ਗੱਲਬਾਤ ਲਈ ਜਾਬਰ ਕਦਮ ਵਾਪਸ ਲਵੇ ਸਰਕਾਰ : ਉਗਰਾਹਾਂ
Published : Feb 1, 2021, 12:16 am IST
Updated : Feb 1, 2021, 12:16 am IST
SHARE ARTICLE
image
image

ਗੱਲਬਾਤ ਲਈ ਜਾਬਰ ਕਦਮ ਵਾਪਸ ਲਵੇ ਸਰਕਾਰ : ਉਗਰਾਹਾਂ


ਹਰਿਆਣਾ ਵਿਚੋਂ ਲਗਾਤਾਰ ਪਹੁੰਚ ਰਹੇ ਹਨ ਕਿਸਾਨ ਕਾਫ਼ਲੇ

ਨਵੀਂ ਦਿੱਲੀ, 31 ਜਨਵਰੀ (ਭੁੱਲਰ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਿਸਾਨਾਂ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਹੋਣ ਬਾਰੇ ਦਿਤੇ ਬਿਆਨ 'ਤੇ ਟਿਪਣੀ ਕਰਦਿਆਂ ਬੀ.ਕੇ.ਯੂ. ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵਲੋਂ ਇਕ ਪਾਸੇ ਕਿਸਾਨਾਂ 'ਤੇ ਯੂ.ਏ.ਪੀ.ਏ ਵਰਗੇ ਕਾਲੇ ਕਾਨੂੰਨਾਂ ਤਹਿਤ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ, ਸੈਂਕੜੇ ਕਿਸਾਨਾਂ ਨੂੰ ਗਿ੍ਫ਼ਤਾਰ ਕਰ ਕੇ ਜੇਲ ਵਿਚ ਸੁੱਟਿਆ ਹੋਇਆ ਹੈ ਤੇ ਪੁਰਅਮਨ ਕਿਸਾਨਾਂ ਉਪਰ ਆਰਐਸਐਸ ਦੇ ਗੁੰਡਾ ਟੋਲਿਆਂ ਵਲੋਂ ਹਮਲੇ ਕਰਵਾਏ ਜਾ ਰਹੇ ਹਨ ਤਾਂ ਅਜਿਹੇ ਹਮਲਿਆਂ ਦਰਮਿਆਨ ਪ੍ਰਧਾਨ ਮੰਤਰੀ ਦਾ ਮਤਲਬ ਸਾਫ਼ ਹੈ ਕਿ ਕਿਸਾਨਾਂ ਨੂੰ ਜਬਰ ਦੀ ਮਾਰ ਹੇਠ ਲਿਆ ਕੇ ਪਹਿਲਾਂ ਕੀਤੀਆਂ ਪੇਸ਼ਕਸ਼ਾਂ 'ਤੇ ਲਿਆਉਣਾ ਹੈ | 
ਟਿਕਰੀ ਬਾਰਡਰ ਤੇ ਕੀਤੀ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਉਗਰਾਹਾਂ ਨੇ ਕਿਹਾ ਕਿ ਇਕ ਪਾਸੇ ਮੋਦੀ ਹਕੂਮਤ ਵਲੋਂ ਅਪਣੇ ਪੁਲਿਸ ਬਲਾਂ ਦੇ ਜ਼ੋਰ ਤੇ ਕਿਸਾਨਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਕੁਚਲਣ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਦੂਜੇ ਹੱਥ ਆਰ ਐੱਸ ਐੱਸ ਦੇ ਫਿਰਕੂ ਫ਼ਾਸ਼ੀ ਟੋਲਿਆਂ ਵੱਲੋਂ ਅੰਧ ਰਾਸ਼ਟਰਵਾਦ ਦੇ ਨਾਅਰਿਆਂ ਹੇਠ ਕਿਸਾਨਾਂ ਦੇ ਸੰਘਰਸ਼ ਨੂੰ ਦੇਸ਼ ਧ੍ਰੋਹੀ ਦਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ | ਇੰਟਰਨੈੱਟ ਬੰਦ ਕਰ ਕੇ ਕਿਸਾਨਾਂ ਦੀ ਆਵਾਜ਼ ਨੂੰ ਮੁਲਕ ਅੰਦਰ ਪਹੁੰਚਣ ਤੋਂ ਰੋਕਿਆ ਜਾ ਰਿਹਾ ਹੈ | ਇਕ ਹੱਥ ਸੰਘਰਸ਼ ਨੂੰ ਦਬਾਉਣ ਦੇ ਕਦਮ ਲੈ ਕੇ ਦੂਜੇ ਹੱਥ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਹੋਣ ਦਾ ਦਾਅਵੇ ਦਾ ਅਰਥ  ਇਹੀ ਹੈ ਕਿ ਹਕੂਮਤ ਕਿਸਾਨ ਸੰਘਰਸ਼ ਨੂੰ ਹਮਲੇ ਹੇਠ ਲਿਆ ਕੇ ਅਪਣੀਆਂ ਸ਼ਰਤਾਂ 'ਤੇ ਸੰਘਰਸ਼ ਖ਼ਤਮ ਕਰਵਾਉਣਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਕਿਸਾਨ ਹਮੇਸ਼ਾ ਗੱਲਬਾਤ ਲਈ ਤਿਆਰ ਰਹੇ ਹਨ ਪਰ ਸਰਕਾਰ ਨੂੰ ਜਬਰ ਤੇ ਭੰਡੀ ਪ੍ਰਚਾਰ ਦੇ ਕਦਮ ਵਾਪਸ ਲੈ ਕੇ ਪਹਿਲਾਂ ਗੱਲਬਾਤ ਦਾ ਮਾਹੌਲ ਤਿਆਰ ਕਰਨਾ ਚਾਹੀਦਾ ਹੈ 
ਤਾਂ ਹੀ ਗੱਲਬਾਤ ਦੇ ਅਮਲ ਦੀ ਸਾਰਥਕਤਾ ਹੋ ਸਕਦੀ ਹੈ | 
ਜਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਮੋਦੀ ਹਕੂਮਤ ਦੇ ਇਸ ਫਾਸ਼ੀ ਵਾਰ ਵਿਰੁਧ ਪੰਜਾਬ, ਹਰਿਆਣਾ ਤੇ ਯੂ ਪੀ ਸਮੇਤ ਮੁਲਕ ਭਰ ਦੇ ਕਿਸਾਨਾਂ ਨੇ ਨੰਗੇ ਧੜ ਨਿਤਰ ਕੇ ਦਸ ਦਿਤਾ ਹੈ ਕਿ ਮੋਦੀ ਹਕੂਮਤ ਵਲੋਂ ਸੰਘਰਸ਼ ਨੂੰ ਕੁਚਲਣ ਦੇ ਭਰਮ ਚਕਨਾਚੂਰ ਕੀਤੇ ਜਾਣਗੇ ਤੇ ਕਿਸਾਨ ਲੰਮਾ ਦਮ ਰੱਖ ਕੇ ਲੜਨ ਦੀ ਤਾਕਤ ਰਖਦੇ ਹਨ | ਪੰਜਾਬ ਤੇ ਹਰਿਆਣੇ ਵਿਚੋਂ ਹਜ਼ਾਰਾਂ ਕਿਸਾਨਾਂ ਦੇ ਕਾਫ਼ਲੇ ਧਾਅ ਕੇ ਪੁੱਜ ਰਹੇ ਹਨ | ਕਿਸਾਨ ਆਗੂ ਬਸੰਤ ਸਿੰਘ ਨੇ ਦਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਇਕ ਕਾਫ਼ਲਾ ਕਲ ਤੋਂ ਕੁੰਡਲੀ ਬਾਰਡਰ ਤੇ  ਕਿਸਾਨਾਂ ਦੀ ਹਮਾਇਤ 'ਤੇ ਵੀ ਡਟਿਆ ਹੋਇਆ ਹੈ | ਉਪਰੋਕਤ ਬੁਲਰਿਆਂ ਤੋਂ ਇimageimageਲਾਵਾ ਕਿਸਾਨ ਸੰਘਰਸ਼ ਕਮੇਟੀ ਦੇ ਸਤਵੰਤ ਵਲਟੋਹਾ, ਹਰਿਆਣਾ ਤੋਂ ਰਾਸ਼ਟਰੀ ਕਿਸਾਨ ਮੋਰਚਾ ਦੇ ਵਿਜੇਂਦਰ ਹੁੱਡਾ ਆਦਿ ਨੇ ਵੀ ਸੰਬੋਧਨ ਕੀਤਾ | ਹਰਿਆਣਾ ਦੇ ਆਗੂਆਂ ਨੇ ਕਿਹਾ ਕਿ ਹੁਣ ਧਰਮ ਤੇ ਦੇਸ਼ ਭਗਤੀ ਦੇ ਨਾਂਅ ਹੇਠ ਕਿਸਾਨਾਂ ਫੁੱਟ ਪਾਉਣ ਦੀਆਂ ਚਾਲਾਂ ਤੋਂ ਹਰਿਆਣਾ ਤੇ ਹੋਰ ਸੂਬਿਆਂ ਦੇ ਕਿਸਾਨ ਸੁਚੇਤ ਹੋ ਗਾਏ ਹਨ ਤੇ ਉਹ ਇਨ੍ਹਾਂ ਚਾਲਾਂ ਨੂੰ ਕਦਾਚਿਤ ਸਫ਼ਲ ਨਹੀਂ ਹੋਣ ਦੇਣਗੇ |

ਫੋਟੋ ਕੈਪਸਨ 1 ਟਿਕਰੀ ਬਾਰਡਰ ਤੇ ਜੁੜਿਆ ਲਾਮਿਸਾਲ ਇਕੱਠ 
2. ਇਕੱਠ ਨੂੰ ਸੰਬੋਧਨ ਕਰਦੇ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ |
 

SHARE ARTICLE

ਏਜੰਸੀ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement