ਟਰੈਕਟਰ ਪਰੇਡ ’ਚ ਹਿੰਸਾ ਦੀ ਰੂਹ ਕੰਬਾਊ ਦਾਸਤਾਨ, ਕਿਸਨੇ ਰੋਕੀਆਂ ਐਬੂਲੈਂਸਾਂ, ਡਾਕਟਰ ਦੀ ਜ਼ੁਬਾਨੀ
Published : Feb 1, 2021, 10:20 pm IST
Updated : Feb 1, 2021, 10:20 pm IST
SHARE ARTICLE
American doctors
American doctors

ਕਿਹਾ, ਪੁਲਿਸ ਅਤੇ ਕਿਸਾਨ ਦੋਵਾਂ ਪਾਸੇ ਗ਼ਲਤ ਵਿਅਕਤੀ ਰਲੇ ਹੋਏ ਸਨ ਜੋ ਹਿੰਸਾ ਭੜਕਾਉਣ ਲਈ ਜ਼ਿੰਮੇਵਾਰ ਹਨ

ਚੰਡੀਗੜ੍ਹ: ਦਿੱਲੀ ਵਿਖੇ ਕਿਸਾਨਾਂ ਵਲੋਂ 26 ਜਨਵਰੀ ਨੂੰ ਕੱਢੇ ਗਏ ਟਰੈਕਟਰ ਮਾਰਚ ਦੌਰਾਨ ਹੋਈ ਹਿੰਸਾ ਦੀ ਕਹਾਣੀ ਬਾਰੇ ਵੱਡੀ ਗਿਣਤੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਆਮ ਤੌਰ  ’ਤੇ ਇਸ ਨੂੰ ਪੁਲਿਸ ਅਤੇ ਕਿਸਾਨਾਂ ਵਿਚਾਲੇ ਟਕਰਾਅ ਵਜੋਂ ਵੇਖਿਆ ਜਾ ਰਿਹਾ ਹੈ, ਪਰ ਸੱਚਾਈ ਕੀ ਹੈ, ਇਸ ਤੋਂ ਹੋਲੀ ਹੋਲੀ ਪਰਦਾ ਉਠਣਾ ਸ਼ੁਰੂ ਹੋ ਗਿਆ ਹੈ। ਟਰੈਕਟਰ ਪਰੇਡ ਨਾਲ ਐਬੂਲੈਂਸਾਂ ’ਚ ਡਾਕਟਰੀ ਸਹਾਇਤਾ ਲਈ ਮੌਜੂਦ ਭਾਰਤੀ ਮੂਲ ਦੇ ਅਮਰੀਕੀ ਡਾਕਟਰ ਨੇ ਇਸ ਤੋਂ ਪਰਚਾ ਚੁਕਿਆ ਹੈ। ਡਾਕਟਰ ਵਲੋਂ ਕੀਤੇ ਗਏ ਖੁਲਾਸੇ ਤੋਂ ਬਾਅਦ ਸਾਫ਼ ਹੋ ਗਿਆ ਹੈ ਕਿ ਇਹ ਸਾਰਾ ਹੰਗਾਮਾ ਪੁਲਿਸ ਅਤੇ ਸਰਕਾਰ ਦੀ ਮਿਲੀਭੁਗਤ ਨਾਲ ਹੋਇਆ ਸੀ।

American doctorsAmerican doctors

ਸਵੈਮਾਨ ਸਿੰਘ ਨਾਮ ਦੇ ਅਮਰੀਕਾ ਵਾਸੀ ਇਸ ਭਾਰਤੀ ਡਾਕਟਰ ਮੁਤਾਬਕ ਉਹ ਟਰੈਕਟਰ ਮਾਰਚ ਦੌਰਾਨ ਟਿਕਰੀ ਬਾਰਡਰ ’ਤੇ ਐਮਰਜੰਸੀ ਸੇਵਾਵਾਂ ਲਈ ਅਪਣੀ ਟੀਮ ਸਮੇਤ ਤੈਨਾਤ ਸੀ। ਉਨ੍ਹਾਂ ਨਾਲ 33 ਦੇ ਕਰੀਬ ਐਂਬੂਲੈਂਸਾਂ ’ਤੇ ਡਾਕਟਰਾਂ ਦੀ ਪੂਰੀ ਟੀਮ ਸੇਵਾ ਵਿਚ ਡਟੀ ਹੋਈ ਸੀ। ਉਨ੍ਹਾਂ ਕਿਹਾ ਕਿ ਜਦੋਂ ਪਰੇਡ ਸ਼ੁਰੂ ਹੋਈ ਤਾਂ ਉਨ੍ਹਾਂ ਦੀਆਂ ਗੱਡੀਆਂ ਕਾਫ਼ਲੇ ਦੇ ਪਿੱਛੇ ਚੱਲ ਰਹੀਆਂ ਸਨ। ਐਬੂਲੈਂਸਾਂ ਨੂੰ ਅੱਗੇ ਨਹੀਂ ਸੀ ਆਉਣ ਦਿਤਾ ਗਿਆ। ਬੜੀਆਂ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਦੀਆਂ 17 ਗੱਡੀਆਂ ਅੱਗੇ ਲਗਨੋਈ ਤਕ ਆਉਣ ਵਿਚ ਕਾਮਯਾਬ ਹੋ ਗਈਆਂ।  

American doctorsAmerican doctors

ਡਾ. ਸਵੈਮਾਨ ਸਿੰਘ ਮੁਤਾਬਕ ਇਸੇ ਦੌਰਾਨ ਉਨ੍ਹਾਂ ਕੋਲ ਕੁੱਝ ਵਿਅਕਤੀ ਆਏ ਤੇ ਕਹਿਣ ਲੱਗੇ ਕਿ ਅਸੀਂ ਕਿਸਾਨ ਹਾਂ ਅਤੇ ਅੱਗੇ ਪੁਲਿਸ ਨੇ ਸਾਡੇ ਬੰਦਿਆਂ ਦੀਆਂ ਲੱਤਾਂ ਵੱਢ ਦਿਤੀਆਂ ਹਨ। ਅਸੀਂ ਅਜੇ ਅੱਗੇ ਜਾਣ ਦੀ ਤਿਆਰੀ ਹੀ ਕਰ ਰਹੇ ਸਾਂ ਕਿ ਇਕ ਹੋਰ ਬੰਦਾ ਹੋ ਗਿਆ ਦੇ ਕਹਿਣ ਲੱਗਾ ਕਿ ਅੱਗੇ ਤੁਹਾਡੇ ਬੰਦਿਆਂ ਨੇ ਪੁਲਿਸ ਵਾਲਿਆਂ ਦੇ ਸਿਰ ਪਾੜ ਦਿਤੇ ਹਨ। ਜਦੋਂ ਅਸੀਂ ਐਬੂਲੈਂਸਾਂ ਭਜਾ ਕੇ ਦੱਸੇ ਥਾਂ ’ਤੇ ਪਹੁੰਚੇ ਤਾਂ ਉਥੇ ਅਜਿਹਾ ਕੁੱਝ ਵੀ ਨਹੀਂ ਸੀ। ਡਾ. ਸਵੈਮਾਨ ਸਿੰਘ ਮੁਤਾਬਕ ਸਾਡੇ ਡਾਕਟਰ ਫਿਰ ਪਿਛੇ ਪਰਤ ਆਏ। ਇਸੇ ਦੌਰਾਨ ਕੁੱਝ ਹੋਰ ਲੋਕ ਆ ਗਏ ਤੇ ਕਹਿਣ ਲੱਗੇ ਕਿ ਅੱਗੇ ਝੜਪ ਹੋਈ ਹੈ ਅਤੇ ਕਈ ਬੰਦੇ ਜ਼ਖ਼ਮੀ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਤਿੰਨ ਵਾਰ ਵਿਅਕਤੀ ਆਏ, ਜਿਸ ਤੋਂ ਸਾਨੂੰ ਇਸ ਦੇ ਸਾਜ਼ਸ਼ ਹੋਣ ਦਾ ਸ਼ੱਕ ਹੋਇਆ। ਡਾ. ਸਵੈਮਾਨ ਸਿੰਘ ਦਾ ਕਹਿਣਾ ਹੈ ਕਿ ਜੇਕਰ ਅਸੀਂ ਕਿਸਾਨ ਹੁੰਦੇ ਤਾਂ ਜਿਵੇਂ ਉਹ ਕਹਿ ਰਹੇ ਸੀ ਤਾਂ ਅਸੀਂ ਤਾਂ ਇਹੀ ਕਹਿਣਾ ਸੀ ਕਿ ਨਾਕੇ ਭੰਨੋ ਤੇ ਅੱਗੇ ਚੱਲੋ। 

