀਤੀ 9 ਜਨਵਰੀ ਨੂੰ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ। ਮੱਧ ਮਾਰਗ, ਦੱਖਣੀ ਮਾਰਗ ਤੇ ਉਦਯੋਗ ਪਥ ਉੱਤੇ ਲੇਨ ਬਦਲਣ ਵਾਲੇ ਡਰਾਇਵਰਾਂ ਵਿਰੁੱਧ ਅੱਜ 1 ਫ਼ਰਵਰੀ ਤੋਂ ਸ਼ਿਕੰਜਾ ਕੱਸ ਦਿੱਤਾ ਗਿਆ ਹੈ। ਲੇਨ ਬਦਲਦੇ ਸਮੇਂ ਫੜੇ ਜਾਣ ’ਤੇ ਟ੍ਰੈਫ਼ਿਕ ਪੁਲਿਸ ਚਾਲਾਨ ਕੱਟੇਗੀ। ਪਿਕ ਐਂਡ ਡ੍ਰੌਪ, ਸਡਕ ਕੰਢੇ ਵਾਹਨ ਖੜ੍ਹਾ ਕਰਨ ’ਤੇ ਵੀ ਚਾਲਾਨ ਕੱਟਿਆ ਜਾਵੇਗਾ।
Chandigarh
ਪਹਿਲੀ ਵਾਰ ਨਿਯਮਾਂ ਦੀ ਉਲੰਘਣਾ ਕਰਨ ’ਤੇ 500 ਰੁਪਏ ਦਾ ਚਾਲਾਨ ਹੋਵੇਗਾ; ਜਦ ਕਿ ਦੂਜੀ ਵਾਰ ਫੜੇ ਜਾਣ ’ਤੇ ਚਾਲਾਨ ਦੀ ਰਕਮ ਦੁੱਗਣੀ ਹੋ ਜਾਵੇਗੀ। ਹੁਣ ਵਾਹਨ ਨੂੰ ਸੜਕ ਕੰਢੇ ਖੜ੍ਹਾ ਕਰ ਕੇ ਮੋਬਾਇਲ ਉੱਤੇ ਗੱਲਬਾਤ ਨਹੀਂ ਕੀਤੀ ਜਾ ਸਕੇਗੀ। ਪਿਕ ਐਂਡ ਡ੍ਰੌਪ ਲਈ ਸਰਵਿਸ ਲੇਨ ’ਚ ਜਾਣਾ ਹੋਵੇਗਾ। ਮੋਬਾਇਲ ’ਤੇ ਗੱਲ ਕਰਨ ਲਈ ਵੀ ਸਰਵਿਸ ਰੋਡ ’ਤੇ ਜਾਣਾ ਹੋਵੇਗਾ।
Chandigarh
ਲਾਈਟ ਪੁਆਇੰਟ ਤੇ ਚੌਕ ਉੱਤੇ ਵਾਹਨ ਰੋਕਦੇ ਸਮੇਂ ਲੇਨ ਦਾਾ ਖਿ਼ਆਲ ਰੱਖਣਾ ਹੋਵੇਗਾ। ਚੰਡੀਗੜ੍ਹ ਪ੍ਰਸ਼ਾਸਨ ਦੀ ਮਾਰਕਿਟ ਕਮੇਟੀ ਨੇ ਮੰਡੀ ’ਚ ਆਉਣ ਵਾਲੀਆਂ 14 ਹੋਰ ਵਸਤਾਂ ਉੱਤੇ ਮਾਰਕਿਟ ਫ਼ੀਸ ਵਸੂਲਣ ਦਾ ਫ਼ੈਸਲਾ ਕੀਤਾ ਹੈ। ਨਾਰੀਅਲ, ਏਵੋਕਾਡੋ, ਪਪੀਤਾ, ਅਨਾਨਾਸ, ਸਟ੍ਰਾਅਬੇਰੀ, ਬੇਬੀ ਕੌਰਨ, ਫੁੱਲ–ਗੋਭੀ, ਸਲਾਦ, ਸ਼ਾਰਦਾ, ਚੈਰੀ, ਹਰਾ ਬਾਦਾਮ, ਕਟਹਲ, ਖਜੂਰ ਤੇ ਕੀਵੀ ਉੱਤੇ ਦੋ ਫ਼ੀ ਸਦੀ ਮਾਰਕਿਟ ਫ਼ੀਸ ਲੱਗੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।