
ਅਮਰੀਕਾ ਦੇ ਰਾਸਟਰਪਤੀ ਟਰੰਪ ਨੇ ਭਾਰਤ ਤੇ ਪਾਕਿਸਤਾਨ ਨੂੰ ਲੈ ਕੇ ਦਿਤੇ ਇਕ ਤੋਂ ਬਾਅਦ ਇਕ ਬਿਆਨ ਨੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਬੇ-ਜਵਾਬ ਕਰ ਦਿਤਾ ਹੈ...
ਨਵੀ ਦਿੱਲੀ : ਪੁਲਵਾਮਾ ਵਿਚ ਸੀਆਰਪੀਐਫ ਦੇ ਕਾਫਿਲੇ ਤੇ ਆਤਮਘਾਤੀ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਬਾਲਾਕੋਟ ‘ਚ ਏਅਰ ਸਟਰਾਇਕ ਤੋਂ ਭਾਵੇ ਕਿਸੇ ਨੂੰ ਜਿੰਨਾ ਮਰਜ਼ੀ ਰਾਜਨੀਤਿਕ ਲਾਭ ਹੋਇਆ ਹੋਵੇ, ਪਰ ਅਮਰੀਕਾਂ ਨੇ ਦੁਨਿਆਂ ‘ਚ ਅਪਣੀ ਚੌਧਰ ਫਿਰ ਤੋਂ ਸਾਬਿਤ ਕਰ ਦਿਤੀ ਹੈ। ਅਮਰੀਕਾ ਦੇ ਰਾਸਟਰਪਤੀ ਟਰੰਪ ਨੇ ਭਾਰਤ ਤੇ ਪਾਕਿਸਤਾਨ ਨੂੰ ਲੈ ਕੇ ਦਿਤੇ ਇਕ ਤੋਂ ਬਾਅਦ ਇਕ ਬਿਆਨ ਨੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਬੇ-ਜਵਾਬ ਕਰ ਦਿਤਾ ਹੈ।
ਰਾਜਨੀਤੀ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ ਦੇ ਤਾਜਾ ਘਟਨਾਕ੍ਰਮ ਨੇ ਰੂਸ, ਚੀਨ, ਬ੍ਰਿਟੇਨ, ਫਰਾਂਸ , ਜਰਮਨੀ ਜਿਹੇ ਸੰਯੁਕਤ ਰਾਸਟਰ ਸੁਰਖਿਆਂ ਪਰਿਸ਼ਦ ਦੇ ਇਲਾਵਾ ਇਸ਼ਰਾਈਲ, ਈਰਾਨ, ਏਸੀਆਈ, ਦੱਖਣੀ ਏਸੀਆਈ ਮੁਲਕਾਂ ਨੂੰ ਅਪਣੀ ਤਾਕਤ ਦਾ ਸੁਨੇਹਾਂ ਦਿਤਾ ਹੈ।