American doctorsAmerican doctors

ਡਾ. ਸਵੈਮਾਨ ਸਿੰਘ ਮੁਤਾਬਕ ਅਜਿਹਾ ਹੀ ਬਹੁਤ ਸਾਰੇ ਕਿਸਾਨਾਂ ਨਾਲ ਵੀ ਵਾਪਰਿਆ ਹੋਵੇਗਾ, ਜਿਸ ਕਾਰਨ ਹਿੰਸਾ ਭੜਕੀ। ਕਿਸਾਨਾਂ ਨੂੰ ਇਕ ਸਾਜ਼ਸ਼ ਤਹਿਤ ਭੜਕਾਇਆ ਗਿਆ ਅਤੇ ਪੁਲਿਸ ਅਤੇ ਕਿਸਾਨਾਂ ਵਿਚਾਲੇ ਹਿੰਸਾ ਕਰਵਾਈ ਗਈ। ਡਾ. ਸਵੈਮਾਨ ਸਿੰਘ ਮੁਤਾਬਕ ਇਹ ਕੋਈ 2 ਕੁ ਵਜੇ ਦੀ ਗੱਲ ਹੈ, ਜਿਸ ਨੂੰ ਮੈਂ ਉਸੇ ਵੇਲੇ ਟੀਵੀ ’ਤੇ ਰਿਕਾਰਡ ਕਰਵਾ ਦਿਤਾ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਥੇ ਹੋਈ ਝੜਪ ਵਿਚ ਬਹੁਤ ਸਾਰੇ ਪੁਲਿਸ ਮੁਲਾਜ਼ਮ ਅਤੇ ਕਿਸਾਨ ਜ਼ਖ਼ਮੀ ਹੋ ਗਏ। ਅਸੀਂ ਬਹੁਤ ਸਾਰੇ ਪੁਲਿਸ ਵਾਲਿਆਂ ਅਤੇ ਕਿਸਾਨਾਂ ਦੇ ਟਾਕੇ ਲਾ ਰਹੇ ਸਾਂ। 

American doctorsAmerican doctors

ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਮੁਲਾਜ਼ਮਾਂ ਅਤੇ ਜ਼ਖ਼ਮੀ ਕਿਸਾਨਾਂ ਦਾ ਇਲਾਜ ਕਰ ਰਹੇ ਸਾਂ ਕਿ ਅੱਗੇ ਪੰਜ ਬੰਦਿਆਂ ਦਾ ਇਕ ਗਰੁਪ ਆਇਆ ਜੋ ਵਰਦੀ ਵਿਚ ਸਨ। ਉਨ੍ਹਾਂ ਨੇ ਸਾਡੇ ’ਤੇ ਡਾਗਾ ਨਾਲ ਹਮਲਾ ਕਰ ਦਿਤਾ ਜਿਸ ਨਾਲ ਸਾਡੇ ਤਿੰਨ ਡਾਕਟਰਾਂ ਦੀਆਂ ਬਾਹਾਂ ਟੁੱਟ ਗਈਆਂ। ਜਦੋਂ ਅਸੀਂ ਉਥੇ ਇਲਾਜ ਕਰਨ ਤੋਂ ਮਨ੍ਹਾ ਕਰ ਦਿਤਾ ਤਾਂ ਉਥੇ ਮੌਜੂਦ ਪੁਲਿਸ ਵਾਲਿਆਂ ਨੇ ਸਾਡੇ ਅੱਗੇ ਹੱਥ ਜੋੜੇ ’ਤੇ ਇਲਾਜ ਜਾਰੀ ਰੱਖਣ ਦੀ ਬੇਨਤੀ ਕੀਤੀ। ਉਹ ਕਹਿ ਰਹੇ ਸੀ ਕਿ ਸਾਨੂੰ ਨਹੀਂ ਪਤਾ ਇਹ ਕੌਣ ਲੋਕ ਹਨ।  ਇਸ ਤੋਂ ਜਾਹਰ ਹੁੰਦਾ ਹੈ ਕਿ ਜਿਵੇਂ ਕਿਸਾਨਾਂ ਵੱਲ ਏਜੰਟ ਰਲੇ ਹੋਏ ਸਨ, ਪੁਲਿਸ ਵਾਲੇ ਪਾਸੇ ਵੀ ਅਜਿਹੇ ਬੰਦੇ ਮੌਜੂਦ ਸਨ ਜੋ ਮਾਹੌਲ ਖ਼ਰਾਬ ਕਰ ਰਹੇ ਸਨ। ਉਥੇ ਪੁਲਿਸ, ਸੀ.ਆਰ.ਪੀ.ਐਫ. ਅਤੇ ਕਿਸਾਨਾਂ ਸਾਰਿਆਂ ਵਿਚ ਹੀ ਅਜਿਹੇ ਬੰਦੇ ਮੌਜੂਦ ਸਨ, ਜੋ ਭੜਕਾਹਟ ਪੈਦਾ ਕਰ ਕੇ ਦੰਗੇ ਭੜਕਾਉਣ ਦਾ ਕੰਮ ਕਰ ਰਹੇ ਸਨ। ਸਾਡੀ ਸਾਰੀ ਟੀਮ ਸਮੇਤ ਜੋ ਵੀ ਉਥੇ ਮੌਜੂਦ ਸੀ, ਉਹ ਸਾਰੇ ਇਨ੍ਹਾਂ ਘਟਨਾਵਾਂ ਦਾ ਚਸਮਦੀਦ ਗਵਾਹ ਹਨ। 

American doctorsAmerican doctors

ਕਿਸਾਨ ਯੂਨੀਅਨਾਂ ਅਤੇ ਸਰਕਾਰ ਤੋਂ ਇਸ ਦੀ ਜਾਂਚ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਲਾਲ ਕਿਲੇ ’ਤੇ ਲੋਕਾਂ ਦੇ ਪਹੁੰਚਣ ਪਿਛੇ ਵੀ ਸਾਜ਼ਿਸ਼ ਸੀ। ਉਨ੍ਹਾਂ ਕਿਹਾ ਕਿ ਲਗਨੋਈ ਵਾਲਾ ਨਾਕਾ ਟੁੱਟਣ ਪਿਛੇ ਵੀ ਇਹੀ ਕਾਰਨ ਹੈ, ਕਿਉਂਕਿ ਜਦੋਂ ਉਨ੍ਹਾਂ ਹਮਲਾਵਰਾਂ ਨੇ ਸਾਡੇ ’ਤੇ ਹਮਲਾ ਕਰ ਕੇ ਸਾਡੇ ਬੰਦਿਆਂ ਨੂੰ ਜ਼ਖ਼ਮੀ ਕਰ ਦਿਤਾ ਤਾਂ ਉਥੇ ਮੌਜੂਦ ਪੁਲਿਸ ਵਾਲਿਆਂ ਦਾ ਮਨੋਬਲ ਟੁੱਟ ਗਿਆ ਕਿ ਜਿਹੜੇ ਉਨ੍ਹਾਂ ਦਾ ਇਲਾਜ ਕਰ ਰਹੇ ਸੀ, ਉਨ੍ਹਾਂ ਨਾਲ ਵੀ ਅਜਿਹਾ ਵਤੀਰਾ ਕੀਤਾ ਗਿਆ ਹੈ। ਇਸ ਤੋਂ ਦੁੱਖੀ ਹੋ ਕੇ ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਨਾਕਾ ਖੋਲ੍ਹਿਆ ਸੀ। ਡਾ. ਸਵੈਮਾਨ ਸਿੰਘ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਤੱਤਾਂ ਦਾ ਪਤਾ ਲਗਾਉਣ ਜਿਨ੍ਹਾਂ ਨੇ ਕਿਸਾਨਾਂ ਦੇ ਭੇਸ ਵਿਚ ਉਨ੍ਹਾਂ ’ਚ ਸ਼ਾਮਲ ਹੋ ਕੇ ਭੋਲੇ ਭਾਲੇ ਕਿਸਾਨਾਂ ਨੂੰ ਭੜਕਾਅ ਕੇ ਹਿੰਸਾ ਕਰਵਾਈ। ਅਜਿਹੇ ਹੀ ਵਿਅਕਤੀ ਪੁਲਿਸ ਮੁਲਾਜ਼ਮਾਂ ਵਿਚ ਵੀ ਮੌਜੂਦ ਸਨ। ਸੋ ਇਸ ਮਾਮਲੇ ਦੀ ਸਾਰੀਆਂ ਧਿਰਾਂ ਨੂੰ ਕਰਵਾ ਕੇ ਸੱਚਾਈ ਸਾਹਮਣੇ ਲਿਆਉਣੀ ਚਾਹੀਦੀ ਹੈ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement