Moga News : ਮੋਗਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ’ਚ ਦੋ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

By : BALJINDERK

Published : Feb 1, 2025, 1:44 pm IST
Updated : Feb 1, 2025, 1:46 pm IST
SHARE ARTICLE
ਪੁਲਿਸ ਮੁਲਜ਼ਮਾਂ ਨੂੰ ਫੜ ਕੇ ਲਿਜਾਂਦੇ ਹੋਏ
ਪੁਲਿਸ ਮੁਲਜ਼ਮਾਂ ਨੂੰ ਫੜ ਕੇ ਲਿਜਾਂਦੇ ਹੋਏ

Moga News : ਮੁਲਜ਼ਮਾਂ ਕੋਲੋਂ ਹੈਰੋਇਨ, ਡਰੱਗ ਮਨੀ ਤੇ ਇੱਕ ਕਾਰ ਬਰਾਮਦ 

Moga News in Punjabi : ਮੋਗਾ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ਼ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਐਸਐਸਪੀ ਮੋਗਾ ਅਜੇ ਗਾਂਧੀ ਦੇ ਨਿਰਦੇਸ਼ਾਂ ਦੇ ਤਹਿਤ ਕਾਰਵਾਈ ਕਰਦੇ ਹੋਏ ਗੁਪਤ ਸੂਚਨਾ ਦੇ ਆਧਾਰ ’ਤੇ ਦੋ ਨਸ਼ਾ ਤਸਕਰਾਂ ਨੂੰ 331 ਗ੍ਰਾਮ ਹੈਰੋਇਨ 65980 ਰੁਪਏ ਡਰੱਗ ਮਨੀ ਅਤੇ ਇੱਕ ਸਵਿਫ਼ਟ ਕਾਰ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। 

ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਰਵਿੰਦਰ ਸਿੰਘ ਨੇ ਕਿਹਾ ਕਿ ਡੀਜੀਪੀ ਪੰਜਾਬ ਅਤੇ ਐਸਐਸਪੀ ਮੋਗਾ ਦੇ ਨਿਰਦੇਸ਼ਾਂ ਦੇ ਤਹਿਤ ਨਸ਼ਾ ਤਸਕਰਾਂ’ਤੇ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਦੇ ਚਲਦੇ ਦੋ ਨਸ਼ਾ ਤਸਕਰਾਂ ਨੂੰ 331 ਗ੍ਰਾਮ ਹੈਰੋਇਨ 65980 ਰੁਪਏ ਡਰੱਗ ਮਨੀ ਅਤੇ ਇੱਕ ਸਵਿਫ਼ਟ ਕਾਰ ਨਾਲ ਗ੍ਰਿਫ਼ਤਾਰ ਕੀਤਾ ਹੈ। ਜਿਸ ’ਚ ਸਿੰਦਰਪਾਲ ਸਿੰਘ ਉਰਫ਼ ਜੈਨ ਲਹੌਰੀਆਂ ਵਾਲਾ ਮਹੱਲਾ ਮੋਗਾ ਜਿਸ ਨੂੰ 81 ਗ੍ਰਾਮ ਹੈਰੋਇਨ 65980 ਰੁਪਏ ਡਰੱਗ ਮਨੀ ਅਤੇ ਬੋਹਡ ਸਿੰਘ ਜ਼ਿਲ੍ਹਾ ਫਿਰੋਜਪੁਰ ਜਿਸ ਨੂੰ 255 ਗਰਾਮ ਹੈਰੋਇਨ ਅਤੇ ਸਵਿਫ਼ਟ ਕਾਰ ਨਾਲ ਗਿਰਫਤਾਰ ਕੀਤਾ ਹੈ। ਸਿੰਦਰਪਾਲ ਸਿੰਘ ਉੱਪਰ ਪਹਿਲਾਂ ਚਾਰ ਮਾਮਲੇ ਦਰਜ ਹਨ ਅਤੇ ਬੋਹੜ ਸਿੰਘ ਉੱਪਰ ਦੋ ਮਾਮਲੇ ਦਰਜ ਹਨ ਅੱਗੇ ਰਿਮਾਂਡ ’ਤੇ ਲੈ ਕੇ ਪੁੱਛਗਛ ਕੀਤੀ ਜਾਵੇਗੀ।

(For more news apart from Moga police arrested two drug smugglers in two separate cases News in Punjabi, stay tuned to Rozana Spokesman)

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement