ਸਿੱਧੂ ਮੂਸੇਵਾਲਾ ਕਤਲ ਕਾਂਡ: ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਹਮਣੇ ਬਿਠਾ ਕੇ ਰਾਜਵੀਰ ਤੋਂ ਹੋਵੇਗੀ ਪੁੱਛਗਿੱਛ

By : GAGANDEEP

Published : Feb 1, 2023, 11:04 am IST
Updated : Feb 1, 2023, 11:04 am IST
SHARE ARTICLE
photo
photo

ਰਾਜਵੀਰ ਮੂਸੇਵਾਲਾ ਕਤਲ ਕੇਸ ਵਿੱਚ ਖੋਲ੍ਹ ਸਕਦਾ ਹੈ ਕਈ ਰਾਜ਼

 

 ਮੁਹਾਲੀ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਰਾਜਵੀਰ ਰਵੀ ਰਾਜਗੜ੍ਹ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ। ਮੋਹਾਲੀ ਪੁਲਿਸ ਕੋਲ 4 ਦਿਨ ਦੇ ਰਿਮਾਂਡ 'ਤੇ ਆਏ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਰਾਜਵੀਰ ਰਵੀ ਰਾਜਗੜ੍ਹ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿਛ ਕੀਤੀ ਜਾਵੇਗੀ। ਰਾਜਵੀਰ ਨੂੰ 4 ਦਿਨ ਪਹਿਲਾਂ AGTF ਨੇ ਮੋਹਾਲੀ ਤੋਂ ਚੀਨੀ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਸੀ।

ਪੜ੍ਹੋ ਪੂਰੀ ਖਬਰ: 14 ਸਾਲ ਦੀ ਉਮਰ ਵਿਚ ਘਰ-ਘਰ ਅਖਬਾਰ ਵੇਚ ਕੇ ਜਮਾਂ ਕੀਤੀ ਪੂੰਜੀ, ਅੱਜ ਕਰੋੜਾਂ ਦੇ ਘਰ ਦੀ ਮਾਲਕਣ ਬਣੀ ਇਹ ਲੜਕੀ 

 

ਜੱਗੂ ਭਗਵਾਨਪੁਰੀਆ 'ਤੇ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਹਥਿਆਰਾਂ ਦੀ ਸਪਲਾਈ ਕਰਨ ਦਾ ਦੋਸ਼ ਹੈ। ਦੂਜੇ ਪਾਸੇ ਰਾਜਵੀਰ ਗੈਂਗਸਟਰ ਲਾਰੈਂਸ ਦਾ ਖਾਸ ਹੈ। ਰਾਜਵੀਰ ਮੂਸੇਵਾਲਾ ਕਤਲ ਕੇਸ ਵਿੱਚ ਕਈ ਰਾਜ਼ ਖੋਲ੍ਹ ਸਕਦਾ ਹੈ। ਰਾਜਵੀਰ ਰਵੀ ਜ਼ਿਲ੍ਹਾ ਲੁਧਿਆਣਾ ਦੇ ਦੋਰਾਹਾ ਕਸਬੇ ਦੇ ਪਿੰਡ ਰਾਜਗੜ੍ਹ ਦਾ ਵਸਨੀਕ ਹੈ। ਉਸ ਨੇ ਲਾਰੈਂਸ ਦੇ ਭਰਾ ਅਨਮੋਲ ਨੂੰ ਦੁਬਈ ਭੇਜਣ ਲਈ ਲੁਧਿਆਣਾ ਦੇ ਟਰਾਂਸਪੋਰਟਰ ਬਲਦੇਵ ਚੌਧਰੀ ਨੂੰ 25 ਲੱਖ ਰੁਪਏ ਦਿੱਤੇ ਸਨ।

ਪੜ੍ਹੋ ਪੂਰੀ ਖਬਰ: ਕੌਮਾਂਤਰੀ ਕਬੱਡੀ ਖਿਡਾਰੀ ਦੀ ਹਜੇ ਤੱਕ ਭਾਰਤ ਨਹੀਂ ਆਈ ਦੇਹ, ਪਿਛਲੇ ਮਹੀਨੇ ਕੈਨੇਡਾ 'ਚ ਹੋਈ ਸੀ ਖਿਡਾਰੀ ਦੀ ਮੌਤ

ਲਾਰੈਂਸ ਦਾ ਜਬਰਦਸਤੀ ਦਾ ਕਾਲਾ ਕਾਰੋਬਾਰ ਇਹੀ ਸੰਭਾਲਦਾ ਹੈ। ਲਾਰੈਂਸ ਦੇ ਭਰਾ ਅਨਮੋਲ ਨੂੰ ਰਾਜਵੀਰ ਨੇ ਜਾਅਲੀ ਪਾਸਪੋਰਟ ਬਣਾ ਕੇ ਦੁਬਈ ਭੇਜਿਆ ਸੀ। ਜੱਗੂ ਪੰਜਾਬ ਵਿੱਚ ਆਪਣਾ ਵੱਖਰਾ ਫਿਰੌਤੀ ਰੈਕੇਟ ਚਲਾ ਰਿਹਾ ਹੈ। ਬੰਬੀਹਾ ਗੈਂਗ ਨੇ ਇਹ ਕਹਿ ਕੇ ਪੋਸਟਾਂ ਵੀ ਪਾਈਆਂ ਸਨ ਕਿ ਜੱਗੂ ਕਬੱਡੀ ਕੱਪ ਆਦਿ ਕਰਵਾ ਕੇ ਫਿਰੌਤੀ ਦੀ ਲੁੱਟ ਕਰ ਰਿਹਾ ਹੈ।

ਜੱਗੂ ਭਗਵਾਨਪੁਰੀਆ ਅਤੇ ਰਾਜਵੀਰ ਦੋਵੇਂ ਗੈਂਗਸਟਰ ਲਾਰੈਂਸ ਸਿੰਡੀਕੇਟ ਦੇ ਮੈਂਬਰ ਹਨ। ਗੈਂਗਸਟਰ ਲਾਰੈਂਸ ਦੇ ਗੈਂਗ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਨੇ ਲਾਰੈਂਸ ਨੂੰ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਦੱਸਿਆ ਹੈ। ਕਾਲਜ ਦੇ ਦੋਸਤ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਲਾਰੈਂਸ ਨੇ ਮੂਸੇਵਾਲਾ ਦਾ ਕਤਲ ਕੀਤਾ ਸੀ। ਲਾਰੈਂਸ ਪਹਿਲਾਂ ਹੀ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੈ।

 

ਪੜ੍ਹੋ ਪੂਰੀ ਖਬਰ: ਲੁਧਿਆਣਾ: ਪੈਲੇਸ 'ਚ ਫੋਟੋਗ੍ਰਾਫੀ ਕਰਨ ਗਏ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ 

ਜੱਗੂ ਭਗਵਾਨਪੁਰੀਆ ਨੂੰ ਕੁਝ ਸਮਾਂ ਪਹਿਲਾਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਰਿਮਾਂਡ 'ਤੇ ਲਿਆ ਸੀ। ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਤਿਹਾੜ ਜੇਲ੍ਹ ਵਿੱਚ ਲਾਰੈਂਸ ਨਾਲ ਬੈਰਕ ਵਿੱਚ ਬੰਦ ਸੀ। ਫਿਰ ਉਹ ਕੈਨੇਡਾ ਬੈਠੇ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨਾਲ ਗੱਲਾਂ ਕਰਦਾ ਸੀ। ਹਾਲਾਂਕਿ ਇਸ ਤੋਂ ਬਾਅਦ ਉਸ ਦੀ ਬੈਰਕ ਬਦਲ ਦਿੱਤੀ ਗਈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement
Advertisement

ਚੋਰਾਂ ਨੇ ਲੁੱਟ ਲਿਆ Punjab ਘੁੰਮਣ ਆਇਆ ਗੋਰਾ - Punjab Police ਨੇ 48 ਘੰਟੇ 'ਚ ਚੋਰਾਂ ਨੂੰ ਗ੍ਰਿਫ਼ਤਾਰ ਕਰ ਰੱਖ ਲਈ

17 Dec 2022 3:17 PM

Officer ਨਾਲ Balwinder Sekhon ਦਾ ਪਿਆ ਪੇਚਾ - ਜ਼ੋਰਦਾਰ ਤਿੱਖੀ ਬਹਿਸ ਮਗਰੋਂ ਭੱਖ ਗਿਆ ਮਾਹੌਲ

16 Dec 2022 2:56 PM

Jalandhar ਦੇ Latifpura ‘ਚ ਬੇਘਰ ਹੋਏ ਲੋਕਾਂ ਦੀ ਮਦਦ ਲਈ ਪਹੁੰਚੀ UNITED SIKHS

15 Dec 2022 3:25 PM

ਇੱਕ ਵਾਰ ਫਿਰ ਸੜਕਾਂ ‘ਤੇ ਉੱਤਰਿਆ ਅੰਨਦਾਤਾ - Manawala Toll Plaza ਕਰਵਾਇਆ ਬੰਦ - Kisan Farmer Protest

15 Dec 2022 3:24 PM

Rashi Agarwal ਨੂੰ Rahul Gandhi ਨਾਲੋਂ PM Modi ਚੰਗੇ ਲੱਗਦੇ!

14 Dec 2022 3:12 PM

10th Fail ਠੱਗਾਂ ਨੇ 100 Crore ਦਾ ਲਾਇਆ ਚੂਨਾ ! GST 'ਚ ਘਾਲਾਮਾਲਾ ਕਰਨ ਲਈ ਖੋਲ੍ਹੀਆਂ ਸਨ 100 ਤੋਂ ਵੱਧ ਕੰਪਨੀਆਂ

14 Dec 2022 3:11 PM