
ਚੰਡੀਗੜ੍ਹ : ਜਲੰਧਰ ਵਿਖੇ ਖੋਲ੍ਹੇ ਜਾ ਰਹੇ ਲੜਕੀਆਂ ਦੇ ਡਿਗਰੀ ਕਾਲਜ ਦਾ ਨਾਂ ਬਾਬਾ ਸਾਹਿਬ ਭੀਮ ਰਾਓ ਅੰਬਦੇਕਰ ਦੇ ਨਾਂ 'ਤੇ ਰੱਖਿਆ ਜਾਵੇਗਾ...
ਚੰਡੀਗੜ੍ਹ : ਜਲੰਧਰ ਵਿਖੇ ਖੋਲ੍ਹੇ ਜਾ ਰਹੇ ਲੜਕੀਆਂ ਦੇ ਡਿਗਰੀ ਕਾਲਜ ਦਾ ਨਾਂ ਬਾਬਾ ਸਾਹਿਬ ਭੀਮ ਰਾਓ ਅੰਬਦੇਕਰ ਦੇ ਨਾਂ 'ਤੇ ਰੱਖਿਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਕਾਲਜ ਦਾ ਨੀਂਹ ਪੱਥਰ ਬੀਤੇ ਦਿਨ ਜਲੰਧਰ ਦੇ ਬੂਟਾ ਮੰਡੀ ਇਲਾਕੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੱਖਿਆ ਸੀ।
ਬੂਟਾ ਮੰਡੀ ਵਿਖੇ ਉਸਾਰੇ ਜਾ ਰਹੇ ਡਿਗਰੀ ਕਾਲਜ ਬਾਰੇ ਬੀਤੇ ਦਿਨੀਂ ਗੱਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਸੀ ਕਿ ਇਹ ਇਸ ਖਿੱਤੇ ਦੀ ਇਕ ਬਹੁਤ ਪੁਰਾਣੀ ਮੰਗ ਸੀ ਜਿਸ ਨੂੰ ਪਹਿਲੀ ਵਾਰ 1992 ਵਿੱਚ ਉਠਾਇਆ ਗਿਆ ਸੀ। ਉਨ੍ਹਾਂ ਦੱਸਿਆ ਸੀ ਕਿ ਇਹ ਕਾਲਜ 3 ਏਕੜ ਰਕਬੇ 'ਤੇ 13 ਕਰੋੜ ਰੁਪਏ ਦੀ ਲਾਗਤ ਨਾਲ ਡੇਢ ਸਾਲ ਵਿੱਚ ਬਣ ਕੇ ਤਿਆਰ ਹੋ ਜਾਵੇਗਾ। ਇਹ ਜ਼ਮੀਨ ਮੰਡੀ ਬੋਰਡ ਵੱਲੋਂ ਉੱਚ ਸਿੱਖਿਆ ਵਿਭਾਗ ਨੂੰ ਤਬਦੀਲ ਕੀਤੀ ਗਈ ਹੈ।