
ਪਾਕਿਸਤਾਨ ਵਿਚ ਬੰਦੀ ਬਣਾਏ ਗਏ ਵਿੰਗ ਕਮਾਂਡਰ ਅਭਿਨੰਦਨ ਦਾ ਸਵਾਗਤ ਕਰv ਲਈ ਵੱਡੀ ਗਿਣਤੀ ਵਿਚ ਲੋਕ ਵਾਘਾ ਬਾਰਡਰ ਪੁੱਜੇ...
ਵਾਘਾ ਬਾਰਡਰ : ਪਾਕਿਸਤਾਨ ਵਿਚ ਬੰਦੀ ਬਣਾਏ ਗਏ ਵਿੰਗ ਕਮਾਂਡਰ ਅਭਿਨੰਦਨ ਦਾ ਸਵਾਗਤ ਕਰv ਲਈ ਵੱਡੀ ਗਿਣਤੀ ਵਿਚ ਲੋਕ ਵਾਘਾ ਬਾਰਡਰ ਪੁੱਜੇ ਹੋਏ ਹਨ। ਪਾਕਿਸਤਾਨ ਵਲੋਂ ਬੀਟਿੰਗ ਰੀਟਰੀਟ ਦੇ ਸਮੇਂ ਤੇ ਅਭਿਨੰਦਨ ਨੂੰ ਭਾਰਤ ਭੇਜੇ ਜਾਣ ਉਤੇ ਭਾਰਤ ਨੇ ਬੀਟਿੰਗ ਰੀਟਰੀਟ ਨੂੰ ਰੱਦ ਕਰ ਦਿਤਾ ਹੈ। ਜੋ ਲੋਕ ਰੀਟਰੀਟ ਲਈ ਪਹੁੰਚ ਚੁੱਕੇ ਸਨ, ਉਨ੍ਹਾਂ ਨੂੰ ਵਾਪਸ ਭੇਜ ਦਿਤਾ ਗਿਆ ਹੈ। ਹਾਲਾਂਕਿ ਲੋਕ ਵਿੰਗ ਕਮਾਂਡਰ ਅਭਿਨੰਦਨ ਨੂੰ ਵੇਖਣ ਲਈ ਉਥੇ ਹੀ ਰੁਕ ਗਏ ਹਨ।
People arrived at Wahga Border
ਸਵੇਰੇ 8 ਵਜੇ ਤੋਂ ਹੀ ਬਾਰਡਰ ਉਤੇ ਆਮ ਲੋਕਾਂ ਦਾ ਪੁੱਜਣਾ ਸ਼ੁਰੂ ਹੋ ਗਿਆ ਸੀ। 10 ਵਜੇ ਤੱਕ ਚੰਗੀ ਭੀੜ ਜੁੱਟ ਗਈ ਸੀ। ਅਜੇ ਤੱਕ ਭਾਰੀ ਭੀੜ ਵਾਘਾ ਬਾਰਡਰ ਉਤੇ ਜੁਟੀ ਹੋਈ ਹੈ। ਮੀਡੀਆ ਅਤੇ ਆਮ ਲੋਕਾਂ ਨੂੰ ਵਾਘਾ ਬਾਰਡਰ ਤੋਂ 1 ਕਿਲੋਮੀਟਰ ਪਹਿਲਾਂ ਹੀ ਰੋਕ ਦਿਤਾ ਗਿਆ ਹੈ। ਅੰਦਰ ਜਾਣ ਦੀ ਕਿਸੇ ਨੂੰ ਆਗਿਆ ਨਹੀਂ ਦਿਤੀ ਹੈ। ਪੁਲਿਸ ਅਤੇ ਭਾਰਤੀ ਫ਼ੌਜ ਵਲੋਂ ਸੁਰੱਖਿਆ ਵਿਵਸਥਾ ਸਖ਼ਤ ਕੀਤੀ ਗਈ ਹੈ। ਹਰ 10 ਕਦਮ ਉਤੇ ਇਕ ਜਵਾਨ ਤੈਨਾਤ ਹੈ।
ਸ਼ਾਮ ਨੂੰ ਵਾਘਾ ਬਾਰਡਰ ਉਤੇ ਪਰੇਡ ਦੇ ਸਮੇਂ ਆਮ ਲੋਕਾਂ ਦੀ ਇੰਨੀ ਭੀੜ ਵੇਖਣ ਨੂੰ ਮਿਲਦੀ ਹੈ ਪਰ ਅੱਜ ਸਵੇਰੇ ਤੋਂ ਹੀ ਇਹ ਨਜ਼ਾਰਾ ਸੀ। ਤਿਰੰਗੇ ਨੂੰ ਹੱਥਾਂ ਵਿਚ ਲੈ ਕੇ ਵੱਡੀ ਗਿਣਤੀ ਵਿਚ ਲੋਕ ਵਾਘਾ ਬਾਰਡਰ ਉਤੇ ਪੁੱਜੇ ਹੋਏ ਹਨ।