
ਪੰਜਾਬ ਦੇ ਜਲੰਧਰ ਵਿਚ ਬੂਟਾ ਮੰਡੀ ‘ਚ ਸਥਾਪਿਤ ਕੀਤੇ ਜਾਣ ਵਾਲੇ ਗਰਲਜ਼ ਕਾਲਜ ਨੂੰ ਡਾ.ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦਾ ਨਾਮ ਦਿੱਤਾ ਜਾਵੇਗਾ।
ਚੰਡੀਗੜ੍ਹ : ਪੰਜਾਬ ਦੇ ਜਲੰਧਰ ਵਿਚ ਬੂਟਾ ਮੰਡੀ ‘ਚ ਸਥਾਪਿਤ ਕੀਤੇ ਜਾਣ ਵਾਲੇ ਗਰਲਜ਼ ਕਾਲਜ ਨੂੰ ਡਾ.ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦਾ ਨਾਮ ਦਿੱਤਾ ਜਾਵੇਗਾ। ਪੰਜਾਬ ਸਰਕਾਰ ਦੇ ਅਧਿਕਾਰਿਤ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਕਾਲਜ ਦਾ ਨੀਂਹ ਪੱਥਰ ਕੱਲ ਰੱਖਿਆ ਗਿਆ ਸੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 28 ਫਰਵਰੀ ਨੂੰ ਬੂਟਾ ਮੰਡੀ ਦੀ ਚਾਰਾ ਮੰਡੀ ‘ਚ ਡਾ.ਬੀਆਰ ਅੰਬੇਦਕਰ ਡਿਗਰੀ ਕਾਲਜ ਲੜਕੀਆਂ ਦਾ ਨੀਂਹ ਪੱਥਰ ਰੱਖਿਆ ਸੀ।